ਮੁੱਖ ਮੰਤਰੀ ਨੇ ਕੀਤਾ ਹਰਿਆਣਾ ਟਰਸਟ ਬੇਸਡ ਰੀਡਿੰਗ ਮੋਬਾਇਲ ਐਪ ਦੀ ਸ਼ੁਰੂਆਤ

ਚੰਡੀਗੜ੍ਹ::::::::::::::::::::::- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਬਿਜਲੀਵਿਭਾਗ ਦੇ ਖਪਤਕਾਰਾਂ ਦੀ ਸਹੂਲਤ ਲਈ ਅੱਜ ਹਰਿਆਣਾ ਟਰਸਟ ਬੇਸਡ ਰੀਡਿੰਗ ਮੋਬਾਇਲ ਐਪ ਦੀ ਸ਼ੁਰੂਆਤ ਕੀਤੀ। ਇਹ ਮੋਬਾਇਲ ਐਪ ਹਰਿਆਣਾ ਡਿਸਕਾਮ ਦੇ ਹਰਿਆਣਾ ਟਰਸਟ ਅਧਾਰਿਤ ਰੀਡਿੰਗ ਦੇ ਆਧਾਰ ‘ਤੇ ਬਣਾਈ ਗਈ ਹੈ।

          ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਦਸਿਆ ਕਿ ਇਹ ਹਰਿਆਣਾ ਟਰਸਟ ਬੇਸਡ ਰੀਡਿੰਗ ਮੋਬਾਇਲ ਐਪ ਪਹਿਲੇ ਪੜਾਅ ਵਿਚ ਪਾਇਲਟ ਆਧਾਰ ‘ਤੇ ਪੰਚਕੂਲਾ, ਕਰਨਾਲ, ਮਹੇਂਦਰਗੜ੍ਹ ਅਤੇ ਹਿਸਾਰ ਜਿਲ੍ਹਿਆਂ ਵਿਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ 10 ਲੱਖ 70 ਹਜਾਰ ਬਿਜਲੀ ਖਪਤਕਾਰ ਨੂੰ ਲਾਭ ਹੋਵੇਗਾ। ਇਸ ਮੌਕੇ ‘ਤੇ ਉਰਜਾ ਮੰਤਰੀ ਰਣਜੀਤ ਸਿੰਘ ਵੀ ਮੌਜੂਦ ਸਨ। ਉੱਥੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਵਰਚੂਅਲੀ ਜੁੜੇ।

          ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਬਿਜਲੀ ਦਾ ਬਿੱਲ 2 ਮਹੀਨੇ ਵਿਚ ਇਕ ਵਾਰ ਜਾਰੀ ਕੀਤਾ ਜਾਂਦਾ ਹੈ। ਅਨੇਕ ਬਿਜਲੀ ਖਪਤਕਾਰ 2 ਮਹੀਨੇ ਦਾ ਬਿੱਲ ਇਕ ਵਾਰ ਵਿਚ ਭਰਨ ਵਿਚ ਵਿੱਤੀ ਪਰੇਸ਼ਾਨੀ ਮਹਿਸੂਸ ਕਰ ਰਹੇ ਸਨ, ਅਜਿਹੇ ਖਪਤਕਾਰ ਚਾਹੁੰਦੇ ਸਨ ਕਿ ਬਿੱਲ ਪ੍ਰਤੀ ਮਹੀਨਾ ਮਿਲੇ। ਉਨ੍ਹਾਂ ਦੀ ਮੰਗ ‘ਤੇ ਬਿੱਲ ਦਾ ਵਿਕਲਪ ਬਨਣ ਦੇ ਲਈ ਇਹ ਐਪ ਬਣਾਈ ਹੈ। ਇਸ ਦੇ ਰਾਹੀਂ ਖਪਤਕਾਰ ਦੋ ਮਹੀਨਾ ਅਤੇ ਮਹੀਨਾ ਬਿੱਲ ਦਾ ਚੋਣ ਕਰ ਸਕਦਾ ਹੈ।

          ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਸੂਬਾ ਸਰਕਾਰ ਨੇ ਬਿਜਲੀ ਦਾ ਬਿੱਲ ਬਨਾਉਣ ਦਾ ਕੰਮ ਵੀ ਬਿਜਲੀ ਖਪਤਕਾਰ ਦੇ ਹੱਥ ਵਿਚ ਦੇਣ ਦਾ ਫੈਸਲਾ ਕੀਤਾ ਹੈ। ਇਸ ਐਪ ਦੀ ਵਰਤੋ ਕਰ ਕੇ ਖਪਤਕਾਰ ਖੁਦ ਆਪਣੇ ਬਿਲਿੰਗ ਸ਼ੈਡੀਯੂਲ ਨੂੰ ਦੋ ਮਹੀਨਾ ਤੋਂ ਮਹੀਨਾ ਵਿਚ ਬਦਲ ਸਕਦਾ ਹੈ ਅਤੇ ਖੁਦ ਹੀ ਆਪਣੇ ਮੀਟਰ ਦੀ ਮੌਜੂਦਾ ਰੀਡਿੰਗ ਦਰਜ ਕਰ ਕੇ ਆਪਣਾ ਬਿਜਲੀ ਬਿੱਲ ਆਨਲਾਇਨ ਉਤਪਨ ਕਰ ਸਕਦਾ ਹੈ। ਉਨ੍ਹਾਂ ਨੇ ਦਸਿਆ ਕਿ ਇਸੀ ਮੋਬਾਇਲ ਐਪ ਰਾਹੀਂ ਖਪਤਕਾਰ ਆਪਣੇ ਬਿੱਲ ਦਾ ਭੁਗਤਾਨ ਵੀ ਕਰ ਸਕਦਾ ਹੈ।

Leave a Reply

Your email address will not be published.


*