ਮਲੇਰਕੋਟਲਾ (ਮੁਹੰਮਦ ਸ਼ਹਿਬਾਜ਼ ) ਪਿਛਲੇ 51 ਦਿਨਾਂ ਤੋ ਐਸ ਸੀ ਬੀ ਸੀ ਮਹਾਂਪੰਚਾਇਤ ਦੇ ਝੰਡੇ ਥੱਲੇ ਮੋਹਾਲੀ 7 ਫੇਜ ਵਿਖੇ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਦੇ ਜਿਲ੍ਹਾ ਮਲੇਰਕੋਟਲਾ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਮੋਰਚੇ ਦੇ ਪ੍ਰਮੁੱਖ ਆਗੂਆਂ ਜਸਵੀਰ ਸਿੰਘ ਪਮਾਲੀ ਅਤੇ ਰਜਿੰਦਰ ਸਿੰਘ ਰਾਜੂ ਜੋਧਾਂ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਥਾਨਿਕ ਆਗੂਆਂ ਕੇਵਲ ਸਿੰਘ ਬਾਠਾਂ ਸੀਨੀਅਰ ਆਗੂ ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਪੰਜਾਬ, ਦਿਲਬਾਗ ਸਿੰਘ ਪ੍ਰਧਾਨ ਆਊਟ ਸੋਰਸਸ ਯੂਨੀਅਨ ਪੰਜਾਬ, ਮਹਿਮੂਦ ਅਹਿਮਦ ਥਿੰਦ ਸਟੇਟ ਅਵਾਰਡੀ ਮੈਂਬਰ ਸਟੇਟ ਐਡਵਾਈਜ਼ਰੀ ਬੋਰਡ ਡਿਸੇਬਿਲਿਟੀ ਸੈਲ ਪੰਜਾਬ ਗੌਰਮੈਂਟ ਸੂਬਾ ਪ੍ਰਧਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ ਪੰਜਾਬ ,ਗੁਰਮੀਤ ਸਿੰਘ ਬਾਗੜ੍ਹੀਆਂ, ਹਰਫੂਲ ਸਿੰਘ ਸਰੌਦ, ਲਖਵਿੰਦਰ ਸਿੰਘ ਫੌਜੀ, ਡਾ ਹਰਮੇਲ ਸਿੰਘ, ਗੁਰਪ੍ਰੀਤ ਸਿੰਘ ਚੋਪੜ੍ਹਾ ਸਿਰਥਲਾ, ਪਰਮਿੰਦਰ ਸਿੰਘ ਸਰਵਰਪੁਰ ਆਦਿ ਨੇ ਕਿਹਾ ਕਿ ਜਿੱਥੇ ਇਹ ਮੋਰਚਾ ਪੰਜਾਬ ਦੇ ਸਮੁੱਚੇ ਐਸ ਸੀ ਅਤੇ ਬੀ ਸੀ ਵਰਗ ਦੀ ਅਵਾਜ ਬਣ ਕੇ ਉਭਰ ਰਿਹਾ ਹੈ ਉਥੇ ਹੀ ਹਰ ਜਿਲ੍ਹੇ ਅੰਦਰ ਇਸ ਮੋਰਚੇ ਦਾ ਕੇਡਰ ਬਨਣਾ ਜਰੂਰੀ ਹੋ ਗਿਆ ਹੈ। ਸਾਰੇ ਆਗੂਆਂ ਨੇ ਐਸ ਸੀ ਬੀ ਸੀ ਮੋਰਚੇ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਜੇਕਰ ਮੋਰਚੇ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਹਰ ਜਿਲ੍ਹੇ ਅੰਦਰ ਰਿਜਰਵੇਸ਼ਨ ਚੋਰ ਫੜ੍ਹੋ ਮੋਰਚਾ ਲਗਾਉਣ ਦਾ ਪ੍ਰੋਗਰਾਮ ਦਿੱਤਾ ਜਾਵੇ ਤਾਂ ਜੋ ਹਰ ਜਿਲ੍ਹੇ ਅੰਦਰ ਮੋਰਚੇ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਪ੍ਰਮੁੱਖ ਆਗੂ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਬੇਸੱਕ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਰੇਆਮ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਦੇ ਹੱਕ ਵਿੱਚ ਖੜ੍ਹੀ ਹੈ ਪਰ ਫਿਰ ਵੀ ਅਸੀ ਮੋਰਚੇ ਵੱਲੋਂ ਜਾਅਲੀਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਮਰਜੀ ਕਰ ਲਵੋਂ ਮੋਰਚਾ ਤੁਹਾਨੂੰ ਕਿਸੇ ਵੀ ਕੀਮਤ ਤੇ ਜੇਲ ਭਿਜਵਾ ਕੇ ਹੀ ਰਹੇਗਾ। ਉਹਨਾ ਮੋਰਚੇ ਪ੍ਰਤੀ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਐਸ ਸੀ ਸਮਾਜ ਨੂੰ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੀ ਤਸਵੀਰ ਵਿਖਾ ਕੇ ਠੱਗਣ ਵਾਲੀ ਮਾਨ ਤੇ ਕੇਜਰੀਵਾਲ ਦੀ ਜੋੜ੍ਹੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਪੰਜਾਬ ਦੀ ਦਲਿਤ ਸਮਾਜ ਇੰਨਾਂ ਗੈਰਤਜਰਬੇਕਾਰ ਲੋਕਾਂ ਨੂੰ ਸੱਤਾ ਵਾਗਡੋਰ ਦਿਵਾ ਸਕਦਾ ਹੈ ਤਾਂ ਸੱਤਾ ਵਿਚੋ ਬਾਹਰ ਦਾ ਰਸਤਾ ਵੀ ਵਿਖਾ ਸਕਦਾ ਹੈ। ਇਸ ਮੌਕੇ ਉਹਨਾ ਕਿਹਾ ਕਿ ਜਿਲੇ ਅੰਦਰ ਮੋਰਚੇ ਦੀਆਂ ਗਤੀਵਿਧੀਆਂ ਨੂੰ ਵਧਾਉਣ ਜਿਲ੍ਹਾ ਪੱਧਰ ਦੀਆਂ ਕਮੇਟੀਆਂ ਦਾ ਜਲਦ ਐਲਾਨ ਕਰਾਂਗੇ। ਇਸ ਸਮੇ ਜਿਲ੍ਹਾ ਮਲੇਰਕੋਟਲਾ ਅੰਦਰ ਜਿਲ੍ਹਾ ਜੱਥੇਬੰਦੀ ਬਣਾਉਣ ਲਈ ਮੇਜਰ ਸਿੰਘ ਚੁੰਘਾਂ ਦੀ ਡਿਊਟੀ ਵੀ ਲਗਾਈ ਗਈ ਤਾਂ ਜੋ ਅਗਲੇ ਕੁਝ ਦਿਨਾਂ ਅੰਦਰ ਜਿਲ੍ਹਾ ਪੱਧਰ ਦੀ ਇਕਾਈ ਦਾ ਗਠਨ ਕੀਤਾ ਜਾ ਸਕੇ। ਇਸ ਸਮੇ ਰਜਿੰਦਰ ਸਿੰਘ ਰਾਜੂ ਜੋਧਾਂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਗੁਰਮੀਤ ਸਿੰਘ, ਹਰਫੂਲ ਸਿੰਘ ਸਰੌਦ, ਹਰਮੇਲ ਸਿੰਘ ਮਲੇਰਕੋਟਲਾ, ਪਰਮਿੰਦਰ ਸਿੰਘ ਸਰਵਰਪੁਰ, ਗੁਰਪ੍ਰੀਤ ਸਿੰਘ ਚੋਪੜ੍ਹਾ, ਰਜਿੰਦਰ ਸਿੰਘ , ਗਿਆਨੀ ਦਰਵਾਰਾ ਸਿੰਘ, ਲਖਵਿੰਦਰ ਸਿੰਘ, ਨਛੱਤਰ ਸਿੰਘ ਹਥਨ, ਜਸਵੰਤ ਸਿੰਘ ਮਲੇਰਕੋਟਲਾ, ਗੁਰਮਿੰਦਰ ਸਿੰਘ ਮਡਿਆਲਾ, ਹਰਪਾਲ ਸਿੰਘ, ਸੁਖਪਾਲ ਸਿੰਘ ਬਾਬਾ ਖੇੜੀ, ਮੇਜਰ ਸਿੰਘ ਮਦੇਣੀ, ਮੇਜਰ ਸਿੰਘ ਮੁਬਾਰਕਪੁਰ, ਆਦਿ ਹਾਜਰ ਸਨ।
Leave a Reply