Haryana News

ਚੰਡੀਗੜ੍ਹ:::::::::::::::: – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦੇ ਲਈ ਗਰੀਬ ਦਾ ਅਧਿਕਾਰੀ ਸੱਭ ਤੋਂ ਪਹਿਲਾਂ ਹੈ। ਸਰਕਾਰ ਨੇ ਪਰਿਵਾਰ ਪਹਿਚਾਣ ਪੱਤਾ ਰਾਹੀਂ ਗਰੀਬ ਪਰਿਵਾਰਾਂ ਦੀ ਪਹਿਚਾਣ ਕੀਤੀ ਹੈ ਅਤੇ ਸੂਬੇ ਦੀ 2.80 ਕਰੋੜ ਜਨਤਾ ਮੇਰਾ ਪਰਿਵਾਰ ਹੈ, ਸੂਬਾਵਾਸੀਆਂ ਦੀ ਹਰ ਤਕਲੀਫ ਦਾ ਹੱਲ ਸਰਕਾਰ ਵੱਲੋਂ ਕੀਤਾ ਜਾਵੇਗਾ। ਰਾਜ ਸਰਕਾਰ ਸੂਬੇ ਵਿਚ ਭੌਤਿਕ ਵਿਕਾਸ ਦੇ ਨਾਲ-ਨਾਲ ਸੰਸਕਾਰਵਾਨ ਮਨੁੱਖ ਨਿਰਮਾਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ।

