ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਸਰਕਾਰ ਤਾਂ ਬਣਾ ਲਈ ਉਹ ਵੀ ਸਪੱਸ਼ਟ ਬਹੁਮਤ ਨਾਲ ਪਰ ਉਹਨਾਂ ਕੋਲ ਨੀਤੀਆਂ ਨੂੰ ਲਾਗੂ ਕਰਨ ਦੇ ਲਈ ਕੋਈ ਸਪੱਸ਼ਟ ਤੇ ਠੋਸ ਪਰੋਗਰਮ ਨਹੀਂ ਹਨ। ਜਿਸ ਸਦਕਾ ਉਹਨਾਂ ਨੇ ਤਿੰਨ ਮਹੀਨਿਆਂ ਵਿਚ ਜਿਹੜੇ ਵੀ ਫੈਸਲੇ ਲਏ ਵਧੇਰੇ ਤਾਂ ਉਹਨਾਂ ਨੂੰ ਵਾਪਸ ਲੈਣੇ ਪਏ ਅਤੇ ਰਾਜ ਦਾ ਕੰਮ-ਕਾਜ ਚਲਾਉਣ ਲਈ 9 ਹਜ਼ਾਰ ਕਰੋੜ ਦਾ ਕਰਜ਼ਾ ਵੀ ਲਿਆ ਇਸ ਦੀ ਵੀ ਚਰਚਾ ਹੈ। ਅਸਲ ਗੱਲ ਤਾਂ ਇਹ ਸੀ ਕਿ ਸਰਕਾਰ ਬਣਾਉਣ ਦੇ ਨਾਲ ਹੀ ਸ੍ਰੀ ਅਰਵਿੰਦ ਕੇਟਜਰੀਵਾਲ ਦਾ ਮਨੋਬੱਲ ਵੱਧ ਗਿਆ ਤੇ ਉਹਨਾਂ ਦਾ ਧਿਆਨ ਹਿਮਾਚਲ ਤੇ ਗੁਜਰਾਤ ਵਿਚ ਇਸੇ ਸਾਲ ਹੋਣ ਵਾਲੀਆਂ ਚੋਣਾਂ ਵੱਲ ਜਿਆਦਾ ਕੇਂਦਰਿਤ ਹੋ ਗਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਉਹਨਾਂ ਨੇ ਰਾਜਸੀ ਪਾਰਟੀਆਂ ਦਾ ਹੂੰਝਾ ਫੇਰਿਆ ਹੈ ਉਸੇ ਤਰ੍ਹਾਂ ਹੀ ਉਹ ਗੁਜਰਾਤ ਤੇ ਹਿਮਾਚਲ ਵਿਚ ਵੀ ਹੂੰਝਾ ਫੇਰ ਦੇਣਗੇ, ਜਿਸਦੀ ਤਹਿਤ ਉਹਨਾਂ ਨੇ ਜਿਆਦਾ ਸਮਾਂ ਇਹਨਾਂ ਰਾਜਾਂ ਦੇ ਚੋਣ ਪ੍ਰਚਾਰ ਸੰਬੰਧੀ ਲਗਾਉਣਾ ਸ਼ੁਰੂ ਕਰ ਦਿੱਤਾ। ਵੇਖਦੇ ਵੇਖਦੇ ਤਿੰਨ ਮਹੀਨੇ ਬੀਤ ਗਏ ਤੇ ਉਹ ਲੀਹੋਂ ਲੱਥੀ ਪੰਜਾਬ ਦੀ ਆਰਥਿਕ ਹਾਲਤ ਨੂੰ ਵੀ ਸੰਭਾਲਨ ਵਿਚ ਬਿਲੱਕੁਲ ਅਸਮਰਥ ਰਹੇ। ਜਿੱਥੇ ਰਾਜ ਦੇ ਖਜ਼ਾਨੇ ਦੀ ਮਾਲੀ ਹਾਲਤ ਬਹੁਤ ਜਿਆਦਾ ਖਰਾਬ ਹੋਣ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸੱਬਬ ਝੱਲਣਾ ਪੈ ਰਿਹਾ ਸੀ l
