ਕੀ ਮਾਨਿਸਕ ਪ੍ਰੇਸ਼ਾਨੀ ਵੀ ਇੱਕ ਬੀਮਾਰੀ ਹੈ ਜਾਂ ਸਾਡੀ ਬੀਮਾਰ ਸੋਚ ਦਾ ਨਤੀਜਾ

ਜਿਸ ਤਰਾਂ ਅਸੀ ਜਾਣਦੇ ਹਾਂ ਕਿ ਆਧੁਨਿਕ ਸਮਾਜ ਵਿੱਚ ਕਈ ਕਿਸਮ ਦੀਆਂ ਬੀਮਾਰਆਂ ਹਨ ਜਿਸ ਵਿੱਚ ਦਿਮਾਗੀ ਤਣਾਅ ਵੀ ਇੱਕ ਹੈ ਪਰ ਇਹ ਦੂਜੀਆਂ ਬਿਮਾਰੀਆਂ ਨਾਲੋਂ ਵੱਖਰੀ ਬਿਮਾਰੀ ਹੈ।ਕਿਉਕਿ ਇਹ ਬੀਮਾਰੀ ਕਿਸੇ ਕੀਟਾਣੂ ਜਾਂ ਵਾਇਰਸ ਨਾਲ ਨਹੀ ਹੁੰਦੀ ਇਹ ਬੀਮਾਰੀ ਸਾਡੀ ਸੋਚ ਅਤੇ ਮਨ ਤੋਂ ਉਪਜਦੀ ਹੈ ਦੂਸਰੇ ਸ਼ਬਦਾਂ ਵਿੱਚ ਅਸੀ ਕਹਿ ਸਕਦੇ ਹਾਂ ਦਿਮਾਗੀ ਤਣਾਅ ਸਾਡੇ ਰੋਜਾਨਾ ਦੇ ਪਹਿਨਣ ਅਤੇ ਖਾਣ ਦੇ ਸਤੁਲੰਨ ਦਾ ਨਾ ਹੋਣਾ ਹੈ।
ਅੱਜਕਲ ਸ਼ੋਸਲ ਮੀਡੀਆ ਅਤੇ ਸੰਚਾਰ ਦੇ ਹੋਰ ਸਾਧਨਾ ਕਾਰਣ ਹਰ ਇੰਨਸਾਨ ਵਿਸ਼ਵ ਪੱਧਰ ਤੇ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ।ਪਹਿਲਾਂ ਤਾਂ ਵਿਅਕਤੀ ਦੇ ਸਪਰੰਕ ਵਿੱਚ ਉਸ ਦੇ ਮਿੱਤਰ/ਦੋਸ਼ਤ ਜਾਂ ਰਿਸ਼ਤੇਦਾਰ ਹੀ ਹੁੰਦੇ ਸਨ ਪਰ ਹੁਣ ਉਹਨਾਂ ਵਿਅਕਤੀਆਂ ਨਾਲ ਵੀ ਵਿਅਕਤੀ ਦੀ ਸਾਝ ਹੈ ਜਿਸ ਨੂੰ ਉਹ ਕਦੇ ਮਿਿਲਆ ਨਹੀ ਪਰ ਸ਼ੋਸਲ ਮੀਡੀਆ ਰਾਂਹੀ ਤੁਹਾਡੀ ਕਿਸੇ ਪੋਸਟ ਤੇ ਤੁਹਾਡੀ ਵਾਹ ਵਾਹ ਕਰ ਦਿੱਤੀ ਤਾਂ ਤੁਸੀ ਆਪਣੀ ਜਿੰਦਗੀ ਦਾ ਹਰ ਪੰਨਾ ਖੋਲ ਕੇ ਰੱਖ ਦਿੰਦੇ ਹੋ।ਕਿਉਕਿ ਵਡਿਆਈ ਸੁਣਨਾ ਸਾਡੀ ਸਭ ਤੋਂ ਵੱਡੀ ਕੰਮਜੋਰੀ ਹੈ ਪਰ ਜਦੋਂ ਕੋਈ ਵਿਅਕਤੀ ਤਹੁਾਡੇ ਤੋਂ ਕੋਈ ਜਾਇਜ ਨਜਾਇਜ ਕੰਮ ਕਰਵਾਉਣਾ ਚਾਹੁੰਦਾ ਤੁਸੀ ਉਸ ਦੀਆਂ ਗੱਲਾਂ ਵਿੱਚ ਆ ਜਾਦੇ ਹੋ ਪਰ ਉਹ ਵਿਅਕਤੀ ਤੁਹਾਡੇ ਤੋਂ ਜੋ ਲਾਭ ਲੈਣਾ ਚਾਹੁੰਦਾ ਉਹ ਲੇਕੇ ਤੁਹਾਡੇ ਤੋਂ ਪਾਸੇ ਹੋ ਜਾਂਦਾ।