          ਸ੍ਰੀ ਮਨੋਹਰ ਲਾਲ ਜਿਲ੍ਹਾ ਰੋਹਤਕ ਵਿਚ ਪ੍ਰਬੰਧਿਤ ਇਕ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੂਬੇ ਵਿਚ ਪੁਰਾਣੀ ਵਿਵਸਥਾਵਾਂ ਨੁੰ ਬਦਲਿਆ ਹੈ। ਜਨ ਹਿਤੇਸ਼ੀ ਕੰਮਾਂ ਨੁੰ ਸਮੇਂਬੱਧ ਢੰਗ ਨਾਲ ਕਰਨ ਲਈ ਕੁੱਝ ਸ਼ਕਤੀਆਂ ਵਿਭਾਗਾਂ ਨੂੰ ਸੌਂਪੀਆਂ ਗਈਆਂ ਹਨ ਅਤੇ ਪਾਰਦਰਸ਼ੀ ਪ੍ਰਣਾਲੀ ਬਣਾਈ ਗਈ ਹੈ। ਰਾਜ ਸਰਕਾਰ ਹਰਿਆਣਾ ਇਕ-ਹਰਿਆਣਵੀਂ ਇਕ ਦੇ ਮੂਲ ਮੰਤਰ ਦੇ ਤਹਿਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਲਈ ਸਾਰੇ ਸੂਬਾਵਾਸੀ ਇਕ ਸਮਾਨ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੱਦੀ ਘਰ ਨੂੰ ਈ-ਲਾਇਬ੍ਰੇਰੀ ਬਨਾਉਣ ਲਈ ਸਮਾਜ ਨੂੰ ਦਾਨ ਵਿਚ ਦਿੱਤਾ ਹੈ ਅਤੇ ਆਪਣੇ ਹਿੱਸੇ ਦੀ ਤਿੰਨ ਏਕੜ ਭੂਮੀ ਵਿੱਚੋਂ ਇਕ ਏਕੜ ਭੂਮੀ ਵੀ ਦਾਨ ਵਿਚ ਦੇ ਦਿੱਤੀ ਹੈ। ਸਰਕਾਰ ਵੱਲੋਂ ਸੂਬੇ ਵਿਚ ਇਕ ਹਜਾਰ ਈ-ਲਾਇਬ੍ਰੇਰੀ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਨੌਜੁਆਨਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਹਰ ਪਿੰਡ ਵਿਚ ਈ-ਲਾਇਬ੍ਰੇਰੀ ਸਥਾਪਿਤ ਕੀਤੀ ਜਾ ਰਹੀ ਹੈ। ਬਿਨ੍ਹਾਂ ਪਰਚੀ-ਖਰਚੀ ਅਤੇ ਮੈਰਿਟ ਦੇ ਆਧਾਰ ‘ਤੇ ਨੌਕਰੀ ਦੇਣ ਦੀ ਸੂਬਾ ਸਰਕਾਰ ਦੀ ਨੀਤੀ ਨਾਲ ਨੌਜੁਆਨਾਂ ਦਾ ਹੁਣ ਪੜਾਈ ਵਿਚ ਭਰੋਸਾ ਬਹਾਲ ਹੋਇਆ ਹੈ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2014 ਦੇ ਬਾਅਦ ਦੇਸ਼ ਤੇ ਸੂਬੇ ਵਿਚ ਸ਼ਾਸਨ ਵਿਵਸਥਾ ਵਿਚ ਵਿਆਪਕ ਬਦਲਾਅ ਆਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਆਉਣ ਵਾਲੇ 5 ਸਾਲ ਵਿਚ ਵਿਸ਼ਵ ਦੀ ਤੀਜੀ ਵੱਡੀ ਆਰਥਕ ਮਹਾਸ਼ਕਤੀ ਬਣ ਕੇ ਉਭਰੇਗਾ। ਪ੍ਰਧਾਨ ਮੰਤਰੀ ਨੇ ਪੁਰਾਣੀ ਵਿਚਾਰਧਾਰਾ ਨੁੰ ਬਦਲਦੇ ਹੋਏ ਚੰਗੇ ਕੰਮ ਦਾ ਸਮਰਥਨ ਅਤੇ ਗਲਤ ਕੰਮ ਦਾ ਵਿਰੋਧ ਕਰਨ ਦੀ ਵਿਚਾਰਧੀਨ ਨੂੰ ਅਪਣਾਇਆ ਹੈ। ਕਦੀ ਸ੍ਰੀ ਨਰੇਂਦਰ ਮੋਦੀ ਨੂੰ ਵੀਜਾ ਨਾ ਦੇਣ ਵਾਲਾ ਅਮੇਰਿਕਾ ਖੁਦ ਹੁਣ ਨਰੇਂਦਰ ਮੋਦੀ ਦਾ ਮੁਰੀਦ ਬਣ ਗਿਆ ਹੈ ਅਤੇ ਰੂਸ ਅਤੇ ਯੂਕੇ੍ਰਨ ਵੀ ਅੱਜ ਭਾਂਰਤ ਵੱਲ ਦੇਖ ਰਹੇ ਹਨ। ਰੂਸ-ਯੂਕੇ੍ਰਨ ਯੁੱਧ ਵਿਚ ਫਸੇ ਭਾਰਤੀਆਂ ਨੁੰ 24 ਘੰਟੇ ਦਾ ਯੁੱਧ ਵਿਰਾਮ ਕਰਵਾ ਕੇ ਹਜਾਰਾਂ ਭਾਂਰਤੀਆਂ ਨੁੰ ਸੁਰੱਖਿਅਤ ਭਾਰਤ ਲਿਆਇਆ ਗਿਆ। ਇਹ ਨਵੇਂ ਭਾਰਤ ਦੀ ਤਾਕਤ ਹੈ। ਅੱਜ ਵਿਸ਼ਵ ਵਿਚ ਭਾਰਤ ਦਾ ਮਾਣ ਵਧਿਆ ਹੈ ਅਤੇ ਵਿਦੇਸ਼ਾਂ ਵਿਚ ਭਾਰਤੀਆਂ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਪਿਛਲੇ 22 ਜਨਵਰੀ ਨੁੰ ਅਯੋਧਿਆ ਵਿਚ ਸ਼ਾਨਦਾਰ ਸ੍ਰੀ ਰਾਮ ਮੰਦਿਰ ਵਿਚ ਸ੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਰਾਮ ਰਾਜ ਦੀ ਕਲਪਣਾ ਸਾਕਾਰ ਹੋਈ ਹੈ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ 2014 ਤੋਂ ਪਹਿਲਾਂ ਸੀਐਲਯੂ ਅਤੇ ਲਾਇਸੈਂਸ ਦੇ ਨਾਂਅ ‘ਤੇ ਧੰਧੇ ਚੱਲਦੇ ਸਨ। ਹੁਣ ਇੰਨ੍ਹਾਂ ਸਾਰਿਆਂ ਦੇ ਅਧਿਕਾਰ ਸਬੰਧਿਤ ਵਿਭਾਗ ਨੁੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਨੇ ਅੱਜ ਦੇ ਪ੍ਰੋਗ੍ਰਾਮ ਨੁੰ ਇਤਿਹਾਸਕ ਦੱਸਦੇ ਹੋਏ ਭਾਜਪਾ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਬਕਾ ਮੰਤਰੀ ਸ੍ਰੀ ਕ੍ਰਿਸ਼ਣ ਮੂਰਤੀ ਹੁਡਾ, ਵਿਧਾਨਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰੀ ਆਜਾਦ ਮੋਹਮਦ, ਸਾਬਕਾ ਕਬੱਡੀ ਕਪਤਾਨ ਦੀਪਕ ਹੁਡਾ, ਬਾਕਸਰ ਸਵੀਟੀ ਬੂਰਾ ਸਮੇਤ ਹਜਾਰਾਂ ਸਮਰਥਕਾਂ ਦਾ ਖੁੱਲੇ ਦਿਨ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਸੂਬੇ ਦੇ ਕਿਸਾਨਾਂ , ਜਵਾਨਾਂ ਤੇ ਪਹਿਲਵਾਨਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

