ਜੰਗਲਾਤ ਕਾਮਿਆਂ ਦੀ ਵਣ ਮੰਤਰੀ ਨਾਲ ਹੋਈ ਮੀਟਿੰਗ 

ਨਵਾਂਸ਼ਹਿਰ    (ਜਤਿੰਦਰ ਪਾਲ ਸਿੰਘ ਕਲੇਰ )  ਜੰਗਲਾਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਜਰਨਲ ਸਕੱਤਰ ਜਸਵੀਰ ਸਿੰਘ ਸੀਰਾ, ਜੱਥੇਬੰਦੀ ਦੇ ਮੁੱਖ ਸਲਾਹਕਾਰ  ਸਤੀਸ਼ ਰਾਣਾ, ਦਰਸ਼ਨ ਬੇਲੂਮਾਜਰਾ, ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ  ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਵਿਭਾਗ ਵੱਲੋਂ ਲਗਾਈਆ ਸ਼ਰਤਾ ਜਿਵੇ ਕਿ ਵਿੱਦਿਅਕ ਯੋਗਤਾ,ਦਰਜਾ ਚਾਰ ਦੀ ਰਿਟਾਇਰਮੈਂਟ 58 ਸਾਲ ਤੋਂ 60 ਸਾਲ ਕਰਨਾ, 10 ਸਾਲ ਦੀ ਲਗਾਤਾਰ ਸਰਵਿਸ ਚ ਛੋਟ ਦੇਣਾ , ਬਿਨਾ ਸ਼ਰਤ ਪੱਕੇ ਕਰਵਾਉਣ ਲਈ ਅੱਜ ਮਾਨਯੋਗ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਜੀ ਨਾਲ ਵਣ ਭਵਨ ਮੋਹਾਲੀ ਵਿਖੇ ਹੋਈ, ਇਸ ਮੀਟਿੰਗ ਵਿੱਚ ਵਣ ਵਿਭਾਗ ਦੇ ਅਧਿਕਾਰੀ, ਵਿੱਤ ਸਕੱਤਰ  ਮਾਣਯੋਗ ਸ੍ਰੀ ਵਿਕਾਸ ਗਰਗ ਜੀ , ਪ੍ਰਧਾਨ ਮੁੱਖ ਵਣ ਪਾਲ ਮਾਣਯੋਗ  ਆਰ. ਕੇ. ਮਿਸ਼ਰਾ , ਜੰਗਲੀ ਜੀਵ ਦੇ ਪੀ.ਸੀ.ਸੀ.ਐਫ਼. ਮਾਣਯੋਗ ਧਰਵਿੰਦਰ ਸ਼ਰਮਾ , ਵਧੀਕ ਪੀ.ਸੀ.ਸੀ.ਐਫ਼. ਮਾਣਯੋਗ . ਨਿਰਮਲ ਸਿੰਘ ਰੰਧਾਵਾ,ਸੁਪਰਡੈਂਟ ਇੰਦਰਜੀਤ, ਸੁਪਰਡੈਂਟ ਵਿਪਿਨ ਸ਼ਰਮਾ ਜੀ ਤੋਂ ਇਲਾਵਾ ਹੋਰ ਅਮਲਾ ਸ਼ਾਮਲ ਸੀ |
ਅੱਜ ਦੀ ਮੀਟਿੰਗ ਵਿੱਚ ਮਾਨਯੋਗ ਜੰਗਲਾਤ ਮੰਤਰੀ ਜੀ ਨੇ ਭਰੋਸਾ ਦਿਵਾਇਆ ਕਿ ਵਣ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਪੱਕੇ ਕਰਨ ਲਈ ਜੋ ਵਿੱਦਿਅਕ ਯੋਗਤਾ ਦੀ ਸ਼ਰਤ ਲਾਈ ਗਈ ਹੈ ਉਹਨਾ ਨੂੰ ਖਤਮ ਕਰਕੇ ਬਿਨਾ ਸ਼ਰਤ ਪੱਕਾ ਕੀਤਾ ਜਾਵੇਗਾ ਅਤੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ, ਜਸਵਿੰਦਰ ਸੌਜਾ ਮੀਤ ਪ੍ਰਧਾਨ ਸਤਨਾਮ ਸੰਗਰੂਰ ਸ਼ੇਰ ਸਿੰਘ ਸਰਹਿੰਦ ਨੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ  ਨੂੰ ਦੱਸਿਆ ਗਿਆ ਕਿ ਜ਼ੋ ਪਿਛਲੇ ਸਮੇਂ ਦੌਰਾਨ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਅੰਦਰ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕੀਤਾ ਗਿਆ ਸੀ, ਉਹਨਾਂ ਉਪਰ ਕੋਈ ਵਿੱਦਿਅਕ ਯੋਗਤਾ ਦੀ  ਸ਼ਰਤ ਲਾਗੂ ਨਹੀਂ ਸੀ, ਇਸ ਲਈ ਹੁਣ ਜ਼ੋ ਵਰਕਰ ਪੱਕੇ ਕੀਤੇ ਜਾਣੇ ਹਨ ਉਨ੍ਹਾਂ ਨੂੰ ਵੀ ਵਿੱਦਿਅਕ ਯੋਗਤਾ ਤੋਂ ਛੋਟ ਦਿੱਤੀ ਜਾਵੇ | ਵਣ ਮੰਤਰੀ ਜੀ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ  ਜਥੇਬੰਦੀ ਦੀ 23 ਫਰਵਰੀ 2024 ਨੂੰ   ਚੰਡੀਗੜ੍ਹ ਵਿਖੇ  ਮੀਟਿੰਗ ਹੋ ਰਹੀ ਹੈ | ਉਸ ਮੀਟਿੰਗ ਵਿੱਚ ਜੋ ਵੀ ਸਮੱਸਿਆਵਾਂ ਜੰਗਲਾਤ ਕਾਮਿਆਂ ਨੂੰ ਰੈਗੂਲਰ ਕਰਨ ਲਈ ਆ ਰਹੀਆਂ ਹਨ, ਉਨ੍ਹਾਂ ਦਾ ਹੱਲ ਕਰਵਾਈਆ ਜਾਣਗੀਆਂ  | ਉਸ ਮੀਟਿੰਗ ਵਿਚ ਜੰਗਲਾਤ ਦੇ ਅਨਪੜ੍ਹ ਕਾਮੇ ਪੱਕੇ ਕਰਨ ਬਾਰੇ ਚਾਰਾਜੋਈ ਕੀਤੀ ਜਾਵੇਗੀ | ਇਸ ਵਿਚ ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਹੋਰਨਾਂ ਮੰਗਾਂ ਤੋਂ ਇਲਾਵਾ ਹਰ ਮਹੀਨੇ ਦੀ 7 ਤਾਰੀਖ ਤੱਕ ਤਨਖਾਹ ਦੇਣਾ ਲਾਜ਼ਮੀ ਕੀਤਾ ਜਾਵੇ, ਵਿਭਾਗੀ ਸਟਰਿੱਪਾ ਉਪਰ ਮਨਰੇਗਾ ਵਰਕਰਾਂ ਤੋਂ ਕੰਮ ਨਾ ਕਰਵਾਏ ਜਾਣ, ਪੰਜਾਬ ਦੀ ਫਾਈਨਲ ਸੂਚੀ ਇਕ ਹਫਤੇ ਦੇ ਵਿਚ ਮੁਕੰਮਲ ਕਰਕੇ ਜਿਸ ਵੀ ਵਰਕਰ ਦਾ ਇਕ (1) ਸਾਲ ਰਿਕਾਰਡ ਦਰਜ ਹੈ, ਉਸ ਵਰਕਰ ਦੀ ਛਾਂਟੀ ਨਹੀਂ ਕੀਤੀ ਜਾਵੇਗੀ ਅਤੇ ਜੋ ਵੀ 2023 ਦੀ ਤਨਖਾਹ ਬਾਕੀ ਰਹਿੰਦੀ ਹੈ ਤਾਂ ਉਹ ਜਲਦੀ ਦਿੱਤੀ ਜਾਵੇਗੀ, ਵਿਭਾਗ ਵਿੱਚ ਨਵੇਂ ਕੰਮ ਜਲਦੀ ਚਲਾਉਣ ਦੀ ਹਦਾਇਤ ਕੀਤੀ ਗਈ,
ਅੱਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਭਿੰਦਰ ਸਿੰਘ ਘੱਗਾ,ਬੱਬੂ ਮਾਨਸਾ, ਅਮਨਦੀਪ ਸਿੰਘ, ਛਿੰਦਰਪਾਲ ਸਿੰਘ ਛੱਤਬੀੜ, ਸੁਲੱਖਣ ਮੋਹਾਲੀ, ਅਮਰਜੀਤ ਹੁਸ਼ਿਆਰਪੁਰ ਹਾਜਰ ਸਨ।

Leave a Reply

Your email address will not be published.


*