ਨੂਰਪੁਰ ਬੇਦੀ :::::::::::::::::::
ਪੰਜਾਬ ਸੱਕਤਰੇਤ ਸਰਵਿਸੀਜ਼, ਰੀਟਾਇਰਡ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਸ਼ਰਮਾਂ ਨੇ ਇੱਥੇ ਦੱਸਿਆ ਕਿ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ। ਅਤੇ ਇਸ ਵਿੱਚ ਮੰਗ ਕੀਤੀ ਗਈ, ਕਿ ਪੇ-ਕਮਿਸ਼ਨ ਦਾ ਬਕਾਇਆ ਅਤੇ ਡੀ.ਏ ਦੀਆਂ 2 ਕਿਸ਼ਤਾਂ ਤੁਰੰਤ ਰਲੀਜ਼ ਕੀਤੀਆ ਜਾਣ।ਪੰਜਾਬ ਸਰਕਾਰ ਆਪਣੇ ਪੈਨਸ਼ਨਰਜ਼ ਨਾਲ ਧੱਕਾ ਕਰ ਰਹੀ ਹੈ। ਅਤੇ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰਦੇ ਹੋਏ ਉਨ੍ਹਾਂ ਦਾ ਬਣਦਾ ਪੈ-ਕਮਿਸ਼ਨ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੈ । ਪੈਨਸ਼ਨਰਜ਼ ਦੀਆਂ ਮੰਗਾਂ ਮੰਨਣ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਅਤੇ ਪੰਜਾਬ ਸਰਕਾਰ ਅਜੇ ਤੱਕ ਸੈਂਟਰਲ ਪੈਟਰਨ ਤੇ ਡੀ.ਏ ਦੀ ਅਦਾਇਗੀ ਵੀ ਨਹੀਂ ਕਰ ਰਹੀ ਹੈ। ਜਦੋਂ ਕਿ ਬਹੁੱਤ ਸਾਰੀਆ ਰਾਜ ਸਰਕਾਰਾਂ ਵੱਲੋਂ ਆਪਣੇ ਪੈਨਸ਼ਨਰਜ਼ ਨੂੰ ਡੀ.ਏ ਅਤੇ ਪੈ-ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਲੋੜੀਂਦੀ ਅਦਾਇਗੀ 2/3 ਸਾਲ ਪਹਿਲਾਂ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਅਦਾਇਗੀ ਦੇ ਮਾਮਲੇ ਵਿੱਚ ਬਹੁੱਤ ਪਛੜ ਚੱਕੀ ਹੈ ।ਜਦੋਂ ਕਿ ਵਿਗਿਆਪਣਾ ਦੇ ਰਾਹੀਂ ਕਲੇਮ ਕੀਤਾ ਜਾ ਰਿਹਾ ਹੈ, ਕਿ ਸਰਕਾਰੀ ਖਜਾਨੇ ਵਿੱਚ ਧੰਨ ਦੀ ਕੋਈ ਕਮੀ ਨਹੀਂ ਹੈ। ਪੈਨਸ਼ਨਰਜ਼ ਵੱਲੋਂ ਪੈ-ਕਮਿਸ਼ਨ ਦਾ ਬਕਾਇਆ ਦੇਣ ਬਾਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਵੀ ਦਾਇਰ ਕੀਤੇ ਗਏ ਹਨ। ਪਰੰਤੂ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਪੇ-ਕਮਿਸ਼ਨ ਦੀ ਰਿਪੋਰਟ ਦੇ ਸਬੰਧ ਵਿੱਚ ਸਿਫਾਰਸ਼ਾ ਲਾਗੂ ਕਰਨ ਲਈ ਸਰਕਾਰ ਵੱਲੋਂ ਮਿਤੀ 29.10.2021 ਨੂੰ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ,ਉਸ ਵਿੱਚ ਸਾਫ ਲਿਖਿਆ ਗਿਆ ਸੀ, ਕਿ ਬਕਾਇਆ ਦੇਣ ਬਾਰੇ ਛੇਤੀ ਫੈਸਲਾ ਕੀਤਾ ਜਾਵੇਗਾ। ਪਰੰਤੂ ਹੁਣ ਤੱਕ ਫੈਸਲਾ ਨਹੀਂ ਕੀਤਾ ਗਿਆ ਹੈ। ਪੈਨਸ਼ਨਰਜ਼ ਸਰਕਾਰ ਤੋਂ ਮੰਗ ਕਰਦੇ ਹਨ, ਕਿ ਉਹ ਛੇਤੀ ਦੀ ਪਰਿਭਾਸ਼ਾ ਦੱਸੇ। ਅਤੇ ਸਪਸ਼ਟ ਕਰੇ ਕਿ 2 ਸਾਲ ਤੋਂ ਵੱਧ ਸਮਾਂ ਗੁਜਰਨ ਉਪਰੰਤ ਵੀ ਅਦਾਇਗੀ ਕਿਉਂ ਨਹੀਂ ਕੀਤੀ ਗਈ ਹੈ। ਜਦੋਂ ਕਿ ਸਰਕਾਰੀ ਖਜਾਨਾ ਭਰਪੂਰ ਹੈ। ਸ਼ਿਆਮ ਲਾਲ ਸ਼ਰਮਾਂ ਨੇ ਇਹ ਵੀ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਪੈਨਸ਼ਨਰਜ਼ ਡੀ.ਏ ਅਤੇ ਪੈ-ਕਮਿਸ਼ਨ ਦੇ ਬਕਾਏ ਦੀ ਉਡੀਕ ਵਿੱਚ ਇਸ ਦੁਨੀਆ ਤੋਂ ਚਲੇ ਗਏ ਹਨ। ਪਰੰਤੂ ਪੰਜਾਬ ਸਰਕਾਰ ਦਾ ਆਪਣੇ ਪੈਨਸ਼ਨਰਾਂ ਦੀ ਭਲਾਈ ਵੱਲ ਕੋਈ ਧਿਆਨ ਨਹੀਂ ਹੈ ।ਜਿਸਦਾ ਨਤੀਜਾ ਪੰਜਾਬ ਸਰਕਾਰ ਨੂੰ ਲੋਕ ਸਭਾ ਦੀ ਚੋਣਾਂ ਵਿਚ ਭੁਗਤਣਾ ਪਵੇਗਾ।ਦੇਸ਼ ਵਿਚ ਕਦੇ ਵੀ ਕੋਡ ਆਫ ਕੰਡਕਟ ਲਾਗੂ ਹੋ ਸਕਦਾ ਹੈ, ਇਸ ਲਈ ਬਿਨ੍ਹਾਂ ਕਿਸੇ ਦੇਰੀ ਦੇ ਸਰਕਾਰ ਪੈਨਸ਼ਨਰਜ਼ ਨੂੰ ਅਦਾਇਗੀ ਕਰਨ ਲਈ ਫੰਡਜ਼ ਰਲ਼ੀਜ ਕਰੇ। ਇਸ ਮੌਕੇ ਤੇ ਮਨੋਹਰ ਸਿੰਘ ਮਕੜ ਸੀਨੀਅਰ ਮੀਤ ਪ੍ਰਧਾਨ , ਕਰਨੈਲ ਸਿੰਘ ਗੁਰਾਇਆ ਮੀਤ ਪ੍ਰਧਾਨ, ਸੁੱਖਦੇਵ ਸਿੰਘ ਵਿੱਤ ਸੱਕਤਰ, ਬੀ.ਐਸ.ਸੌਢੀ ਪ੍ਰੈਸ ਸੱਕਤਰ , ਅਮਰਜੀਤ ਸਿੰਘ ਵਾਲਿਆ, ਕਰਨੈਲ ਸਿੰਘ ਸੈਣੀ, ਉਮਾਂ ਕਾਂਤ ਤੀਵਾਰੀ , ਚੰਦਰ ਸੁਰੇਖਾ, ਆਸ਼ਾ ਸੂਦ, ਸੁਰਜੀਤ ਸਿੰਘ ਸੀਤਲ ,ਅੰਜੁਲ ਦੇਵ ਭੰਡਾਰੀ ਅਤੇ ਧੰਨਾ ਸਿੰਘ ਵੀ ਹਾਜ਼ਰ ਸਨ।
Leave a Reply