Haryana News

ਚੰਡੀਗੜ੍ਹ:::::::::::::::::::::::::::::::- ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪਿਛਲੇ 7 ਫਰਵਰੀ, 2024 ਨੂੰ ਅਵੈਧ ਖਨਨ ਦੇ ਵਿਰੁੱਧ ਹਰਿਆਣਾ ਰਾਜ ਐਨਫੋਰਸਮੈਂਟ ਬਿਊਰੋ ਵੱਲੋਂ ਇਕ ਮੁਹਿੰਮ ਚਲਾਇਆ ਗਿਆ। ਇਸ ਮੁਹਿੰਮ ਦੇ ਤਹਿਤ 120 ਸਥਾਨਾਂ ‘ਤੇ ਛਾਪੇਮਾਰੀ ਕਰ 748 ਵਾਹਨਾਂ ਦੀ ਜਾਂਚ ਕੀਤੀ ਗਈ ਚਿਸ ਵਿੱਚੋਂ 99 ਵਾਹਨਾਂ ਨੂੰ ਜਬਤ ਕੀਤਾ ਗਿਆ।

          ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਅਵੈਧ ਰੂਪ ਨਾਲ ਲੈ ਜਾ ਰਹੇ ਮਿੱਟੀ, ਰੇਤ ਅਤੇ ਬਜਰੀ ਨਾਲ ਭਰੇ ਹੋਏ ਕੁੱਲ 99 ਵਾਹਨਾਂ ਨੂੰ ਜਬਤ ਕੀਤਾ। ਜਿਨ੍ਹਾਂ ਵਿਚ 15 ਟਰੈਕਟਰ-ਟ੍ਰਾਲੀ, 39 ਹਾਈਵਾ/ਡੰਪਰ, 3 ਜੇਸੀਬੀ/ਹੋਰ ਅਤੇ 42 ਓਵਰਲੋਡਿਡ ਵਾਹਨ ਸ਼ਾਮਿਲ ਹਨ।

          ਵਰਨਣਯੋਗ ਹੈ ਕਿ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਹਰਿਆਣਾ ਰਾਜ ਐਨਫੋਰਸਮੈਂਟ ਬਿਊਰੋ ਦੇ ਅਧਿਕਾਰੀਆਂ ਨੁੰ ਨਿਰਦੇਸ਼ ਜਾਰੀ ਕਰ ਰਾਜ ਵਿਚ ਅਵੈਧ ਖਨਨ ਦੇ ਖਿਲਾਫ ਮੁਹਿੰਮ ਨੂੰ ਵੱਧ ਕਠੋਰਤਾ ਅਤੇ ਪ੍ਰਭਾਵੀਸ਼ੀਲਤਾ ਦੇ ਨਾਲ ਤੇਜ ਕਰਨ ਲਹੀ ਕਿਹਾ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਅਵੈਧ ਗਤੀਵਿਧੀਆਂ ਵਿਚ ਸ਼ਾਮਿਲ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਗਲਤ ਕੰਮ ਕਰਨ ਤੋਂ ਬਚਣ, ਨਹੀਂ ਤਾਂ ਉਨ੍ਹਾਂ ਦੇ ਖਿਲਾਫ ਐਲਫੋਰਸਮੈਂਟ ਬਿਊਰੋ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।

