ਨਵਾਂਸ਼ਹਿਰ :::::::::::::::::- ਬਲਾਚੌਰ ਸਿਟੀ ਪੁਲਿਸ ਨੇ ਇਕ ਚੈਰੀਟੇਬਲ ਹਸਪਤਾਲ ਦੀ ਮਹਿਲਾ ਡਾਕਟਰ ਦੇ ਕਥਿਤ ਜਾਅਲੀ ਡਿਗਰੀ ਸਬੰਧੀ ਖ਼ਿਲਾਫ਼ ਐਫ. ਆਈ. ਆਰ. ਨੰਬਰ 0075 ਮਿਤੀ 26 ਜਨਵਰੀ 2023 ਅੰਡਰ ਸੈਕਸ਼ਨ 420, 465, 468, 471 ਤਹਿਤ ਮਾਮਲਾ ਦਰਜ ਕੀਤਾ ਗਿਆ। ਐਫ. ਆਈ. ਆਰ. ਮੁਤਾਬਿਕ ਗੁਰਪ੍ਰੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਲੋਹਟ ਤਹਿਸੀਲ ਬਲਾਚੌਰ ਨੇ ਸ੍ਰੀਮਤੀ ਸੁਨੀਤਾ ਸ਼ਰਮਾ ਸੁਨੀਤਾ ਚੈਰੀਟੇਬਲ ਹਸਪਤਾਲ ਮੰਢਿਆਣੀ ਰੋਡ ਬਲਾਚੌਰ ਵਿਰੁੱਧ ਵਿਭਾਗੀ ਸ਼ਿਕਾਇਤ ਬੀ. ਏ. ਐਮ. ਐਸ. ਦੀ ਕਥਿਤ ਜਾਅਲੀ ਡਿਗਰੀ ਤਿਆਰ ਕਰਕੇ ਪ੍ਰੈਕਟਿਸ ਕਰਨ ਦੇ ਸੰਬੰਧ ਵਿਚ ਦਿੱਤੀ ਗਈ ਸੀ, ਜਿਸ ‘ਤੇ ਵਿਭਾਗ ਦੀ ਪੜਤਾਲੀਆ ਕਮੇਟੀ ਵੱਲੋਂ ਸ਼੍ਰੀਮਤੀ ਸੁਨੀਤਾ ਸ਼ਰਮਾ ਤੋਂ ਅਸਲ ਡਿਗਰੀਆਂ ਦੀ ਮੰਗ ਕੀਤੀ ਗਈ ਸੀ, ਐਫ. ਆਈ. ਮੁਤਾਬਿਕ ਅਸਲ ਡਿਗਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ, ਮੈਡੀਕਲ ਡਿਗਰੀਆਂ ਦੀ ਤਸਦੀਕਸ਼ੁਦਾ ਕਾਪੀਆਂ ਦੇ ਦਿੱਤੀਆਂ ਸਨ ਅਤੇ ਮੈਡੀਕਲ ਕੌਂਸਲ ਤੋਂ ਇਨ੍ਹਾਂ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਗਏ। ਇਸ ਸਬੰਧੀ ਕੀਤੀ ਮੈਡੀਕਲ ਬੋਰਡ ਵੱਲੋਂ ਦੋਨਾਂ ਧਿਰਾਂ ਦੇ ਬਿਆਨਾਂ ਅਤੇ ਦਸਤਾਵੇਜ਼ਾਂ ਨੂੰ ਵਾਚਣ ਉਪਰੰਤ ਇਹ ਪਾਇਆ ਗਿਆ ਕਿ ਇਸ ਨਾਲ ਮੁਕੰਮਲ ਮੈਡੀਕਲ ਰਿਕਾਰਡ ਨਾ ਸ਼ਿਕਾਇਤ ਕਰਤਾ ਕੋਲ ਹੈ ਤੇ ਨਾ ਹੀ ਸ੍ਰੀਮਤੀ ਸੁਨੀਤਾ ਸ਼ਰਮਾ ਕੋਲ ਹੈ ਅਤੇ ਪੜਤਾਲ ਕਰਨ ਗਿਆ ਕਿ ਮਾਨਯੋਗ ਰਜਿਸਟਰਾਰ ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਨ, ਪੰਜਾਬ ਸਿੱਖਿਆ ਭਵਨ ਦੂਜੀ ਮੰਜ਼ਿਲ ਐਸ. ਏ. ਐਸ. ਦੇ ਪੱਤਰ ਨੇ ਸਪਸ਼ਟ ਕਰ ਦਿੱਤਾ ਕਿ ਕਿ ਆਯੁਰਵੈਦਿਕ (ਬੀ. ਏ. ਐਮ. ਐਸ.) ਰਜਿਸਟ੍ਰੇਸ਼ਨ ਸਰਟੀਫਿਕੇਟ ਨੰਬਰ 22020 (13513) ਜਾਅਲੀ ਹੈ ਅਤੇ ਇਸ ਕੇਸ ‘ਤੇ ਐਫ. ਆਈ. ਆਰ ਬਣਦੀ ਹੈ। ਜਿਸ ਦੇ ਆਧਾਰਤ ਇਹ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਕਾਇਤ ਕਰਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਇੱਥੇ ਇਲਾਜ ਕਰਾਇਆ ਸੀ ਅਤੇ ਉਸ ਦਾ ਗਰਭਪਾਤ ਕਰ ਦਿੱਤਾ ਗਿਆ
Leave a Reply