ਜਿਸ ਨਾਲ ਤਹਾਨੂੰ ਹਰ ਵਿਅਕਤੀ ਹੀ ਧੋਖੇਬਾਜ ਲੱਗਣ ਲੱਗਦਾ ਤੁਸੀ ਸਾਰਾ ਦਿਨ ਸਾਰੀ ਰਾਤ ਉਸ ਵਿਅਕਤੀ ਵੱਲੋਂ ਤੁਹਾਡੇ ਨਾਲ ਕੀਤੀ ਧੌਖੇਬਾਜੀ ਹੀ ਸਾਹਮਣੇ ਆਉਦੀ ਰਹਿੰਦੀ ਜਿਸ ਨਾਲ ਤੁਸੀ ਤਣਾਅ ਵਿੱਚ ਆ ਜਾਂਦੇ ਹੋ ਵਾਰ ਵਾਰ ਤੁਹਾਨੂੰ ਪਿਛਲੀਆਂ ਗੱਲਾਂ ਹੀ ਯਾਦ ਆਉਦੀਆਂ ਹਨ।
ਇਸ ਲਈ ਅਜਿਹੇ ਸਮੇਂ ਵਿੱਚ ਤੁਸੀ ਧਰਮ ਦਾ ਆਸਰਾ ਤੱਕਦੇ ਹੋ ਧਾਰਮਿਕ ਇਤਹਾਸ ਦੀਆਂ ਘਟਨਾਵਾਂ ਅਤੇ ਧਰਮ ਨਾਲ ਕਿਸ ਤਾਰੀਕੇ ਨਾਲ ਸ਼ਾਤੀ ਮਿਲ ਸਕਦੀ ਬਾਰੇ ਸੋਚਦੇ ਹੋ।ਪਰ ਤਹਾਨੂੰ ਇਥੇ ਵੀ ਨਾਮੋਸ਼ੀ ਝੱਲਣੀ ਪੈਂਦੀ ਕਿਉਕਿ ਕਈ ਵਾਰ ਮਾਨਸਿਕ ਪ੍ਰੇਸ਼ਾਨੀ ਧਰਮ ਦੀ ਗਲਤ ਧਾਰਨਾ ਨਾਲ ਵੀ ਪੈਦਾ ਹੁੰਦੀ ਹੈ ਸਾਡੀਆਂ ਇਛਾਵਾਂ ਅੱਗੇ ਤੋਂ ਅੱਗੇ ਵੱਧਦੀਆਂ ਜਾਂਦੀਆਂ ਅਤੇ ਅੱਗੇ ਜਾਕੇ ਉਹ ਇਛਾਵਾਂ ਮਾਨਸਿਕ ਚਿੰਤਾਂ ਨੂੰ ਜਨਮ ਦਿੰਦੀਆਂ।ਕਿਉਕਿ ਅਸੀ ਉਹ ਇਛਾਵਾਂ ਨੂੰ ਪੂਰਾ ਕਰਨ ਲਈ ਮਿਹਨਤ ਜਾਂ ਕੋਸ਼ਿਸ ਕਰਨ ਦੀ ਬਜਾਏ ਸਿਰਫ ਅਤੇ ਸਿਰਫ ਧਰਮ ਦੀ ਟੇਕ ਲੈਂਦੇ ਹਾਂ।
ਮਨ ਦਾ ਬੋਝ,ਮਾਨਿਸਕ ਪ੍ਰੇਸ਼ਾਨੀ,ਕੰਮ ਕਰਨ ਲਈ ਮਨ ਨਾ ਕਰਣਾ ਅਜਿਹੇ ਸ਼ਬਦ ਹਨ ਜਿਸ ਨਾਲ ਅਜ ਸਮਾਜ ਦਾ ਹਰ ਵਿਅਕਤੀ ਜੂਝ ਰਿਹਾ ਹੈ।