          ਹਰਿਆਣਾ ਰਾਜ ਐਨਫੋਰਸਮੈਂਟ ਦੇ ਏਡੀਜੀਪੀ ਡਾ. ਏ ਐਸ ਚਾਵਲਾ ਨੇ ਕਿਹਾ ਕਿ ਅਜਿਹੇ ਅਸਮਾਜਿਕ ਤੱਤਾਂ ਨੂੰ ਇਕੱਠੇ ਕਈ ਸਥਾਨਾਂ ‘ਤੇ ਨਿਸ਼ਾਨਾਂ ਬਨਾਉਣ ਨਾਲ ਸਾਕਾਰਾਤਮਕ ਨਤੀਜੇ ਮਿਲਣਾ ਤੈਅ ਹੈ।ਡੀਗੜ੍ਹ::::::::::::::::::::::::- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਆਉਣ ਵਾਲੀ ਲੋਕਸਭਾ ਆਮ ਚੋਣਾਂ ਵਿਚ ਨਾਮਜਦਗੀ ਪ੍ਰਕ੍ਰਿਆ ਦੌਰਾਨ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ (ਆਰਓ), ਸਹਾਇਕ ਰਿਟਰਨਿੰਗ ਅਧਿਕਾਰੀ (ਏਆਈਓ) ਦੇ ਦਫਤਰ ਵਿਚ ਆਪਣੇ ਨਾਲ ਵੱਧ ਤੋਂ ਵੱਧ 4 ਲੋਕਾਂ ਨੂੰ ਲਿਆਉਣ ਦੀ ਮੰਜੂਰੀ ਹੋਵੇਗੀ। ਨਾਲ ਹੀ ਆਓ ਅਤੇ ਏਆਰਓ ਦਫਤਰ ਦੀ 100 ਮੀਟਰ ਦੀ ਘੇਰੇ ਵਿਚ ਵੱਧ ਤੋਂ ਵੱਧ 3 ਵਾਹਨ ਲਿਆਉਣ ਦੀ ਮੰਜੂਰੀ ਹੋਵੇਗੀ।

          ਸ੍ਰੀ ਅਨੁਰਾਗ ਅਗਰਵਾਲ ਅੱਜ ਇੱਥੇ ਲੋਕਸਭਾ ਆਮ ਚੋਣਾਂ ਦੀ ਤਿਆਰੀਆਂ ਦੇ ਸਬੰਧ ਵਿਚ ਅਹਿਮ ਮੀਟਿੰਗ ਕਰ ਰਹੇ ਸਨ। ਮੀਟਿੰਗ ਨਾਮਜਦਗੀ ਪ੍ਰਕ੍ਰਿਆ, ਚੋਣ ਚਿਨ੍ਹ ਅਲਾਟ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਦੇ ਸਬੰਧ ਵਿਚ ਕਮਿਸ਼ਨ ਵੱਲੋਂ ਜਾਰੀ ਹਿਦਾਇਤਾਂ ਦੀ ਸਮੀਖਿਆ ਕੀਤੀ ਗਈ।

          ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਲੋਕਸਭਾ ਆਮ ਚੋਣਾਂ ਲਈ ਸਿਕਓਰਿਟੀ ਡਿਪੋਜਿਟ 25 ਹਜਾਰ ਰੁਪਏ ਹੋਵੇਗੀ। ਨੋਟੀਫਾਇਡ ਜਾਤੀ ਤੇ ਜਨਜਾਤੀ ਦੇ ਉਮੀਦਵਾਰਾਂ ਦੇ ਲਈ ਇਹ ਰਕਮ 12,500 ਰੁਪਏ ਹੋਵੇਗੀ। ਸਿਕਓਰਿਟੀ ਡਿਪੋਜਿਟ ਨਗਦ ਜਾਂ ਟ੍ਰੇਜਰੀ ਰਾਹੀਂ ਹੀ ਮੰਜੂਰ ਹੋਵੇਗੀ। ਚੈਕ ਜਾਂ ਡਿਮਾਂਡ ਡਰਾਫਟ ਰਾਹੀਂ ਇਸ ਰਕਮ ਨੂੰ ਮੰਜੂਰ ਨਹੀਂ ਕੀਤਾ ਜਾਵੇਗਾ।

          ਨਾਮਜਦਗੀ ਪ੍ਰਕ੍ਰਿਆ ‘ਤੇ ਵਿਸਤਾਰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ ਨਾਮਜਦਗੀ ਪੱਤਰ ਭਰਨ ਦੀ ਆਖੀਰੀ ਮਿੱਤੀ, ਸਥਾਨ, ਸਮਾਂ, ਨਾਮਜਦਗੀ ਪੱਤਰਾਂ ਦੀ ਜਾਂਚ, ਪੱਤਰ ਵਾਪਸ ਲੈਣ ਦੀ ਮਿੱਤੀ ਆਦਿ ਜਾਣਕਾਰੀ ਪਬਲਿਕ ਕਰਣਗੇ ਅਤੇ ਸਰਕਾਰੀ ਦਫਤਰ ਵਿਚ ਨੋਟਿਸ ਵੀ ਚਿਪਕਾਉਣਗੇ । ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਆਰਓ ਦੇ ਸਥਾਨ ‘ਤੇ ਕਿਹੜੇ ਏਆਰਓ ਨਾਮਜਦ ਪੱਤਰ ਮੰਜੂਰ ਕਰਣਗੇ।