ਉਥੇ ਹੀ ੳੇੁਹਨਾਂ ਦਾ ਉਹ ਵਿਸ਼ਵਾਸ਼ ਲੋਕਾਂ ਵਿਚ ਕਾਇਮ ਹੋਣ ਤੋਂ ਵੀ ਮਾਤ ਖਾਣ ਲੱਗਾ ਜਿਸ ਆਸ ਨਾਲ ਲੋਕਾਂ ਨੇ ਉਹਨਾਂ ਨੂੰ ਜਿਤਇਆ ਸੀ, ਕਿਉਂਕਿ ਗੁੰਝਲਦਾਰ ਮਸਲੇ ਤਾਂ ਉਵੇਂ ਦੇ ਉਵੇਂ ਹੀ ਹਨ ਅਤੇ ਉਹ ਟੱਸ ਤੋਂ ਮੱਸ ਵੀ ਨਹੀਂ ਕੀਤੇ ਜਾ ਸਕੇ। ਇਸੇ ਹੀ ਵਜ੍ਹਾ ਨਾਲ ਹਾਲ ਹੀ ਵਿੱਚ ਹੋਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿਚ ਹਾਰ ਗਏ ਜਿੱਥੋਂ ਕਿ ਪਹਿਲਾਂ ਭਗਵੰਤ ਮਾਨ ਦੋ ਵਾਰੀ ਜੇਤੂ ਰਹਿ ਚੁੱਕੇ ਹਨ ਅਤੇ ਜਿਨ੍ਹਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਉੇੁਹਨਾਂ ਨੇ ਪੂਰੇ ਭਾਰਤ ਵਿਚੋਂ ਆਮ ਆਦਮੀ ਪਾਰਟੀ ਲਈ ਇੱਕੋ-ਇੱਕ ਲੋਕ ਸਭਾ ਸੀਟ ਜਿੱਤੀ ਸੀ। ਇਸ ਚੋਣ ਨੂੰ ਹਾਰਨ ਤੋਂ ਬਾਅਦ ਜਿਵੇਂ ਭਗਵੰਤ ਮਾਨ ਦੀ ਸੋਚ ਨੂੰ ਝੰਝੋੜਾ ਜਿਹਾ ਆ ਗਿਆ ਤੇ ਉਹਨਾਂ ਨੇ ਗੁਜਰਾਤ ਤੇ ਹਿਮਾਚਲ ਵਿਚ ਲੋਕਾਂ ਦਾ ਵਿਸ਼ਵਾਸ਼ ਜਿੱਤਣ ਲਈ ਕਾਰਗੁਜ਼ਾਰੀਆਂ ਨੂੰ ਤੇਜ਼ ਕਰਦਿਆਂ 1 ਜੁਲਾਈ ਤੋਂ 300 ਯੂਨਿਟ ਬਿਜਲੀ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਅਤੇ ਨਾਲ ਹੀ ਇਹ ਵੀ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਜਲਦੀ ਹੀ ਮਹਿਲਵਾਂ ਨੂੰ ਇਕ ਹਜ਼ਾਰ ਰੁਪਿਆ ਮਹੀਨਾ ਹਰ ਮਹੀਨੇ ਦੇਣ ਦੇ ਵਾਅਦੇ ਨੂੰ ਵੀ ਪੂਰਾ ਕਰਨਗੇ। ਕਾਰਗੁਜ਼ਾਰੀਆਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਕੱਲ੍ਹ ਉਹਨਾਂ ਨੇ ਮੰਤਰੀ ਮੰਡਲ ਵਿਚ ਵੀ ਵਿਸਤਾਰ ਕਰ ਦਿੱਤਾ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਭਗਵੰਤ ਮਾਨ ਦੇ ਮੰਤਰੀ ਮੰਡਲ ਲਈ ਪੰਜ ਹੋਰ ਨਵੇਂ ਮੰਤਰੀਆਂ ਨੂੰ ਸਹੁੰ ਚੁਕਵਾਈ ਗਈ। ਪੰਜਾਬ ਰਾਜ ਭਵਨ ਵਿਖੇ ਬਣੇ ਨਵੇਂ ਗੁਰੂ ਨਾਨਕ ਆਡੀਟੋਰੀਅਮ ਵਿਖੇ ਹੋਏ ਇਸ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਹੁੰ ਚੁੱਕਣ ਵਾਲੇ ਨਵੇਂ ਮੰਤਰੀਆਂ ‘ਚ ਵਿਭਾਗਾਂ ਦੀ ਵੰਡ ਦੋ ਦਿਨਾਂ ‘ਚ ਹੋ ਜਾਏਗੀ। ਅੱਜ ਮੰਤਰੀ ਮੰਡਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸੁਨਾਮ ਤੋਂ ਦੋ ਵਾਰ ਪਾਰਟੀ ਵਿਧਾਇਕ ਚੁਣੇ ਗਏ ਅਮਨ ਅਰੋੜਾ (48) ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਅੰਮ੍ਰਿਤਸਰ ਦੱਖਣੀ ਤੋਂ ਪਾਰਟੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ (66) ਜੋ ਕਿੱਤੇ ਤੋਂ ਰੇਡੀਓਲਾਜਿਸਟ ਹਨ, ਨੇ ਦੂਜੇ ਸਥਾਨ ‘ਤੇ ਸਹੁੰ ਚੁੱਕੀ। ਡਾ. ਨਿੱਝਰ, ਜਿਨ੍ਹਾਂ ਨੂੰ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਉਣ ਲਈ ਮਾਰਚ 2022 ‘ਚ ਪ੍ਰੋਟੈਮ ਸਪੀਕਰ ਵੀ ਬਣਾਇਆ ਗਿਆ ਸੀ, ਬੀਤੇ ਦਿਨੀਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵੀ ਚੁਣੇ ਗਏ ਸਨ। ਤੀਸਰੇ ਨੰਬਰ ‘ਤੇ ਸਹੁੰ ਚੁੱਕਣ ਵਾਲੇ ਫੌਜਾ ਸਿੰਘ ਸਰਾਰੀ (61) ਸੇਵਾ ਮੁਕਤ ਪੁਲਿਸ ਅਧਿਕਾਰੀ ਹਨ ਅਤੇ ਰਾਏ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ ਅਤੇ ਫ਼ਿਰੋਜ਼ਪੁਰ ਦੇ ਗੁਰੂ ਹਰਸਹਾਏ ਹਲਕੇ ਤੋਂ ਚੋਣ ਜਿੱਤ ਕੇ ਆਏ ਹਨ। ਇਸੇ ਤਰ੍ਹਾਂ ਚੇਤਨ ਸਿੰਘ ਜੌੜਮਾਜਰਾ (55) ਸਮਾਣਾ ਦੇ ਹਲਕੇ ਤੋਂ ਵਿਧਾਇਕ ਬਣੇ ਹਨ। ਅਨਮੋਲ ਗਗਨ ਮਾਨ (32) ਮੰਤਰੀ ਮੰਡਲ ਵਿਚ ਦੂਸਰੀ ਔਰਤ ਹੋਵੇਗੀ ਅਤੇ ਸਭ ਤੋਂ ਛੋਟੀ ਉਮਰ ਦੀ ਮੰਤਰੀ ਵੀ ਹੈ। ਉਹ ਨਾਮਵਰ ਪੰਜਾਬੀ ਗਾਇਕਾ ਤੇ ਕਲਾਕਾਰ ਵੀ ਹੈ ਅਤੇ ਇਸ ਵਾਰ ਖਰੜ ਦੇ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ। ਅੱਜ ਦੇ ਇਸ ਸਹੁੰ ਚੁੱਕ ਸਮਾਗਮ ਦੌਰਾਨ ਦੂਜੀਆਂ ਪਾਰਟੀਆਂ ਦਾ ਕੋਈ ਸੀਨੀਅਰ ਆਗੂ ਨਜ਼ਰ ਨਹੀਂ ਆਇਆ, ਪਰ ਭਗਵੰਤ ਮਾਨ ਮੰਤਰੀ ਮੰਡਲ ਦੇ ਸਾਰੇ ਮੰਤਰੀ ਤੇ ਬਹੁਤੇ ਵਿਧਾਇਕ ਹਾਜ਼ਰ ਸਨ। ਪਾਰਟੀ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਨਵੇਂ ਬਣੇ ਮੰਤਰੀਆਂ ਨੂੰ ਵਧਾਈ ਦੇ ਰਹੇ ਸਨ। ਅੱਜ ਸਾਰੇ ਪੰਜ ਮੰਤਰੀਆਂ ਨੇ ਆਪਣੀ ਸਹੁੰ ਪੰਜਾਬੀ ਵਿਚ ਹੀ ਚੁੱਕੀ। ਮੁੱਖ ਮੰਤਰੀ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਆਸ ਹੈ ਕਿ ਮੇਰੇ ਮੰਤਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨਗੇ ਤੇ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਅਗਲੇ ਦੋ ਦਿਨਾਂ ‘ਚ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕੋਲ ਕਾਫ਼ੀ ਵਿਭਾਗ ਹਨ ਅਤੇ ਮੈਂ ਆਪਣਾ ਬੋਝ ਘਟਾਉਣਾ ਚਾਹੁੰਦਾ ਹਾਂ।
ਬੋਝ ਤਾਂ ਮੱੁਖ ਮੰਤਰੀ ਸਾਹਿਬ ਦੇ ਦਿਮਾਗ ਤੋਂ ਕਦੀ ਨਹੀਂ ਘੱਟ ਸਕਦਾ ਭਾਵੇਂ ਕਿ ਖਜ਼ਾਨੇ ਤੇ ਬੋਝ ਜਰੂਰ ਵੱਧ ਜਾਵੇਗਾ। ਕਿਉਂਕਿ ਭਾਰਤ ਦੇ ਇਤਿਹਾਸ ਵਿਚ ਕਦੀ ਉਹ ਦਿਨ ਨਹੀਂ ਆਵੇਗਾ ਕਿ ਜਿਸ ਦਿਨ ਪੰਜਾਬ ਦੀ ਸਰਕਾਰ ਅਤੇ ਪੰਜਾਬ ਦੀ ਜਨਤਾ ਕਰਜ਼ੇ ਤੋਂ ਮੁਕਤ ਹੋਵੇਗੀ। ਫਰਕ ਬੱਸ ਇੰਨਾ ਹੈ ਕਿ ਕਰਜ਼ੇ ਦੇ ਬੋਝ ਥੱਲੇ ਦੱਬਿਆ ਆਮ ਆਦਮੀ ਤਾਂ ਫਾਹਾ ਲਗਾ ਕੇ ਜਿੰਦਗੀ ਤੋਂ ਮੁਕਤ ਹੋ ਜਾਵੇਗਾ ਜੇਕਰ ਉਹ ਕਰਜ਼ੇ ਤੋਂ ਮੁਕਤ ਨਹੀਂ ਹੁੰਦਾ। ਪਰ ਰਾਜਨੀਤਿਕ ਪਾਰਟੀਆਂ ਦੇ ਇਤਿਹਾਸ ਵਿਚ ਨਾ ਤਾਂ ਕਦੀ ਇਹ ਦਿਨ ਆਇਆ ਹੈ ਤੇ ਨਾ ਆਵੇਗਾ ਕਿ ਜਿਸ ਦਿਨ ਰਾਜ ਸਰਕਾਰ ਸਿਰ ਕਰਜ਼ੇ ਦੀ ਇਖਲਾਕੀ ਜੁੰਮੇਵਾਰੀ ਲੈਂਦਿਆਂ ਕੋਈ ਰਾਜਨੀਤਿਕ ਨੇਤਾ ਆਪਣੀ ਜੀਵਨ ਲੀਲਾ ਖਤਮ ਕਰੇਗਾ। ਕਿੰਨਾ ਅਜੀਬ ਹੈ ਸੱਤ੍ਹਾ ਦਾ ਨਸ਼ਾ ਸੱਤ੍ਹਾ ਤਾਂ ਹਰ ਕੋਈ ਪਾਰਟੀ ਚਾਹੁੰਦੀ ਹੈ ਕਿ ਉੇਸ ਨੂੰ ਅਗਰ ਸਾਰੇ ਮੁਲਕ ਦੀ ਸੱਤ੍ਹਾ ਜਿਸ ਹਾਲਤ ਵਿੱਚ ਵੀ ਮਿਲ ਜਾਵੇ ਉਹ ਹਾਸਲ ਕਰਨ ਨੂੰ ਤਿਆਰ ਹੈ ਬੱਸ ਉਹ ਮੁਲਕ ਦੇ ਹਲਾਤਾਂ ਨੂੰ ਸੂਧਾਰਨ ਦੀ ਕੋਸ਼ਿਸ਼ ਦੇ ਵਾਅਦੇ ਜਰੂਰ ਕਰਦਾ ਰਹੇਗਾ ਕੋਸ਼ਿਸ਼ਾਂ ਭਾਵੇਂ ਕਰੇ ਨਾ ਕਰੇ ਕਿਉਂਕਿ ਕੋਸ਼ਿਸ਼ ਕੀਤੀਆਂ ਹੁੰਦੀਆਂ ਤਾਂ ਕੋਈ ਵੀ ਹਾਲਤਤ ਕਦੇ ਵੀ ਵਿਗੜਦੇ ਨਾ।
ਸੋ ਜਿਸ ਤਰ੍ਹਾਂ ਦਾ ਚਲਨ ਇਸ ਸਮੇਂ ਸਰਕਾਰ ਦਾ ਚਲ ਰਿਹਾ ਹੈ ਉਸ ਨਾਲ ਤਾਂ ਜਾਪਦਾ ਇਹ ਹੈ ਹੀ ਕਿ ਪੰਜ ਸਾਲ ਬਾਅਦ ਸਥਿਤੀ ਉਵੇਂ ਦੀ ਉਵੇਂ ਹੀ ਰਹਿਣੀ ਹੈ ਸੁਧਰਨੀ ਤਾਂ ਹੈ ਨਹੀਂ । ਹਾਂ ਇੰਨਾ ਜਰੂਰ ਹੋ ਜਾਵੇਗਾ ਕਿ ਪੰਜਾਬ ਦੇ ਲੋਕਾਂ ਦੀ ਨਿੱਜੀ ਜ਼ਮੀਨਾਂ ਤਾਂ ਪਹਿਲਾਂ ਹੀ ਲੋਕਾਂ ਦੀ ਆਪਣੀਆਂ ਨਹੀਂ ਰਹੀਆਂ ਕਿਉਂ ਵਧੇਰੇ ਤੌਰ ਤੇ ਸਭ ਬੈਂਕਾਂ ਅਤੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੀਆਂ ਹਨ ਨਾ ਵਿਆਹ ਭੁਗਤ ਰਿਹਾ ਹੈ ਤੇ ਨਾ ਹੀ ਕਰਜ਼ਾ ਬਲਕਿ ੳੇੁਸ ਤੋਂ ਉਤੇ ਜ਼ੁਰਮਾਨੇ ਜਰੂਰ ਲੱਗ ਰਹੇ ਹਨ ਜੋ ਕਿ ਬੈਂਕਾਂ ਅਤੇ ਫਾਇਨਾਂਸ ਕੰਪਨੀਆਂ ਨੇ ਕਿਸੇ ਅਜਿਹੀ ਕੰਪਨੀ ਨੂੰ ਅਧਿਕਾਰ ਸੌਂਪੇ ਹੋਏ ਹਨ ਕਿ ਉਹ ਆਪ ਜੀ ਦਾ ਦਿੱਤਾ ਚੈੱਕ ਈ.ਸੀ.ਐਸ. ਰਾਹੀਂ ਅੱਧੀ ਰਾਤ ਨੂੰ ਵੀ ਲਗਾ ਸਕਦੀ ਹੈ ਅਗਰ ਆਪ ਜੀ ਦੇ ਅਕਾਊਂਟ ਵਿੱਚ ਪੈਸੇ ਨਹੀਂ ਅਤੇ ਜੇਕਰ ਪੈਸੇ ਹਨ ਤਾਂ ਉਹ ਚਾਰ ਦਿਨ ਬਾਅਦ ਵੀ ਲਗਾ ਸਕਦੀ ਹੈ ਤਾਂ ਜੋ ਉਹ ਆਪ ਦਿਮਾਗੀ ਤੌਰ ਤੇ ਸ਼ਸ਼ੋਪੰਜ ਵਿੱਚ ਰਹੋ ਕਿ ਚੈੱਕ ਤਾਂ ਚਾਰ ਦਿਨ ਬਾਅਦ ਲੱਗਣਾ ਹੈ । ਲੋਕਾਂ ਦੇ ਖਾਤਿਆਂ ਦਾ ਤਾਂ ਇਹ ਹਾਲ ਹੈ ਸਰਕਾਰ ਦੇ ਖਾਤੇ ਦਾ ਤਾਂ ਪਤਾ ਨਹੀਂੰ ?
-ਬਲਵੀਰ ਸਿੰਘ ਸਿੱਧੂ
Leave a Reply