ਪਰ ਜੇਕਰ ਕਿਸੇ ਵਿਅਕਤੀ ਨਾਲ ਗੱਲ ਕਰੋ ਤਾਂ ਉਹ ਆਮ ਹੀ ਸ਼ਬਦ ਵਰਤਦਾ ਕਿ ਚੜਦੀ ਕਲਾਂ ਵਿੱਚ ਹਾਂ,ਮੋਜਾਂ ਕਰਦੇ ਪਰ ਅਸਲੀਅਤ ਹੈ ਕਿ ਅੱਜ ਇੱਕ 10 ਸਾਲ ਦਾ ਬੱਚਾ ਵੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ।ਇੱਕ ਗਰੀਬ ਵਿਅਕਤੀ ਜਿਸ ਨੂੰ ਸ਼ਾਮ ਨੂੰ ਆਪਣੇ ਚੁੱਲਾ ਬਾਲਣ ਦੀ ਸਮਸਿਆ ਹੈ ਪਰ ਅਮੀਰ ਵਿਅਕਤੀ ਜਿਸ ਨੂੰ ਆਪਣੀ ਦੋਲਤ ਦਾ ਕੋਈ ਅੰਦਾਜਾ ਨਹੀ ਉਹ ਵੀ ਪ੍ਰੇਸ਼ਾਨ ਹੈ।ਜਿਸ ਕਾਰਣ ਵਿਅਕਤੀ ਇਸ ਦਾ ਹੱਲ ਕੱਢਣ ਲਈ ਅਜਿਹੇ ਸਾਧਨ ਵਰਤਦਾ ਜਿਸ ਬਾਰੇ ਉਸ ਦੇ ਕਿਸੇ ਦੋਸਤ/ਰਿਸ਼ਤੇਦਾਰ ਨੂੰੰ ਪੱਤਾ ਨਾ ਲੱਗੇ ਕਿ ਉਸ ਦਾ ਦੋਸਤ/ਭਰਾ/ਰਿਸ਼ਤੇਦਾਰ ਦਿਮਾਗੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ।ਜਿਸ ਕਾਰਣ ਉਹ ਅਜਿਹੇ ਸਾਧਨਾਂ ਦਾ ਰਿਸਤੇਮਾਲ ਕਰਦਾ ਜੋ ਉਸ ਵਿਅਕਤੀ ਨੂੰ ਮਾਨਿਸਕ ਪ੍ਰੇਸ਼ਾਨੀਆਂ ਤੋਂ ਦੂਰ ਕਰਨ ਦੀ ਬਜਾਏ ਉਹ ਇਸ ਦਾ ਰੋਗੀ ਬਣ ਜਾਂਦਾ।
ਅਜੋਕੇ ਸਮੇਂ ਵਿੱਚ ਸਾਡੇ ਸਾਰਿਆਂ ਦੀ ਇੱਕ  ਸਾਝੀ ਪ੍ਰੇਸ਼ਾਨੀ ਹੈ ਉਹ ਹੈ ਸਾਡਾ ਆਲਾ ਦੁਆਲਾ ਜਿਸ ਨੂੰ ਵਾਤਾਵਰਣ ਪ੍ਰੇਸ਼ਾਨੀ ਕਹਿ ਸਕਦੇ ਹਾਂ ਜਿਵੇ ਮਜੋਦਾ ਸਮੇ ਪਰਾਲੀ ਦਾ ਧੂੰਆਂ,ਜਿਆਦਾ ਸ਼ੋਰ ਅਤੇ ਹਵਾ ਪ੍ਰਦੁਸ਼ਨ ਵੀ ਸਾਡੇ ਸਰੀਰ ਵਿੱਚ ਮਨੋਵਿਗਆਨਕ ਪ੍ਰੜਾਵ ਪਾਉਦਾਂ ਹੈ।ਜੋ ਅੱਗੇ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਜਿਸ ਨਾਲ ਸਰੀਰਕ ਬੀਮਾਰਆ ਦੇ ਨਾਲ ਨਾਲ ਦਿਮਾਗੀ ਪ੍ਰੇਸ਼ਾਨੀਆਂ ਵੀ ਪੈਦਾ ਹੋ ਜਾਂਦੀਆਂ ਹਨ।ਜੇਕਰ ਅਸੀ ਦਿਮਾਗੀ ਤਣਾਅ ਵਿੱਚ ਹਾਂ ਤਾਂ ਇਸ ਨਾਲ ਸਿਰ-ਦਰਦ ਅਤੇਂ ਕਈ ਹੋਰ ਸੀਰੀਅਸ ਬੀਮਾਰੀਆਂ ਜਿਵੇਂ ਬਲੱਡ ਪ੍ਰੇਸ਼ਰ,ਦਿਲ ਦਾ ਦੋਰਾ,ਕੈਂਸਰ,ਸਟਰੋਕ ਅਲਸਰ ਨੂੰ ਜਨਮ ਦਿੰਦਾ ਹੈ।
ਧਰਮ ਬਿੰਨਾ ਬਹੁਤ ਲੋਕਾਂ ਦੀ ਗਲਤ ਧਾਰਨਾ ਹੁੰਦੀ ਜਾਂ ਬਹੁਤ ਲੋਕ ਜਿੰਦਗੀ ਬਾਰੇ ਗਲਤ ਧਾਰਨਾ ਰੱਖਦੇ ਹਨ ਉਹਨਾਂ ਵਿੱਚ ਜਿਆਦਾ ਸਿਆਣਪ ਦੀ ਵਿਰੋਧਤਾ ਬਹੁਤ ਜਿਆਦਾ ਕੰਮ ਕਰਦੀ ਹੈ।ਜਿਸ ਤਰਾਂ ਅਸੀ ਜਾਣਦੇ ਹਾਂ ਕਿ ਹਰ ਵਿਅਕਤੀ ਵਿੱਚ ਦੋ ਤਰਾਂ ਦੀ ਸੋਚਣੀ ਹੁੰਦੀ ਜਿਸ ਨੂੰ ਅਸੀੇ ਅੰਦਰੂਨੀ ਅਤੇ ਬਾਹਰੀ ਵਿੱਚ ਵੰਡ ਸਕਦੇ ਹਾਂ।ਸਾਨੂੰ ਆਪਣੇ ਆਪ ਵਿੱਚ ਵਿਸ਼ਵਾਸ ਪੈਦਾ ਕਰਨ ਹਿੱਤ ਕਿਸੇ ਨੂੰ ਦੋਸ਼ੀ ਠਹਿਰਾਉਣ ਦੀ ਭਾਵਨਾ ਖਤਮ ਕਰਨੀ ਚਾਹੀਦੀ ਅਤੇ ਖੁਸ਼ਹਾਲੀ ਦੇ ਸ਼ਹੀ ਅਰਥ ਕਰਦੇ ਹੋਏ ਭਵਿੱਖ ਦੀਆਂ ਚਿੰਤਾਵਾਂ ਅਤੇ ਪਿਛਲੇ ਸਮੇ ਵਿੱਚ ਵਾਪਰੀਆਂ ਗੱਲਾਂ ਨੂੰ ਯਾਦ ਨਹੀ ਰੱਖਣਾ ਚਾਹੀਦਾ।ਮਾਨਿਸਕ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਹਿੱਤ ਸਾਨੂੰ ਹਮੇਸ਼ਾ ਮਜੋਦਾ ਸਮੇ ਵਿੱਚ ਜਿਉਣਾ ਚਾਹੀਦਾ ਅਤੇ ਅੱਜ ਬਾਰੇ ਹੀ ਸੋਚਣਾ ਚਾਹੀਦਾ।
ਇਸ ਤੋਂ ਇਲਾਵਾ ਸਾਡਾ ਉਦੇਸ਼ ਸਾਡਾ ਨਿਸ਼ਾਨਾ ਸਾਡੀ ਇੱਛਾ ਸ਼ਕਤੀ ਵਿੱਚ ਵਾਧਾ ਕਰਦਾ ਅਤੇ ਸਾਨੂੰ ਕਿਸੇ ਵਿਅਕਤੀ ਵਿੱਚ ਦੋਸ਼ ਲੱਭਣ ਵਾਲੀ ਪ੍ਰਵਿਰਤੀ ਅਤੇ ਉਹ ਸੋਚ ਜੋ ਸਾਡੀ ਮਾਨਿਸਕ ਸ਼ਕਤੀ ਨੂੰ ਖਤਮ ਕਰਦੀ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ।ਇਸ ਲਈ ਚੰਗੇ ਵਿਚਾਰਾਂ ਨੂੰ ਸ਼ਾਮਲ ਕਰਕੇ ਬੁਰੇ ਵਿਚਾਰਾਂ ਨੂੰ ਸਜਾ ਦੇਣੀ ਚਾਹੀਦੀ ਹੈ।