          ਉਨ੍ਹਾਂ ਨੇ ਕਿਹਾ ਕਿ ਨਾਮਜਦਗੀ ਭਰਨ ਦੀ ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਸਾਰੇ ਦਸਤਾਵੇਜਾਂ ਨੂੰ ਸੁਰੱਖਿਅਤ ਢੰਗ ਨਾਲ ਰੱਖਿਆ ਜਾਵੇ। ਇਕ ਉਮੀਦਵਾਰ ਵੱਧ ਤੋਂ ਵੱਧ 4 ਨਾਮਜਦਗੀ ਪੱਤਰ ਭਰ ਸਕਦਾ ਹੈ ਅਤੇ 2 ਲੋਕਸਭਾ ਸੀਟਾਂ ਤੋਂ ਚੋਣ ਲੜ ਸਕਦਾ ਹੈ। ਨਾਮਜਦਗੀ ਪੱਤਰ ਉਮੀਦਵਾਰ ਵੱਲੋਂ ਜਾਂ ਉਨ੍ਹਾਂ ਦੇ ਪ੍ਰਸਤਾਵਕ ਵੱਲੋਂ ਭਰਿਆ ਜਾ ਸਕਦਾ ਹੈ। ਨਾਮਜਦਗੀ ਪੱਤਰ ਡਾਕ ਵੱਲੋਂ ਨਹੀਂ ਭੇਜਿਆ ਜਾ ਸਕਦਾ, ਸਗੋ ਆਰਓ/ਏਆਰਢ ਦੇ ਦਫਤਰ ਚਿ ਨਿਜੀ ਰੂਪ ਨਾਲ ਹੀ ਪੇਸ਼ ਕੀਤਾ ਜਾਵੇਗਾ।

          ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਉਮੀਦਵਾਰ ਨੂੰ ਆਪਣੇ ਅਪਰਾਧਿਕ ਰਿਕਾਰਡ, ਜੇਕਰ ਕੋਈ ਹੈ ਤਾਂ, ਉਸ ਦੀ ਜਾਣਕਾਰੀ ਵੀ ਪਬਲਿਕ ਕਰਨੀ ਹੋਵੇਗੀ। ਉਮੀਦਵਾਰ ਨੂੰ ਫਾਰਮ 26 ਵਿਚ ਏਫੀਡੇਵਿਟ ਦੇ ਨਾਲ ਆਪਣੇ ਅਪਰਾਧਿਕ ਮਾਮਲੇ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ ਅਤੇ ਉਹ ਰਾਜਨੀਤਿਕ ਪਾਰਟੀ ਨੂੰ ਵੀ ਇਸ ਸਬੰਧ ਵਿਚ ਜਾਣੂੰ ਕਰਵਾਏਗਾ। ਰਾਜਨੀਤਕ ਪਾਰਟੀ ਵੱਲੋਂ ਅਜਿਹੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਧਿਕਾਰਕ ਵੈਬਸਾਇਟ ‘ਤੇ ਪਾਉਣੀ ਹੋਵੇਗੀ। ਇੰਨ੍ਹਾਂ ਹੀ ਨਹੀਂ ਨਾਮਜਦਗੀ ਭਰਨ ਦੇ ਬਾਅਦ ਉਮੀਦਵਾਰ ਅਤੇ ਰਾਜਨੀਤਿਕ ਪਾਰਟੀ ਨੂੰ ਅਖਬਾਰਾਂ ਅਤੇ ਟੀਵੀ ਚੇਨਲਾਂ ਵਿਚ ਵੀ ਘੱਟ ਤੋਂ ਘੱਟ 3 ਵਾਰ ਅਪਰਾਧਿਕ ਮਾਮਲੇ ਦੀ ਜਾਣਕਾਰੀ ਪਬਲਿਕ ਕਰਨੀ ਹੋਵੇਗੀ।

