ਪਟਿਆਲਾ 20 ਮਈ(ਵਿਸ਼ੇਸ਼ ਪ੍ਰਤੀਨਿਧ) ਰੋੜਰੇਜ ਮਾਮਲੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 34 ਸਾਲ ਬਾ-ਮੁਸੱਤਕ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ।ਇਸ ਕੈਦ ਦੇ ਸਬੰਧ ਵਿੱਚ ਰਾਜਨੀਤਕ ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਸੁਣਨ ਨੂੰ ਮਿਲੇ ਪਰ ਇੱਥੇ ਇਹ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ਕਿ ਕਾਨੂੰਨ ਤੋ ਉੱਪਰ ਕੋਈ ਨਹੀ। ਫੇਰ ਭਾਵੇ ਉਹ ਬਿਕਰਮ ਮਜੀਠੀਆ ਹੋਵੇਂ,ਲਾਲੂ ਪ੍ਰਸਾਦ ਯਾਦਵ ਹੋਵੇ ਜਾ ਕੋਈ ਹੋਰ ਹੋਵੇ, ਕਾਨੂੰਨ ਸਭ ਲਈ ਬਰਾਬਰ ਹੈ। ਭਾਵੇਂ ਸਿੱਧੂ ਨੇ ਕੁੱਝ ਦਿਨ ਬਾਹਰ ਲਈ ਕਾਫ਼ੀ ਦਾਅ ਪੇਚ ਆਪਣੇ ਵਕੀਲਾਂ ਰਾਹੀ ਖੇਡੇਂ ਛੱਕਾ (6) ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵਿੱਚ ਸਿੱਧੂ ਬਾਊਂਡਰੀ ਉਪਰ ਜਾਕੇ ਆਊਟ ਹੋ ਗਿਆ ਅਤੇ ਸਿੱਧਾ ਪਟਿਆਲਾ ਦੇ ਕੇਂਦਰੀ ਸੁਧਾਰ ਘਰ ਵਿੱਚ ਪਹੁੰਚ ਗਿਆ।ਇੱਥੇ ਵੀ ਕਹਿਣਾ ਬਣਦਾ ਹੈ ਕਿ ਸਿਵਾਏ ਅਸ਼ਵਨੀ ਸੇਖੜੀ ਦੇ ਹੋਰ ਕੋਈ ਵੀ ਕਾਂਗਰਸ ਦਾ ਦਿਗਜ਼ ਨੇਤਾ ਸਿੱਧੂ ਦੀ ਇਸ ਦੁੱਖ ਦੀ ਘੜੀ ਵਿੱਚ ਨਜ਼ਰ ਨਹੀਂ ਆਇਆ, ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਸਮੇਂ ਸਿੱਧੂ ਤੋਂ ਦੂਰੀ ਬਣਾਈ ਰੱਖੀ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਇੱਕ ਸਾਲ ਦੀ ਸਜ਼ਾ ਕੱਟ ਕੇ ਜਦੋਂ ਨਵਜੋਤ ਸਿੱਧੂ ਜੇਲ੍ਹ ਤੋਂ ਬਾਹਰ ਆਉਂਦੇ ਹਨ। ਤਾਂ ਕਿਹੜਾ ਕਿਹੜਾ ਨੇਤਾ ਉਹਨਾਂ ਦੇ ਸਵਾਗਤ ਲਈ ਕੇਂਦਰੀ ਸੁਧਾਰ ਘਰ ਪਟਿਆਲਾ ਪਹੁੰਚਦਾ।
Leave a Reply