ਮਾਨਸਿਕ ਪ੍ਰੇਸ਼ਾਨੀ ਮੁਕਤ ਹੋਣ ਲਈ ਸਾਨੂੰ ਆਪਣੀ ਮਾਨਸਿਕ ਸੋਚ ਨੂੰ ਬਦਲਦੇ ਰਹਿਣਾ ਚਾਹੀਦਾ ਹੈ।ਹਮੇਸ਼ਾ ਰੱਬ ਤੋਂ ਕੋਈ ਪਦਾਰਥਕ ਵਸਤੂ ਮੰਗਣ ਦੀ ਬਜਾਏ ਇਕ ਦ੍ਰਿੜ ਇੱਛਾ ਸ਼ਕਤੀ ਦੀ ਮੰਗ ਕਰਨੀ ਚਾਹੀਦੀ।ਇਸ ਇਕੱਲੇ ਸ਼ਬਦ ਨਾਲ ਹੀ ਅਸੀ ਮਾਨਿਸਕ ਪ੍ਰੇਸ਼ਾਨੀ ਨੂੰ ਦੂਰ ਕਰ ਸਕਦੇ ਹਾਂ।ਇਸ ਲਈ ਸਾਨੂੰ ਹਮੇਸ਼ਾ ਸਕਾਰਤਾਮਕ ਸੋਚ ਰੱਖਣੀ ਚਾਹੀਦੀ।ਮਾਨਸਿਕ ਪ੍ਰੇਸ਼ਾਨੀ ਜਾਂ ਸਾਡੀ ਉਦਾਸੀ ਡਰ ਅਤੇ ਗੁੱਸੇ ਨੂੰ ਜਨਮ ਦਿੰਦੀ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਨੂੰ ਸਾਨੂੰ ਕੰਟਰੋਲ ਕਰਨਾ ਚਾਹੀਦਾ ਹੈ।
ਮਾਨਸਿਕ ਪ੍ਰੇਸ਼ਾਨੀ ਅਤੇ ਚਿੰੰਤਾ ਮੁਕਤ ਰਹਿਣ ਹਿੱਤ ਸਾਨੂੰ ਹਮੇਸ਼ਾ ਆਤਮ ਸਮਰਪਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ।ਜਿਸ ਨੂੰ ਅਸੀ ਸਕਾਰਤਾਮਕ ਸੋਚ,ਮੈਡੀਟਸ਼ਨ ਅਤੇ ਯੋਗ ੍ਰਰਾਂਹੀ ਸੰਭਵ ਕਰ ਸਕਦੇ ਹਾਂ।ਦਿਮਾਗੀ ਪ੍ਰੇਸ਼ਾਨੀ ਨੂੰ ਦੂਰ ਕਰਨ ਹਿੱਤ ਸਾਨੂੰ ਹਮੇਸ਼ਾ ਆਤਮ ਚਿੰਤਨ ਕਰਕੇ ਗਲਤ ਅਤੇ ਠੀਕ ਦੇ ਅੰਤਰ ਨੂੰ ਸਮਝਣਾ ਚਾਹੀਦਾ ਅਤੇ ਇਸ ਅੁਨਸਾਰ ਆਪਣੇ ਮਨ ਤੇ ਕਾਬੂ ਰੱਖਣਾ ਚਾਹੀਦਾ।