ਦੇਸ਼ ਵਿਚ ਐਮਐਸਪੀ ‘ਤੇ ਸੱਭ ਤੋਂ ਵੱਧ 14 ਫਸਲਾਂ ਖਰੀਦਣ ਵਾਲਾ ਪਹਿਲਾ ਸੂਬਾ ਹੈ ਹਰਿਆਣਾ  ਖੇਤੀਬਾੜੀ ਮੰਤਰੀ ਜੇ ਪੀ ਦਲਾਲ

          ਪ੍ਰੋਗ੍ਰਾਮ ਵਿਚ ਖੇਤੀਬਾੜੀ ਮੰਤਰੀ ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਕਿਸਾਨਾਂ ਦੀ 14 ਫਸਲਾਂ ਨੂੰ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦਿਆ ਜਾ ਰਿਹਾ ਹੈ, ਜੋ ਸੱਭ ਤੋਂ ਵੱਧ ਹੈ, ਜਿਸ ਨਾਲ ਕਿਸਾਨ ਖੁਸ਼ਹਾਲ ਹੋ ਰਹੇ ਹਨ। ਗੰਨੇ ਦਾ ਸੱਭ ਤੋਂ ਵੱਧ ਮੁੱਲ ਦਿੱਤਾ ਜਾ ਰਿਹਾ ਹੈ ਅਤੇ ਬਾਜਰਾ ਵੀ ਗੁਆਂਢੀ ਰਾਜਾਂ ਤੋਂ ਵੱਧ ਭਾਅ ‘ਤੇ ਖਰੀਦਿਆ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਖੇਤੀਬਾੜੀ ਤੇ ਸਿੰਚਾਈ ਦੇ ਲਈ ਬਜਟ ਨੂੰ 5 ਗੁਣਾ ਵਧਾਇਆ ਗਿਆ ਹੈ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਦੀ ਮਹਾਸ਼ਕਤੀ ਬਨਣ ਨੂੰ ਹੋਰ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਮਜਨਤਾ ਦੀ ਪਾਰਟੀ ਹੈ, ਜਿਸ ਵਿਚ ਪ੍ਰਤਿਭਾ ਤੇ ਮਿਹਨਤ ਦੇ ਦਮ ‘ਤੇ ਜਿਮੇਵਾਰੀ ਮਿਲਦੀ ਹੈ। ਇਸ ਪਾਰਟੀ ਵਿਚ ਸਾਰਿਆਂ ਨੂੰ ਅੱਗੇ ਵੱਧਣ ਦੇ ਕਾਫੀ ਮੌਕੇ ਮਿਲਦੇ ਹਨ।

ਦੇਸ਼ ਤੇ ਸੂਬੇ ਵਿਚ ਸੁਸਾਸ਼ਨ ਦਾ ਰਾਜ ਕੀਤਾ ਕਾਇਮ  ਸਾਂਸਦ ਤੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਨੀ

          ਲੋਕਸਭਾ ਸਾਂਸਦ ਅਤੇ ਭਾਂਜਪਾ ਦੇ ਸੂਬਾ ਪ੍ਰਧਾਨ ਸ੍ਰੀ ਨਾਇਬ ਸਿੰਘ ਸੈਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨੀਤੀਆਂ ਦੇ ਨਤੀਜੇ ਵਜੋ ਲੋਕਾਂ ਵਿਚ ਨਵਾਂ ਜੋਸ਼ ਤੇ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਡਬਲ ਇੰਜਨ ਦੀ ਸਰਕਾਰ ਦੀ ਨੀਤੀ ਦੇ ਨਤੀਜੇਵਜੋ ਅੱਜ ਸੂਬੇ ਵਿਚ ਟੇਲ ਤਕ ਕਿਸਾਨਾਂ ਨੂੰ ਕਾਫੀ ਪਾਣੀ ਉਪਲਬਧ ਹੋ ਰਿਹਾ ਹੈ, ਜਿਸ ਨਾਲ ਕਿਸਾਨ ਖੁਸ਼ਹਾਲ  ਹੋਏ ਹਨ। ਸਰਕਾਰ ਵੱਲੋਂ ਮੈਰਿਟ ਦੇ ਆਧਾਰ ‘ਤੇ ਸਰਕਾਰੀ ਰੁਜਗਾਰ ਦਿੱਤਾ ਜਾ ਰਿਹਾ ਹੈ। ਪਰਚੀ-ਖਰਚੀ ਦੀ ਨੀਤੀ ਨਾਲ ਪਰੇ ਹੁਣ ਨੌਜੁਆਨਾਂ ਦਾ ਸਿਖਿਆ ਵਿਚ ਭਰੋਸਾ ਬਹਾਲ ਹੋਇਆ ਹੈ। ਸੂਬਾ ਸਰਕਾਰ ਦੀ ਭਲਾਈਕਾਰੀ ਨੀਤੀਆਂ ਨਾਲ ਕਿਸਾਨ , ਮਹਿਲਾ, ਮਜਦੂਰ ਤੇ ਹਰ ਵਰਗ ਦਾ ਸਰਕਾਰ ਵਿਚ ਭਰੋਸਾ ਮਜਬੂਤ ਹੋਇਆ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਟੀਚਾ ਸੂਬੇ ਦੇ ਹਰ ਵਿਅਕਤੀ ਤਕ ਯੋਜਨਾਵਾਂ ਦਾ ਪੂਰਾ ਲਾਭ ਪਹੁੰਚਾਉਣਾ ਹੈ।

ੲਰਿਆਣਾ ਦੇ 5805 ਪਿੰਡਾਂ ਵਿਚ 24 ਘੰਟੇ ਬਿਜਲੀ  ਸੰਜੀਵ ਕੌਸ਼ਲ

ਚੰਡੀਗੜ੍ਹ:::::::::::::::::: – ਹਰਿਆਣਾ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਪ੍ਰਧਾਨ ਮੰਤਰੀ ਦੇ ਨਿਰਦੇਸ਼ ਅਨੁਸਾਰ ਸੂਬੇ ਦੇ 2 ਪਿੰਡਾਂ ਨੂੰ ਪਾਇਲੈਟ ਪੋ੍ਰਜੈਕਟ ਵਜੋ ਪੂਰੀ ਤਰ੍ਹਾ ਨਾਲ ਸੋਲਰ ਏਨਰਜੀ ‘ਤੇ ਨਿਰਭਰ ਕਰਨ ਲਈ ਕਿਹਾ ਹੈ ਤਾਂ ਜੋ ਸੌਰ ਉਰਜਾ ਦਾ ਵੱਧ ਤੋਂ ਵੱਧ ਵਰਤੋ ਕੀਤੀ ਜਾ ਸਕੇ।