ਚੰਡੀਗੜ੍ਹ::::::::::::::::::::::::::::::: – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿਲ੍ਹਾ ਭਿਵਾਨੀ ਦੀ ਇਕ ਸ਼ਿਕਾਇਤਕਰਤਾ ਵੱਲੋਂ ਸੰਪਤੀ ਦੇ ਇੰਤਕਾਲ ਦੇਰੀ ਨਾਲ ਕਰਨ ਅਤੇ ਗਲਤ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਮਾਮਲੇ ਵਿਚ ਭਿਵਾਨੀ ਦੇ ਨਾਇਬ ਤਹਿਸੀਲਦਾਰ ਆਲਮਗੀਰ ਅਤੇ ਪਟਵਾਰੀ ਲਲਿਤ ਕੁਮਾਰ ਨੁੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਦੋਵਾਂ ਦੇ ਵਿਰੁੱਧ ਨਿਗਮ-7 ਦੇ ਤਹਿਤ ਕਾਰਵਾਈ ਵੀ ਅਮਲ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।

          ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਨੇ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਭਿਵਾਨੀ ਨਿਵਾਸੀ ਸ੍ਰੀਮਤੀ ਕਮਲਾ ਦੇਵੀ ਨੇ ਆਪਣੇ ਪਿਤਾ ਦੇ ਦੇਹਾਂਤ ਦੇ ਬਾਅਦ ਉਲ੍ਹਾਂ ਦੀ ਰਜਿਸਟਰਡ ਵਸੀਅਤਨਾਮਾ ਦੇ ਅਨੁਸਾਰ ਸੰਪਤੀ ਦਾ ਇੰਤਕਾਲ ਉਨ੍ਹਾਂ ਦੇ ਤੇ ਉਨ੍ਹਾਂ ਦੀ ਭੈਣ ਦੇ ਨਾਂਅ ਕੀਤੇ ਜਾਣ ਦੇ ਸਬੰਧ ਵਿਚ ਸੀਐਮ ਵਿੰਡੋਂ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ‘ਤੇ ਐਕਸ਼ਨ ਲੈਂਦੇ ਹੋਏ ਸੀਐਮ ਵਿੰਡੋਂ ਮੁੱਖ ਦਫਤਰ ਵੱਲੋਂ ਸਬੰਧਿਤ ਨਾਇਬ ਤਹਿਸੀਲਦਾਰ ਤੋਂ ਰਿਪੋਰਟ ਤਲਬ ਕੀਤੀ ਗਈ।

          ਉਨ੍ਹਾਂ ਨੇ ਦਸਿਆ ਕਿ ਨਾਇਬ ਤਹਿਸੀਲਦਾਰ ਆਲਮਗੀਰ ਨੇ ਪਟਵਾਰੀ ਲਲਿਤ ਕੁਮਾਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸੀਐਮ ਵਿੰਡੋਂ ‘ਤੇ ਰਿਪੋਰਟ ਦਰਜ ਕੀਤੀ ਕਿ ਉਪਰੋਕਤ ਜਮੀਨ ਦਾ ਇੰਤਕਾਲ ਕਰ ਕੇ ਸ਼ਿਕਾਇਤਕਰਤਾ ਨੂੰ ਉਸ ਦੀ ਨਕਲ (ਕਾਪੀ) ਦੀ ਕਾਪੀ ਦੇ ਦਿੱਤੀ ਗਈ ਹੈ, ਜਦੋਂ ਕਿ ਮੌਜੂਦਾ ਵਿਚ ਸ਼ਿਕਾਇਤਕਰਤਾ ਮਤਲਬ ਸ੍ਰੀਮਤੀ ਕਮਲਾ ਦੇਵੀ ਨੂੰ ਇੰਤਕਾਲ ਦੀ ਕੋਈ ਕਾਪੀ ਨਹੀਂ ਮਿਲੀ।

