ਕਾਠਗੜ੍ਹ::::::::::::::::: (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਲਈ ਪਲਾਸਟਿਕ (ਚਾਈਨਾ) ਡੋਰ ਦੀ ਵਰਤੋਂ ਖੂਬ ਕੀਤੀ ਗਈ ਪ੍ਰੰਤੂ ਇਸ ਡੋਰ ਦੀ ਵਰਤੋਂ ਨੂੰ ਰੋਕਣ ਲਈ ਪ੍ਰਸ਼ਾਸਨ ਵੀ ਕੁੱਝ ਨਾ ਕਰ ਸਕਿਆ।
ਭਾਵੇਂ ਬਸੰਤ ਪੰਚਮੀ ਦਾ ਤਿਓਹਾਰ ਕੜਾਕੇ ਦੀ ਠੰਡ ਤੋਂ ਬਾਅਦ ਵਧੀਆ ਮੌਸਮ ਦਾ ਅਹਿਸਾਸ ਕਰਾਉਣ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ ਲੇਕਿਨ ਇਸ ਖੂਬਸੂਰਤ ਮੌਸਮ ਦਾ ਆਨੰਦ ਲੈਣ ਲਈ ਰੰਗ-ਬਿਰੰਗੇ ਪਤੰਗਾਂ ਨੂੰ ਅਸਮਾਨ ਵਿੱਚ ਉਡਾਇਆ ਜਾਂਦਾ ਹੈ। ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪਤੰਗ ਉਡਾਉਣ ਲਈ ਧਾਗੇ ਦੀ ਡੋਰ ਦੀ ਬਜਾਏ ਸਿੰਥੈਟਿਕ ਧਾਗੇ (ਚਾਈਨਾ ਡੋਰ) ਨੂੰ ਵਰਤਿਆ ਜਾ ਰਿਹਾ ਹੈ ਜਿਸ ਨਾਲ ਇਨਸਾਨ ਤਾਂ ਜਖਮੀ ਹੋ ਹੀ ਰਹੇ ਹਨ ਨਾਲ ਹੀ ਕੁਦਰਤ ਦਾ ਸਰਮਾਇਆ ਪੰਛੀ ਵੀ ਇਸ ਦੇ ਲਪੇਟੇ ਵਿੱਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਰਹੇ ਹਨ। ਪ੍ਰਸ਼ਾਸਨ ਵੱਲੋਂ ਇਸ ਖਤਰਨਾਕ ਡੋਰ ਦੀ ਵਰਤੋਂ, ਵਿੱਕਰੀ ਤੇ ਸਪਲਾਈ ਨੂੰ ਰੋਕਣ ਲਈ ਬੜੀ ਸਖਤੀ ਅਤੇ ਕਾਰਵਾਈ ਕਰਨ ਦੇ ਡਰਾਵੇ ਵੀ ਦਿੱਤੇ ਗਏ ਪਰੰਤੂ ਫਿਰ ਵੀ ਪਲਾਸਟਿਕ ਡੋਰ ਦੀ ਵਰਤੋਂ ਧੜੱਲੇ ਨਾਲ ਹੋਈ । ਕਸਬਾ ਕਾਠਗੜ ਵਿੱਚ ਬਸੰਤ ਪੰਚਮੀ ਮੌਕੇ ਇਸ ਡੋਰ ਦੀ ਵਰਤੋਂ ਖੂਬ ਕੀਤੀ ਗਈ ਪਰੰਤੂ ਇਸ ਨੂੰ ਰੋਕਣ ਲਈ ਬੀਤੇ ਦਿਨਾਂ ਵਿੱਚ ਅਤੇ ਬਸੰਤ ਮੌਕੇ ਕਿਧਰੇ ਵੀ ਕੋਈ ਚੈਕਿੰਗ ਜਾਂ ਸਖਤੀ ਆਦਿ ਨਹੀਂ ਦੇਖੀ ਗਈ ।
ਭਾਰਤ ਮਸੀਹ ਲੱਧੜ ਮੌਕੇ ਰਹੀ ਪੂਰੀ ਸਖਤੀ
ਇੱਥੇ ਇਹ ਦੱਸਣਯੋਗ ਹੈ ਕਿ ਜਦੋਂ ਥਾਣਾ ਕਾਠਗੜ੍ਹ ਵਿੱਚ ਭਰਤ ਮਸੀਹ ਲੱਧੜ ਬਤੌਰ ਥਾਣਾ ਮੁਖੀ ਤੈਨਾਤ ਸਨ ਤਾਂ ਉਨਾਂ ਵੱਲੋਂ ਹਰ ਪਤੰਗ ਵਿਕਰੇਤਾ ਦੀ ਦੁਕਾਨ ਦੀ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾਂਦੀ ਸੀ ਅਤੇ ਕਸੂਰਵਾਰ ਦੁਕਾਨਦਾਰਾਂ ‘ਤੇ ਪਰਚੇ ਵੀ ਦਰਜ ਕੀਤੇ ਗਏ ਸਨ ਪ੍ਰੰਤੂ ਉਹਨਾਂ ਦੀ ਬਦਲੀ ਤੋਂ ਬਾਅਦ ਚਾਈਨਾ ਡੋਰ ਨੂੰ ਲੈ ਕੇ ਇਸ ਤਰ੍ਹਾਂ ਦੀ ਸਖਤੀ ਦੇਖਣ ਨੂੰ ਨਹੀਂ ਮਿਲੀ ਜਿਸ ਦੇ ਚਲਦਿਆਂ ਕਸਬੇ ਵਿੱਚ ਚਾਈਨਾ ਡੋਰ ਦੀ ਵਰਤੋਂ ਬੇਖੋਫ ਹੋਈ ।
Leave a Reply