          ਮੁੱਖ ਸਕੱਤਰ ਅੱਜ ਬਿਜਲੀ ਨਿਗਮਾਂ ਦੇ ਲਾਇਨ ਲਾਸ ਘੱਟ ਕਰਨ ਅਤੇ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਸਪਲਾਈ ਯਕੀਨੀ ਕਰਨ ਨੁੰ ਲੈ ਕੇ ਬਿਜਲੀ ਨਿਗਮਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਹਰਿਆਣਾ ਦੇ ਬਿਜਲੀ ਨਿਗਮਾਂ ਵੱਲੋਂ ਰਾਜ ਦੇ 5805 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਬਿਜਲੀ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ 24 ਘੰਟੇ ਬਿਜਲੀ ਸਪਲਾਈ ਮਹੁਇਆ ਕਰਵਾਉਣ ਲਈ ਉੱਤਰ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ 2245 ਫੀਡਰਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਫੀਡਰ ਕੰਮਾਂ ਦੀ ਮਾਈਕਰੋ ਪੱਧਰ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾਵੇ। ਇਸ ਤੋਂ ਇਲਾਵਾ, ਮਾਰਾ ਗਾਂਓ-ਜਗਮਗ ਗਾਂਓ ਯੋ੧ਨਾ ਦੀ ਵੀ ਨਿਯਮਤ ਤੌਰ ‘ਤੇ ਸਮੀਖਿਆ ਕੀਤੀ ਜਾਵੇ।

          ਮੀਟਿੰਗ ਵਿਚ ਬਿਜਲੀ ਨਿਗਮਾਂ ਦੇ ਚੇਅਰਮੈਨ ਪੀ ਕੇ ਦਾਸ, ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਬਿਜਲੀ ਨਿਗਮਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਰਬੀ ਸੀਜਨ ਵਿਚ ਹੋਵੇਗੀ ਸਰੋਂ, ਛੋਲੇ, ਸੂਰਜਮੁਖੀ ਤੇ ਸਮਰ ਮੂੰਗ ਦੀ ਖਰੀਦ  ਸੰਜੀਵ ਕੌਸ਼ਲ

ਚੰਡੀਗੜ੍ਹ,:::::::::::::::: – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਰਬੀ ਸੀਜਨ ਦੌਰਾਨ ਸੂਬਾ ਸਰਕਾਰ ਕਿਸਾਨਾਂ ਦੀ ਸਰੋਂ, ਛੋਲੇ, ਸੂਰਜਮੁਖੀ ਅਤੇ ਸਮਰ ਮੂੰਗ ਦੀ ਖਰੀਦ ਨਿਰਧਾਰਿਤ ਐਮਐਸਪੀ ‘ਤੇ ਕਰੇਗੀ। ਇਸ ਤੋਂ ਇਲਾਵਾ, ਮਾਰਚ ਮਹੀਨੇ ਤੋਂ 5 ਜਿਲ੍ਹਿਆਂ ਵਿਚ ਸਹੀ ਮੁੱਲ ਦੀ ਦੁਕਾਨਾਂ ਰਾਹੀਂ ਸੂਰਜਮੁਖੀ ਤੇਲ ਦੀ ਸਪਲਾਈ ਵੀ ਸ਼ੁਰੂ ਕੀਤੀ ਜਾਵੇਗੀ।

          ਮੁੱਖ ਸਕੱਤਰ ਅੱਜ ਇੱਥੇ ਰਬੀ ਸੀਜਨ ਦੌਰਾਨ ਕੀਤੀ ਜਾਣ ਵਾਲੀ ਖਰੀਦ ਪ੍ਰਕ੍ਰਿਆ ਬਾਰੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਮੁੱਖ ਸਕੱਤਰ ਨੇ ਕਿਹਾ ਕਿ ਸਰਕਾਰ ਵੱਲੋਂ ਮਾਰਚ ਦੇ ਆਖੀਰੀ ਹਫਤੇ ਵਿਚ 5650 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਰੋਂ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ। ਇਸੀ ਤਰ੍ਹਾ, 5440 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਦੇ ਛੋਲੇ ਖਰੀਦੇ ਜਾਣਗੇ। ਉਨ੍ਹਾਂ ਨੇ ਦਸਿਆ ਕਿ 15 ਮਈ ਤੋਂ 8558 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਸਮਰ ਮੂੰਗ ਦੀ ਖਰੀਦ ਕੀਤੀ ਜਾਵੇਗੀ। ਇਸੀ ਤਰ੍ਹਾ, ਇਕ ਤੋਂ 30 ਜੂਨ ਤਕ 6760 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੂਰਜਮੁਖੀ ਦੀ ਖਰੀਦ ਕੀਤੀ ਜਾਵੇਗੀ।

          ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਇਸ ਸੀਜਨ ਵਿਚ 50,800 ਮੀਟ੍ਰਿਕ ਟਨ ਸੂਰਜਮੁਖੀ, 14,14,710 ਮੀਟ੍ਰਿਕ ਟਨ ਸਰੋਂ, 26,320 ਮੀਟ੍ਰਿਕ ਟਨ ਛੋਲੇ ਅਤੇ 33,600 ਮੀਟ੍ਰਿਕ ਟਨ ਸਮਰ ਮੂੰਗ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਹਰਿਆਣਾ ਰਾਜ ਵੇਅਰਹਾਉਸਿੰਗ ਕਾਰਪੋਰੇਸ਼ਨ, ਖੁਰਾਕ ਅਤੇ ਸਪਲਾਈ ਵਿਭਾਗ ਅਤੇ ਹੈਫੇਡ ਵੱਲੋਂ ਮੰਡੀਆਂ ਵਿਚ ਸਰੋਂ, ਸਮਰ ਮੂੰਗ, ਛੋਲੇ ਅਤੇ ਸੂਰਜਮੁਖੀ ਦੀ ਖਰੀਦ ਸ਼ੁਰੂ ਕਰਨ ਲਈ ਤਿਆਰੀਆਂ ਕਰਨ ਦੇ ਲਈ ਨਿਰਦੇਸ਼ ਦਿੱਤੇ।

          ਉਨ੍ਹਾਂ ਨੇ ਖਰੀਦ ਪ੍ਰਕ੍ਰਿਆ ਦੇ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਅਧਿਕਾਰੀਆਂ ਨੁੰ ਸਾਰੀ ਜਰੂਰੀ ਪ੍ਰਬੰਧ ਕਰਨ ਦੇ ਅਤੇ ਖਰੀਦੀ ਗਈ ਉਪਜ ਦਾ ਤਿੰਨ ਦਿਨ ਦੇ ਅੰਦਰ ਭੁਗਤਾਨ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਾਫੀ ਬਾਰਦਾਨਾ ਦੇ ਨਾਲ-ਨਾਲ ਮੰਡੀਆਂ ਵਿਚ ਅਨਾਜ ਦਾ ਸਮੇਂ ‘ਤੇ ਉਠਾਨ ਵੀ ਯਕੀਨੀ ਕੀਤਾ ਜਾਵੇ।

          ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਵਧੀਕ ਮੁੱਖ ਸਕੱਤਰ ਵੀ ਰਾਜਾ ਸ਼ੇਖਰ ਵੁੰਡਰੂ, ਹੈਫੇਡ ਦੇ ਪ੍ਰਬੰਧ ਨਿਦੇਸ਼ਕ ਜੇ ਗਣੇਸ਼ਨ ਅਤੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਨਿਰਦੇਸ਼ਕ ਮੁਕੁਲ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ

ਚੌਧਰੀ ਰਣਜੀਤ ਸਿੰਘ ਨੇ ਨਾਰਨੌਲ ਵਿਚ ਲਈ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮਹੀਨਾ ਮੀਟਿੰਗ

ਚੰਡੀਗੜ੍ਹ, ::::::::::::::: – ਹਰਿਆਣਾ ਦੇ ਉਰਜਾ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਬਿਜਲੀ ਨਿਗਮ ਦੇ ਜੂਨੀਅਰ ਇੰਜੀਨੀਅਰ ਦਲੀਪ ਦੇ ਖਿਲਾਫ ਬਹੁਤ ਸਾਰੀ ਸ਼ਿਕਾਇਤਾਂ ਆਉਣ, ਆਮਜਨਤਾ ਦਾ ਕੰਮ ਸਮੇਂ ‘ਤੇ ਨਾ ਕਰਨ ਤੇ ਆਮਜਨਤਾ ਨਾਲ ਗਲਤ ਵਿਹਾਰ ਕਰਨ ਦੇ ਕਾਰਨ ਜੇਈ ਨੂੰ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਵਿਜੀਲੈਂਸ ਜਾਂਚ ਵੀ ਕਰਵਾਉਣ ਦੇ ਨਿਰਦੇਸ਼ ਦਿੱਤੇ।

