ਫਰੀਦਕੋਟ -/-21- ਮਈ/ (ਵਿਸ਼ੇਸ਼ ਪ੍ਰਤੀਨਿਧ) ਜੇਲ੍ਹ ਦੀ ਰਾਮ ਕੱਥਾ ਐਸ,ਡੀ,ਐਮ,ਸ੍ਰੀ ਰਾਮ ਸਿੰਘ ਨੇ ਆਪਣੀ ਕਿਤਾਬ ਮੈਜਿਸਟ੍ਰੇਟ ਮੁਜ਼ਰਿਮ ਵਿੱਚ ਬੜੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ ਕਿ ਜੇਲ੍ਹ ਵਿੱਚ ਤਹਾਨੂੰ ਹਰ ਉਹ ਚੀਜ਼ ਮਿਲ ਸਕਦੀ ਹੈ।ਜਿਸ ਦੀ ਤਹਾਨੂੰ ਜ਼ਰੂਰਤ ਹੈ, ਸ਼ਰਤ ਇਹ ਹੈ ਕਿ ਇਸ ਲਈ ਤਹਾਨੂੰ ਗਾਂਧੀ ਦੀ ਸਿਫਾਰਸ਼ ਦੀ ਲੋੜ ਹੈ।
ਪਰ ਫੇਰ ਵੀ ਸਰਕਾਰ ਇਸ ਵੱਲ ਸ਼ਿੱਦਤ ਨਾਲ ਧਿਆਨ ਕਿਓ ਨਹੀ ਦਿੰਦੀ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵਿੱਚੋ ਮੋਬਾਈਲ ਸਿਮ ਕੋਈ ਪਹਿਲੀ ਵਾਰ ਨਹੀ ਫੜੇ ਗਏ ਇਹ ਪਹਿਲਾਂ ਵੀ ਕਈ ਵਾਰ ਫੜੇ ਜਾ ਚੁੱਕੇ ਹਨ।
ਸਾਡੇ ਰਾਜਨੀਤਕ ਨੇਤਾ ਜੇ ਐਸ, ਡੀ, ਐਮ, ਸ੍ਰੀ ਰਾਮ ਸਿੰਘ ਦੀ ਕਿਤਾਬ ਮੈਜਿਸਟ੍ਰੇਟ ਮੁਜ਼ਰਿਮ ਪੜ ਲੈਣ ਤਾਂ ਇਹ ਜੇਲ੍ਹ ਵਿੱਚ ਜਾ ਰਹੇ ਸਿਮ ਜਾ ਕੋਈ ਹੋਰ ਵਸਤੂ ਕਿਸ ਤਰ੍ਹਾਂ ਜਾ ਰਹੇ ਆ।ਕਿਸਦੀ ਸ਼ਹਿ ਤੇ ਜਾ ਰਹੇ ਆ।ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਉਹ ਕਿਤਾਬ ਪੜਕੇ ਮਸਲਾ ਆਪੇ ਹੀ ਸੁੱਲਝ ਜਾਵੇਗਾ।
ਲੋੜ ਹੈ ਕਿਤਾਬ ਪੜਕੇ ਉਸ ਤੇ ਕੰਮ ਕਰਨ ਦੀ। ਸਿਆਣੇ ਕਹਿੰਦੇ ਆ ਚੋਰ ਨੂੰ ਨਾ ਮਾਰੋ ਉਸਦੀ ਮਾਂ ਨੂੰ ਮਾਰੋ ਤਾਂ ਜੋ ਹੋਰ ਚੋਰ ਨਾ ਜੰਮੇ।ਜਿੱਥੇ ਇਹ ਸਭ ਕੁੱਝ ਲਈ ਜੇਲ੍ਹ ਪ੍ਰਸ਼ਾਸਨ ਜੁੰਮੇਵਾਰ ਆ ਉਸ ਨਾਲ ਸਾਡੇ ਰਾਜਨੀਤਕ ਨੇਤਾ ਵੀ ਬਰਾਬਰ ਦੇ ਹਿੱਸੇ ਦਾਰ ਹਨ।ਸੋ ਜੇਲ੍ਹ ਵਿਚਲੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਆ।
Leave a Reply