          ਇੰਨ੍ਹਾਂ ਹੀ ਨਹੀਂ ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਵੱਲੋਂ ਵੀ ਇੰਤਕਾਲ ਦੇ ਲਈ ਨਿਰਧਾਰਿਤ ਸਮੇਂਸੀਮਾ ਵਿਚ ਇੰਤਕਾਲ ਨਾ ਹੋਣ ਦੇ ਚਲਦੇ ਸਬੰਧਿਤ ਨਾਇਬ ਤਹਿਸੀਲਦਾਰ ਆਲਮਗੀਰ ‘ਤੇ 20 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ  ਅਤੇ ਸ਼ਿਕਾਇਤਕਰਤਾ ਨੂੰ 5 ਹਜਾਰ ਰੁਪਏ ਦਾ ਮੁਆਵਜਾ ਦੇਣ ਦੇ ਵੀ ਆਦੇਸ਼ ਦਿੱਤੇ।

          ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਸਾਰੀ ਕਾਰਜਪ੍ਰਣਾਲੀ ਨੁੰ ਦੇਖਦੇ ਹੋਏ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਸੀਐਮ ਵਿੰਡੋਂ ‘ਤੇ ਚਲਦ ਰਿਪੋਰਟ ਪੇਸ਼ ਕਰਨ ਦਾ ਦੋਸ਼ੀ ਪਾਇਆ ਗਿਆ। ਇਸ ਲਈ ਮੁੱਖ ਮੰਤਰੀ ਨੇ ਨਾਇਬ ਤਹਿਸੀਲਦਾਰ ਆਲਮਗੀਰ ਅਤੇ ਪਟਵਾਰੀ ਲਲਿਤ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰਨ ਅਤੇ ਨਿਸਮ-7 ਦੇ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਮਾਲ ਅਤੇ ਆਪਦਾ ਪ੍ਰਬੰਧਨ ਵਿਪਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ, ਮਾਲ ਨੂੰ ਮਾਮਲੇ ਵਿਚ ਕੀਤੀ ਗਈ ਕਾਰਵਾਈ ਦੀ ਰਿਪੋਰਟ 10 ਦਿਨਾਂ ਦੇ ਅੰਦਰ-ਅੰਦਰ ਭਿਜਵਾਉਣਾ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਹਨ।

ਚੰਡੀਗੜ੍ਹ,::::::::::::::::::::- ਹਰਿਆਣਾ ਵਿਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ 6 ਮਾਰਚ, 2024 ਨੂੰ ਹੋਣਗੇ। ਇਸ ਦੇ ਲਈ ਹਰਿਆਣਾ ਗੁਰੂਦੁਆਰਾ ਚੋਣ ਕਮਿਸ਼ਨਰ ਜਸਟਿਸ ਐਚਐਸ ਭੱਲਾ ਨੇ ਸੂਬੇ ਵਿਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਆਮ ਚੋਣ ਨੂੰ ਸਰੇ 40 ਵਾਰਡਾਂ ਵਿਚ ਸੰਚਾਲਿਤ ਕਰਨ ਦਾ ਸ਼ੈਡੀਯੂਲ ਜਾਰੀ ਕਰ ਦਿੱਤਾ ਹੈ।