          ਉਰਜਾ ਮੰਤਰੀ ਅੱਜ ਨਾਰਨੌਲ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮਹੀਨਾਵਾਰ ਮੀਟਿੰਗ ਵਿਚ ਸ਼ਿਕਾਇਤ ਸੁਣ ਰਹੇ ਸਨ। ਮੀਟਿੰਗ ਵਿਚ ਪਹਿਲਾਂ ਤੋਂ ਨਿਰਧਾਰਿਤ 17 ਮਾਮਲੇ ਸੁਣਵਾਈ ਦੇ ਲਈ ਰੱਖੇ ਗਏ, ਜਿਨ੍ਹਾਂ ਵਿੱਚੋਂ 13 ਮਾਮਲੇ ਨਿਪਟਾਏ ਗਏ। ਬਾਕੀ 4 ਬਚੇ ਮਾਮਲਿਆਂ ਨੁੰ ਜਾਂਚ ਕਰ ਜਲਦੀ ਤੋਂ ਜਲਦੀ ਨਿਪਟਾਉਣ ਦੇ ਨਿਰਦੇਸ਼ ਦਿੱਤੇ।

          ਬਿਜਲੀ ਮੰਤਰੀ ਨੇ ਵਨ ਡਿਵੀਜਨਲ ਅਧਿਕਾਰੀ ਦਫਤਰ ਮਹੇਂਦਗੜ੍ਹ ਵਿਚ ਕੰਮ ਕਰ ਰਹੇ ਡਾਟਾ ਏਂਟਰੀ ਆਪਰੇਟਰ ਦੀਪਕ ਸ਼ਰਮਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੂੰ ਜਾਂਚ ਕਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। ਇਕ ਹੋਰ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪਲਾਟ ਅੰਦਰ ਪਿੰਡ ਪੰਚਾਇਤ ਬਾਰੜਾ ਵੱਲੋਂ ਬਣਾਏ ਗਏ ਰਸਤੇ ਨੂੰ ਜਾਂਚ ਕਰ ਜਲਦੀ ਤੋਂ ਜਲਦੀ ਹਟਾਉਣ ਦੇ ਨਿਰਦੇਸ਼ ਦਿੱਤੇ। ਨਾਂਗਲ ਸਿਰੋਹੀ ਦੇ ਰਾਜੇਸ਼ ਦੀ ਨਾਲੇ ਨਾਲ ਸਬੰਧਿਤ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਬੀਡੀਪੀਓ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।

          ਮੀਟਿੰਗ ਵਿਚ ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ, ਜਿਲ੍ਹਾ ਨਗਰ ਕਮਿਸ਼ਨਰ, ਮਹਾਬੀਰ ਪ੍ਰਸਾਦ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਕਮੇਟੀ ਦੇ ਮੈਂਬਰ ਮੌਜੂਦ ਸਨ।

ਗ੍ਰਹਿ ਮੰਤਰੀ ਅਨਿਲ ਵਿਜ ਦਾ ਕਿਸਾਨਾਂ ਦੇ ਦਿੱਲੀ ਕੂਚ ਦੇ ਸਬੰਧ ਵਿਚ ਬਿਆਨ  ਗਲਬਾਤ ਨਾਲ ਵੱਡੇ-ਵੱਡੇ ਮਸਲੇ ਹੱਲ ਹੋ ਜਾਂਦੇ ਹਨ ਅਤੇ ਇਹ ਮਸਲਾ ਵੀ ਹੱਲ ਹੋ ਜਾਵੇਗਾ

ਚੰਡੀਗੜ੍ਹ, :::::::::::::- ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਸਾਨਾਂ ਦੇ ਦਿੱਲੀ ਕੂਚ ਦੇ ਸਬੰਧ ਵਿਚ ਕਿਹਾ ਕਿ ਗਲਬਾਤ ਨਾਲ ਵੱਡੇ-ਵੱਡੇ ਮਸਲੇ ਹੱਲ ਹੋ ਜਾਂਦੇ ਹਨ ਅਤੇ ਇਹ ਮਸਲਾ ਵੀ ਹੱਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਪਣੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੇ ਲਈ ਸਾਨੂੰ ਜੋ ਕਰਨਾ ਪਵੇਗਾ, ਉਹ ਅਸੀਂ ਕਰਾਂਗੇ।

