ਲੁਧਿਆਣਾ ( ਵਿਜੇ ਭਾਂਬਰੀ )- ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਕਿਸਾਨੀ ਸੰਘਰਸ਼ ਤੇ ਚਲਾਈਆਂ ਜਾ ਰਹੀਆਂ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਚਲਾਉਣ ਦੀ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ ਅਤੇ ਜਸਮੇਲ ਸਿੰਘ ਸਿੱਧੂ ਯੂ.ਐੱਸ.ਏ. ਨੇ ਨਿੰਦਾ ਕੀਤੀ। ਉਹਨਾਂ ਕਿਹਾ ਕਿ ਕਿਸਾਨ ਅੰਨਦਾਤਾ ਹੈ। ਇਹ ਦੇਸ਼ ਦੇ ਲੋਕਾਂ ਨੂੰ ਅੰਨ ਭੰਡਾਰ ਦਿੰਦਾ ਹੈ ਅਤੇ ਪੰਜਾਬ ਉਹ ਸੂਬਾ ਹੈ ਜੋ ਦੇਸ਼ ਦੇ ਹਰ ਸੰਕਟ ਸਮੇਂ ਅੱਗੇ ਹੋ ਕੇ ਕੁਰਬਾਨੀ ਦਿੰਦਾ ਹੈ। ਇਹਨਾਂ ਨਾਲ ਦੁਸ਼ਮਣਾਂ ਵਾਲਾ ਵਰਤਾਓ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਮੰਗਾਂ ਨੂੰ ਮੰਨਣ ਲਈ ਸੰਜੀਦਗੀ ਦਿਖਾਏ ਅਤੇ ਹਮਦਰਦੀ ਨਾਲ ਕਿਸਾਨਾਂ ਦੇ ਦਿਲ ਜਿੱਤ ਕੇ ਫੈਸਲਾ ਕਰੇ ਤਾਂ ਕਿ ਭਾਰਤ ਅੰਦਰ ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਮਜਬੂਤ ਰਹੇ।
ਬਾਵਾ ਨੇ ਕਿਹਾ ਕਿ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ। ਉਹਨਾਂ ਦਾ ਸਿਧਾਂਤ ਸੀ ਕਿ ਹਲ-ਵਾਹਕ ਹੀ ਜਮੀਨ ਦਾ ਅਸਲ ਮਾਲਕ ਹੋਵੇ। ਉਹਨਾਂ ਕਿਹਾ ਕਿ ਲੋੜ ਹੈ ਕਿਸਾਨ ਫਸਲਾਂ ਵਿੱਚ ਵਿਭਿੰਨਤਾ ਲਿਆਉਣ। ਸਬਜ਼ੀਆਂ, ਦਾਲਾਂ ਨੂੰ ਪਹਿਲ ਦੇਣ। ਉਹਨਾਂ ਕਿਹਾ ਕਿ ਹਲਵਾਰਾ ਹਵਾਈ ਅੱਡਾ ਜਲਦੀ ਸ਼ੁਰੂ ਹੋਵੇ ਤਾਂ ਕਿ ਕਿਸਾਨਾਂ ਨੂੰ ਗਾਈਡ ਕਰਕੇ ਸਾਰੀਆਂ ਸਬਜ਼ੀਆਂ ਵਿਦੇਸ਼ਾਂ ਵਿੱਚ ਜਾਣ ਅਤੇ ਕਿਸਾਨ ਖੁਸ਼ਹਾਲ ਹੋਵੇ। ਉਹਨਾਂ ਕਿਹਾ ਕਿ ਹਲਵਾਰਾ ਹਵਾਈ ਅੱਡੇ ਲਈ ਮੀਟਿੰਗਾਂ ਅਤੇ ਉੜਾਣ ਲਈ ਤਾਰੀਕਾਂ ਹੀ ਮਜਾਕ ਬਣੀਆਂ ਹੋਈਆਂ ਹਨ।
Leave a Reply