          ਕਮਿਸ਼ਨਰ ਵੱਲੋਂ ਜਾਰੀ ਸ਼ੈਡੀਯੂਲ ਅਨੁਸਾਰ ਨਾਮਜਦਗੀ ਮੰਗਣ ਲਈ ਰਿਟਰਨਿੰਗ ਅਧਿਕਾਰੀ ਵੱਲੋਂ 9 ਫਰਵਰੀ, 2024 ਨੁੰ ਸੂਚਨਾ ਨੂੰ ਸੂਚਨਾ ਦੀ ਛਪਾਈ ਕੀਤੀ ਜਾਵੇਗੀ। ਇਸ ਦੇ ਬਾਅਦ 10 ਫਰਵਰੀ ਤੋਂ 16 ਫਰਵਰੀ (11 ਫਰਵਰੀ ਨੁੰ ਐਤਵਾਰ ਦੀ ਛੁੱਟੀ ਅਤੇ 14 ਫਰਵਰੀ ਦੇ ਦਿਨ ਗਜਟਿਡ ਛੁੱਟੀ ਨੁੰ ਛੱਡ ਕੇ)  ਤਕ ਨਾਜਦਗੀ ਭ+ੇ ਜਾਣਗੇ। ਰੋਜਾਨਾ ਭਰੀ ਜਾਣ ਵਾਲੀ ਨਾਮਜਦਗੀ ਪੱਤਰ ਦੀ ਸੂਚੀ ਵੀ 10 ਫਰਵਰੀ ਤੋਂ 16 ਫਰਵਰੀ (11 ਫਰਵਰੀ ਨੁੰ ਐਤਵਾਰ ਦੀ ਛੁੱਟੀ ਅਤੇ 14 ਫਰਵਰੀ ਦੇ ਦਿਨ ਗਜਟਿਡ ਛੁੱਟੀ ਨੁੰ ਛੱਡ ਕੇ) ਤਕ ਨਿਬਧਾਰਿਤ ਬੋਰਡ ‘ਤੇ ਚਿਪਕਾਈ ਜਾਵੇਗੀ। ਉਸ ਤੋਂ ਬਾਅਦ , 17 ਫਰਵਰੀ ਨੁੰ ਨਾਮਜਦਗੀ ਦੀ ਛੰਟਨੀ ਕੀਤੀ ਜਾਵੇਗੀ। ਉਲ੍ਹਾਂ ਨੇ ਦਸਿਆ ਕਿ ਜੇਕਰ ਰਿਟਰਨਿੰਗ ਅਧਿਕਾਰੀ ਵੱਲੋਂ ਕਿਸੇ ਉਮੀਦਵਾਰ ਦੀ ਨਾਮਜਦਗੀ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਉਹ 19 ਫਰਵਰੀ ਤਕ ਡਿਪਟੀ ਕਮਿਸ਼ਨਰ ਨੂੰ ਬੇਨਤੀ ਪੱਤਰ ਦੇ ਸਬਕਦਾ ਹੈ ਜਿਸ ਦੇ ਬਾਰੇ ਵਿਚ ਡਿਪਟੀ ਕਮਿਸ਼ਨਰ 20 ਫਰਵਰੀ ਨੂੰ ਆਪਣਾ ਫੈਸਲਾ ਦੇਣਗੇ। ਉਸੀ ਦਿਨ 20 ਫਰਵਰੀ ਨੁੰ ਹੀ ਵੈਧ ਨਾਮਜਦਗੀ ਦੀ ਸੂਚੀ ਲਗਾ ਦਿੱਤੀ ਜਾਵੇਗੀ। ਅਗਲੇ ਦਿਨ 21 ਫਰਵਰੀ ਨੂੰ ਨਾਮਜਦਗੀ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਨੇ ਇਹ ਵੀ ਦਸਿਆ ਕਿ 23 ਫਰਵਰੀ ਨੂੰ ਪੋਲਿੰਗ ਸਟੇਸ਼ਨਾਂ ਦੀ ਸੂਚੀ ਬੋਰਡ ‘ਤੇ ਚਿਪਕਾ ਦਿੱਤੀ ਜਾਵੇਗੀ। ਚੋਣ ਕਮਿਸ਼ਨਰ ਅਨੁਸਾਰ ਜੇਕਰ ਜਰੂਰਤ ਪਈ ਤਾਂ 6 ਮਾਰਚ, 2024 ਨੂੰ ਚੋਣ ਕਰਵਾਇਆ ਜਾਵੇਗਾ। ਚੋਣ ਦਾ ਸਮੇਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਰਹੇਗਾ। ਵੋਟਾਂ ਦੀ ਗਿਣਤੀ ਚੋਣ ਦੀ ਪ੍ਰਕ੍ਰਿਆ ਪੂਰੀ ਹੋਣ ਦੇ ਤੁਰੰਤ ਬਾਅਦ ਕੀਤੀ ਜਾਵੇਗੀ ਅਤੇ ਰਿਟਰਨਿੰਗ ਅਧਿਕਾਰੀ ਵੱਲੋਂ ਉਸੀ ਦਿਨ ਨਤੀਜੇ ਐਲਾਨ ਕਰ ਦਿੱਤੇ ਜਾਣਗੇ।

 

Leave a Reply

Your email address will not be published.


*