ਇੰਸਪੈਕਟਰ ਰਾਮਲਾਲ ਨੂੰ ਮਿਲਿਆ ਅਸਾਧਾਰਨ ਸਾਹਸ ਪੁਰਸਕਾਰ

ਚੰਡੀਗੜ੍ਹ::::::::::::::::::::::::: – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਰਾਜ ਦੀ ਸ਼ਿਵਾਲਿਕ ਤੇ ਅਰਾਵਲੀ ਮਾਊਂਟੇਨ ਰੇਂਜ ਵਿਚ ਏਡਵੇਂਚਰ ਖੇਡਾਂ ਤੇ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਲਈ ਚੁੱਕੇ ਜਾ ਰਹੇ ਕਦਮਾਂ ਦੇ ਮੱਦੇਨਜਰ ਕੌਮੀ ਏਂਡਵੇਂਚਰ ਕਲੱਬ ਵੱਲੋਂ 2 ਫਰਵਰੀ ਤੋਂ 10 ਫਰਵਰੀ, 2024 ਤਕ 30ਵੇਂ ਕੌਮੀ ਏਡਵੇਂਚਰ ਫੇਸਟੀਵਲ ਦਾ ਪ੍ਰਬੰਧ ਦੇਵਭੂਮੀ ਹਿਮਾਚਲ ਦੀ ਪਹਾੜੀਆਂ ਤੇ ਹਰਿਆਣਾ ਦੇ ਮੋਰਨੀ ਹਿੱਲਸ ਵਿਚ ਕੀਤਾ ਗਿਆ।

          ਹਰਿਆਣਾ ਸਰਕਾਰ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁਕਾਬਲੇ ਵਿਚ 16 ਤੋਂ 45 ਸਾਲ ਦੀ ਉਮਰ ਵਰਗ ਦੇ 275 ਮੁੰਡੇ ਅਤੇ ਕੁੜੀਆਂ ਨੇ ਹਿੱਸਾ ਲਿਆ। ਇਸ ਫੇਸਟੀਵਲ ਵਿਚ ਬੰਗਲਾਦੇਸ਼ ਤੋਂ ਵੀ 7 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ ਦਸਿਆ ਕਿ ਟ੍ਰੈਕਿੰਗ, ਪਰਵਤਰੋਹਨ, ਨੌਕਾਯਾਨ, ਸਨੋ ਸਕੇਟਿੰਗ, ਸਨੋ ਸਕੀਇੰਗ, ਪੈਰਾ ਸੇਲਿੰਗ, ਏਰੋ ਸਪੋਰਟਸ ਅਤੇ ਕਮਾਂਡੋ ਓਬਸਟੇਕਲ ਵਰਗੀ ਏਡਵੇਂਚਰ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ। ਸੋਲਾਂਗ ਵੈਲੀ ਮਨਾਲੀ (ਹਿਮਾਚਲ ਪ੍ਰਦੇਸ਼) ਵਿਚ ਭੇਜਣ ਤੋਂ ਪਹਿਲਾਂ ਸਾਰੇ ਪ੍ਰਤੀਭਾਗੀਆਂ ਦੇ ਲਈ ਮੋਰਨੀ ਹਿਲਸ ਦੀ 1467 ਮੀਟਰ ਸੱਭ ਤੋਂ ਉੱਚੀ ਚੋਟੀ ਮਾਊਂਟੇਨ ਕਵਿਲ ਤੋਂ ਕਰੋਹ ਪੀਕ ਤਕ ਚੜਾਈ ਕਰਨਾ ਜਰੂਰੀ ਸੀ।

          ਉਨ੍ਹਾਂ ਨੇ ਦਸਿਆ ਕਿ ਕੌਮੀ ਏਡਵੇਂਚਰ ਕਲੱਬ ਵੱਲੋਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਪ੍ਰਤਿਸ਼ਠਤ ਦੋ ਭਾਰਤ ਮਾਣ ਅਤੇ ਅਥਾਹ ਸਾਹਸ ਪੁਰਸਕਾਰ ਐਕਸੀਲੈਂਸ ਸਾਹਸ ਖਿਡਾਰੀਆਂ ਨੂੰ ਪ੍ਰਦਾਨ ਕੀਤੇ ਗਏ। ਇਸ ਸਾਲ ਇੰਸਪੈਕਟਰ ਰਾਮਲਾਲ ਨੂੰ ਅਥਾਹ ਸਾਹਸ ਪੁਰਸਕਾਰ ਪ੍ਰਦਾਨ ਕੀਤਾ ਗਿਆ, ਜਿਸ ਵਿਚ 31,000 ਰੁਪਏ ਨਗਦ ਇਕ ਪ੍ਰਸ਼ਸਤੀ ਪੱਤਰ ਸ਼ਾਮਿਲ ਸੀ। ਸਮਾਰੋਹ ਵਿਚ ਚਿਤਗੋਂਗ ਹਿੱਲਸ ਟੈਕਟਸ ਡਿਵੇਲਪਮੈਂਟ ਬੋਰਡ, ਬੰਗਲਾਦੇਸ਼ ਦੇ ਸਾਬਕਾਰ ਚੇਅਰਮੈਨ ਨਾਬਾ ਬਿਕਰਮ ਕਿਸ਼ੋਰ  ਤ੍ਰਿਪੁਰਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਅਤੇ ਕੌਮੀ ਏਡਵੇਂਚਰ ਕਲੱਬ, ਇੰਡੀਆ ਦੇ ਚੇਅਰਮੈਨ ਏਸਸੀ ਚੌਧਰੀ ਮੁੱਖ ਮਹਿਮਾਨ ਵਜੋ ਮੌਜੂਦ ਸਨ।

ਸਲਸਵਿਹ/2024

Leave a Reply

Your email address will not be published.


*