ਸ੍ਰੀ ਵਿਜ ਨੇ ਅੱਜ ਮੀਡੀਆ ਪਰਸਨਸ ਵੱਲੋਂ ਕਿਸਾਨਾਂ ਦੇ ਦਿੱਲੀ ਕੂਚ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਕਿਸਾਨ ਸੰਗਠਨਾਂ ਦੀ ਪਹਿਲੇ ਦੌਰ ਦੀ ਗਲਬਾਤ ਹੋ ਚੁੱਕੀ  ਵਿਜ

ਉਨ੍ਹਾਂ ਨੇ ਕਿਹਾ ਕਿ ਵੈਸੇ ਵੀ ਕਿਸਾਨ ਸੰਗਠਨਾਂ ਦੇ ਅਧਿਕਾਰੀਆਂ ਦੇ ਨਾਲ ਗਲਬਾਤ ਚੱਲ ਰਹੀ ਹੈ ਅਤੇ ਇਸੀ ਲੜੀ ਵਿਚ ਕੇਂਦਰ ਸਰਕਾਰ ਦੇ ਤਿੰਨ ਮੰਤਰੀ ਦਿੱਲੀ ਤੋਂ ਚਲਕੇ ਚੰਡੀਗੜ੍ਹ ਆਏ ਹਨ ਜਿਸ ਦੇ ਤਹਿਤ ਪਹਿਲੇ ਦੌਰ ਦੀ ਗਲਬਾਤ ਹੋ ਚੁੱਕੀ ਹੈ ਅਤੇ ਦੂਜੇ ਦੌਰ ਦੀ ਗਲਬਾਤ ਹੋਣ ਜਾ ਰਹੀ ਹੈ।

ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਸਾਨੂੰ ਜੋ ਕਰਨਾ ਪਵੇਗਾ ਉਹ ਅਸੀਂ ਕਰਾਂਗੇ  ਵਿਜ

ਹਜਾਰਾਂ ਕਿਸਾਨ ਪੰਜਾਬ ਤੋਂ ਟਰੈਕਟਰ ਲੈ ਕੇ ਦਿੱਲੀ ਦੇ ਵੱਲ ਕੂਚ ਕਰਨ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਦਸਿਆ ਕਿ ਗਲਬਾਤ ਆਪਣੀ ਥਾਂ ਹੈ ਅਤੇ ਆਪਣੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਕਰਨ ਅਤੇ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਸਾਨੂੰ ਜੋ ਕਰਨਾ ਪਵੇਗਾ, ਉਹ ਅਸੀਂ ਕਰਾਂਗੇ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਗਰੀਬ , ਮਹਿਲਾਵਾਂ, ਯੁਵਾ ਅਤੇ ਕਿਸਾਨ ‘ਤੇ ਫੋਕਸ  ਵਿਜ

ਸ੍ਰੀ ਵਿਜ ਨੇ ਕਿਹਾ ਕਿ ਕਿਸਾਨ ਅੰਨਦਾਤਾ ਹੈ ਅਤੇ ਦੇਸ਼ ਦੇ ਲਗਭਗ 140 ਕਰੋੜ ਲੋਕਾਂ ਦਾ ਪੇਟ ਭਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਮੰਨਦੇ ਹਨ ਕਿ ਗਰੀਬ, ਮਹਿਲਾਵਾਂ, ਨੌਜੁਆਨ ਅਤੇ ਅੰਨਦਾਤਾ (ਕਿਸਾਨ) ‘ਤੇ ਸਾਨੂੰ ਫੋਕਸ ਕਰਨਾ ਹੋਵੇਗਾ ਅਤੇ ਇਸ ਸਬੰਧ ਵਿਚ ਉਨ੍ਹਾਂ ਨੂੰ ਜੋਰ ਦੇਣ ਨੂੰ ਕਿਹਾ ਹੈ।

Leave a Reply

Your email address will not be published.


*