ਕਰ ਵਿਭਾਗ ਵੱਲੋਂ ਓ.ਟੀ.ਐਸ. ਸਕੀਮ ਅਤੇ ਮੇਰਾ ਬਿੱਲ ਐਪ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ*

*
ਲੁਧਿਆਣਾ,( Harjindersingh /Rahul Ghai)- ਕਰ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਅਤੇ ਡਿਪਟੀ ਕਮਿਸ਼ਨਰ, ਸਟੇਟ ਜੀ.ਐਸ.ਟੀ. ਦਰਵੀਰ ਰਾਜ ਕੌਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿਭਾਗ ਵੱਲੋਂ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਸਕੀਮ ਅਤੇ ਮੇਰਾ ਬਿੱਲ ਐਪ ਬਾਰੇ ਜਾਣੂੰ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।
ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯਕਮੁਸ਼ਤ ਨਿਪਟਾਰਾ ਸਕੀਮ ਦਾ ਲਾਭ ਲੈਣ ਲਈ ਡੀਲਰਾਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ ਡਵੀਜ਼ਨ ਵਿੱਚ ਫੀਲਡ ਅਫ਼ਸਰਾਂ ਵੱਲੋਂ ਓ.ਟੀ.ਐਸ. ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਜਾਗਰੂਕਤਾ ਪੈਦਾ ਕਰਨ ਲਈ ਘਰ-ਘਰ ਜਾ ਕੇ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀਲਰਾਂ ਨੂੰ ਯਕਮੁਸ਼ਤ ਨਿਪਟਾਰਾ ਸਕੀਮ ਦਾ ਲਾਭ ਲੈਣ ਲਈ ਉਤਸ਼ਾਹਿਤ ਕਰਨ ਲਈ ਟੈਲੀਫੋਨ ਅਤੇ ਨਿੱਜੀ ਤੌਰ ‘ਤੇ ਵੀ ਸੰਪਰਕ ਕੀਤਾ ਜਾ ਰਿਹਾ ਹੈ। ਸਕੀਮ ਦੇ ਤਹਿਤ, ਡੀਲਰ ਮੰਗੇ ਗਏ ਟੈਕਸ ਦਾ ਅੱਧਾ ਜਮ੍ਹਾਂ ਕਰ ਸਕਦਾ ਹੈ ਅਤੇ ਵਿਆਜ ਅਤੇ ਜੁਰਮਾਨੇ ਨੂੰ ਮੁਆਫ ਕਰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਮੇਰਾ ਬਿੱਲ ਐਪ ਨੂੰ ਵੀ ਲੋਕਾਂ ਵਿੱਚ ਵੱਡੇ ਪੱਧਰ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੱਸੀਆਂ ਰੋਡ, ਹੈਬੋਵਾਲ ਵਿਖੇ ਸਥਿਤ ਇੱਕ ਡਿਪਾਰਟਮੈਂਟਲ ਸਟੋਰ ਦੀ ਚੈਕਿੰਗ ਕੀਤੀ ਗਈ। ਡੀਲਰ ਦੀ ਜੀ.ਐਸ.ਟੀ.ਐਨ. ਨਾਲ ਨਿਯਮਤ ਰਜਿਸਟ੍ਰੇਸ਼ਨ ਸੀ ਪਰ ਉਹ ਗਾਹਕਾਂ ਨੂੰ ਜਾਰੀ ਕੀਤੇ ਬਿੱਲਾਂ ‘ਤੇ ਜੀ.ਐਸ.ਟੀ.ਐਨ. ਨੰਬਰ ਸ਼ੋਅ ਨਹੀਂ ਕਰ ਰਿਹਾ ਸੀ। ਬਾਅਦ ਵਿੱਚ, ਡੀਲਰ ਦੀ ਜਾਂਚ ਕੀਤੀ ਗਈ ਅਤੇ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ।

Leave a Reply

Your email address will not be published.


*