ਮੋਬਾਈਲ ਸਵੀਪ ਵੈਨ ਰਾਹੀਂ ਵੋਟਰ ਜਾਗਰੂਕਤਾ ਜਾਰੀ

ਮੋਗਾ (Manpreet singh)
“ਚੋਣਾਂ ਦਾ ਪਰਵ, ਦੇਸ਼ ਦਾ ਗਰਵ” ਅਧੀਨ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਆਗਾਮੀ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਆਮ ਲੋਕਾਂ ਵਿੱਚ ਈ.ਵੀ.ਐੱਮ ਅਤੇ ਵੀਵੀ ਪੈਟ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਆਡੀਓ-ਵੀਡੀਓ ਸਹੂਲਤ ਨਾਲ ਲੈੱਸ ਸਵੀਪ ਵੋਟਰ ਜਾਗਰੂਕਤਾ ਵੈਨ ਸ਼ੁਰੂ ਕੀਤੀ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਸਵੀਪ ਵੈਨ ਜ਼ਿਲ੍ਹਾ ਮੋਗਾ ਵਿੱਚ 17 ਫਰਵਰੀ 2024 ਤੱੱਕ ਵੱਖ ਵੱਖ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਜਾਗਰੂਕਤਾ ਫੈਲਾਏਗੀ।  ਇਸ  ਵੈਨ ਦਾ 11 ਫਰਵਰੀ ਨੂੰ 074 – ਧਰਮਕੋਟ, 12 ਤੋਂ 14 ਫਰਵਰੀ ਨੂੰ 071 – ਨਿਹਾਲ ਸਿੰਘ ਵਾਲਾ,ਅਤੇ 15 ਤੋਂ 17 ਫਰਵਰੀ ਨੂੰ 072- ਬਾਘਾ ਪੁਰਾਣਾ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਣ ਦਾ ਸ਼ਡਿਊਲ ਹੈ।
ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ -ਐੇਸਡੀਐੱਮ ਮੋਗਾ ਸਾਰੰਗਪ੍ਰੀਤ ਸਿੰਘ ਦੀ ਅਗਵਾਈ ਹੇਠ 8 ਫਰਵਰੀ ਨੂੰ ਇਸ ਵੈਨ ਨੇ ਡਗਰੂ ਰੇਲਵੇ ਕਰਾਸਿੰਗ, ਡਗਰੂ ਸਕੂਲ, ਡਰੋਲੀ ਭਾਈ ਲੜਕੀਆਂ ਦਾ ਸਕੂਲ ਅਤੇ 9 ਫਰਵਰੀ ਨੂੰ ਗੁਰੂ ਨਾਨਕ ਕਾਲਜ ਮੋਗਾ, ਨੇਚਰ ਪਾਰਕ ਬੱਸ ਸਟੈਂਡ ਅੰਡਰਬ੍ਰਿਜ,ਅਤੇ ਲੜਕੀਆਂ ਦੀ ਆਈਟੀਆਈ ਵਿਖੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਅੱਜ ਇਸ ਵੈਨ ਨੇ ਧਰਮਕੋਟ ਵਿੱਚ ਜਾਗਰੂਕਤਾ ਫੈਲਾਈ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀਵੀਪੈਟ ਬਾਰੇ ਪ੍ਰੈਕਟੀਕਲ ਡੈਮੋ ਵੀ ਦਿੱਤੀ ਗਈ।ਇਸ ਵੈਨ ਨਾਲ ਮੋਗਾ ਅਸੈਂਬਲੀ ਹਲਕੇ ਦੇ ਸਵੀਪ ਨੋਡਲ ਅਫ਼ਸਰ ਅਮਨਦੀਪ ਸਿੰਘ, ਸਾਬਕਾ ਜ਼ਿਲ੍ਹਾ ਸਵੀਪ ਇੰਚਾਰਜ ਬਲਵਿੰਦਰ ਸਿੰਘ, ਪ੍ਰਿੰਸੀਪਲ ਡਾ. ਜਤਿੰਦਰ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published.


*