ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ)
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 13 ਫ਼ਰਵਰੀ ਨੂੰ ਦਿੱਲੀ ਜਾਣ ਵਾਲੇ ਕਿਸਾਨੀ ਕਾਫ਼ਲੇ ਨੂੰ ਵੱਡੇ ਸੰਘਰਸ਼ ਦਾ ਰੂਪ ਦੇਣ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਬਲਾਕ ਚੌਗਾਵਾਂ ਦੇ ਪਿੰਡ ਛਿੱਡਣ ਵਿਖੇ ਜ਼ਿਲਾਂ ਆਗੂ ਜਗਜੀਤ ਸਿੰਘ ਕੋਹਾਲੀ, ਜ਼ਿਲ੍ਹਾ ਆਗੂ ਅਕਾਸ਼ਦੀਪ ਸਿੰਘ ਮਾਨ ਅਤੇ ਬਲਾਕ ਪ੍ਰਧਾਨ ਸਵਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਕਿਸਾਨੀ ਨੂੰ ਖ਼ਤਮ ਕਰਨ ਤੇ ਲੱਗੀ ਹੋਈ ਹੈ। ਲਗਾਤਾਰ ਲੰਮਾ ਸਮਾਂ ਸੰਘਰਸ਼ ਚੱਲਣ ਦੇ ਬਾਅਦ ਖੇਤੀ ਕਾਨੂੰਨ ਰੱਦ ਕਰਵਾਏ ਗਏ ਸਨ, ਰਹਿੰਦੀਆਂ ਮੰਗਾਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਚਿੱਪ ਵਾਲੇ ਮੀਟਰਾਂ ਤੇ ਰੋਕ, ਪਰਾਲੀ ਦੇ ਪਰਚੇ ਰੱਦ ਕਰਾਉਣ, ਕਣਕ ਤੇ ਹੋਣ ਜਾ ਰਹੀ 800 ਰੁਪਏ ਕਟੌਤੀ ਰੋਕਣ, ਐਮ.ਐਸ.ਪੀ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਆਦਿ ਰਹਿੰਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ 13 ਫ਼ਰਵਰੀ ਨੂੰ ਦਿੱਲੀ ਚੱਲੋਂ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਛਿੱਡਣ ਕਮੇਟੀ ਦੇ ਪ੍ਰਧਾਨ
ਜਰਨੈਲ ਸਿੰਘ, ਮੀਤ ਪ੍ਰਧਾਨ ਬਾਬਾ ਮਨਜੀਤ ਸਿੰਘ, ਜਨਰਲ ਸਕੱਤਰ ਜਗਤਾਰ ਸਿੰਘ,ਖਜਾਨਚੀ ਸੁਬੇਗ ਸਿੰਘ,ਪ੍ਰੈਸ ਸਕੱਤਰ ਸਵਿੰਦਰ ਸਿੰਘ, ਜੱਥੇਬੰਦਕ ਸਕੱਤਰ ਜਸਵਿੰਦਰ ਸਿੰਘ, ਸਲਾਹਕਾਰ ਗੁਰਦੇਵ ਸਿੰਘ, ਲਖਬੀਰ ਸਿੰਘ, ਹਰਦੇਵ ਸਿੰਘ, ਹਰਪਾਲ ਸਿੰਘ, ਦਿਆਲ ਸਿੰਘ, ਬਲਜਿੰਦਰ ਸਿੰਘ, ਸੁਰਮੁੱਖ ਸਿੰਘ, ਗੁਰਬਲ ਸਿੰਘ, ਮਹਿੰਦਰ ਸਿੰਘ, ਹਰਮੀਤ ਸਿੰਘ, ਨਰਿੰਦਰ ਸਿੰਘ, ਸੁਰਜੀਤ ਸਿੰਘ, ਸੁਖਬੀਰ ਸਿੰਘ, ਜਸਬੀਰ ਸਿੰਘ, ਗੁਰਵੇਲ ਸਿੰਘ ਆਦਿ ਮੈਂਬਰ ਹਾਜ਼ਰ ਸਨ।
Leave a Reply