ਜਦੋਂ ਅਸੀ ਕਿਸੇ ਲੋਭ ਲਾਲਚ ਨਾਲ ਕੰਮ ਕਰਦੇ ਹਾਂ ਤਾਂ ਉਹ ਵੀ ਮਾਨਿਸਕ ਪ੍ਰੇਸ਼ਾਨੀ ਦਾ ਕਾਰਣ ਬਣਦੀਆਂ ਹਨ ਇਸ ਲਈ ਹਮੇਸ਼ਾ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦੇ ਹੋਏ ਬਿੰਨਾ ਕਿਸੇ ਲੋਭ ਤੋ ਕੰਮ ਕਰਨਾ ਚਾਹੀਦਾ ਹੈ।
ਰਵਿੰਦਰ ਨਾਥ ਟੈਗੋਰ ਕਹਿੰਦੇ ਹਨ ਕਿ ਹਮੇਸ਼ਾ ਆਨੰਦ ਵਿੱਚ ਰਹੋ ਮਨ ਵਿੱਚ ਕਿਸੇ ਕਿਸਮ ਦਾ ਡਰ ਨਾ ਰੱਖੋ ਹਰ ਰੋਜ ਸਵੇਰੇ ਖੁਸ਼ੀ ਵਿੱਚ ਜਾਗੋ ਆਪਨੇ ਕੰਮਾਂ ਨੂੰ ਖੁਸ਼ੀ ਅਤੇ ਆਨੰਦਤ ਹੋਕੇ ਕਰੋ ਸੁੱਖ ਅਤੇ ਦੁੱਖ ਵਿੱਚ ਹਮੇਸ਼ਾ ਆਨੰਦ ਵਿੱਚ ਰਹੋ।ਕਈ ਵਾਰ ਸਾਡੀ ਅਲੋਚਨਾ ਵੀ ਹੁੰਦੀ ਜਿਸ ਨਾਲ ਅਸੀ ਆਪਣੇ ਆਪ ਨੂੰ  ਬੇਇੱਜਤ ਮਹਿਸੂਸ ਕਰਦੇ ਹਾਂ ਪਰ ਸਾਨੂੰੰ ਇਹ ਸਮਝਣਾ ਚਾਹੀਦਾ ਕਿ ਆਨੰਦ ਵਿੱਚ ਤਾਂ ਹੀ ਵਿਚਰ ਸਕਦੇ ਹਾਂ ਜੇਕਰ ਅਸੀ ਬਿੰਨਾ ਕਿਸੇ ਕਿਸਮ ਦਾ ਪ੍ਰਭਾਵ ਕਬੂਲੇ ਹਰ ਇੱਕ ਨੂੰ ਮੁਆਫ ਕਰਦੇ ਹੋੲੈ ਕੰਮ ਕਰੀਏ।
ਸ਼ਾਡੇ ਰੋਜਾਨਾ ਦੇ ਕੰਮਕਾਰ ਜਾਂ ਪਬਿਲਕ ਟਰਾਂਸਪੋਰਟ ਰਾਂਹੀ ਸਫਰ ਕਰਨਾ  ਅਤੇ ਗੇਰਜਰੂਰੀ ਵਸਤਾਂ ਖਰੀਦ ਕਰਨਾ ਦਿਮਾਗੀ ਪ੍ਰੇਸ਼ਾਨੀ ਨੂੰ ਜਨਮ ਦਿੰਦਾ ਹੈ ਉਦਾਰਹਣ ਵੱਜੋਂ ਫਲਾਈਟ ਲਈ ਰਾਸਤੇ ਵਿੱਚ ਜਾ ਰਹੇ ਹਾਂ ਰਾਸਤੇ ਵਿੱਚ ਟ੍ਰੇਫਿਕ ਜਾਂ ਕਿਸੇ ਹੋਰ ਕਾਰਣ ਸਾਡੀ ਟੈਕਸੀ ਜਾਂ ਸਕੂਟਰ ਫਸ ਜਾਂਦਾ ਇਹ ਪੱਕਾ ਕਿ ਇਹ ਦਿਮਾਗੀ ਪ੍ਰੇਸ਼ਾਨੀ ਨੂੰ ਜਨਮ ਦਿੰਦਾ।ਨਵੀ ਤਕਨੀਕ ਦੀ ਜਾਣਕਾਰੀ,ਉਦਯੋਗੀਕਰਣ ਅਤੇ ਜਿਆਦਾ ਸ਼ਹਿਰੀਕਰਣ ਵੀ ਸਾਡੀ ਦਿਮਾਗੀ ਪ੍ਰੇਸ਼ਾਨੀ ਦਾ ਕਾਰਣ ਬਣਦਾ।ਜਿਸ ਕਾਰਣ ਸਾਨੂੰ ਸਰੀਰਕ ਬਿਮਾਰੀਆਂ ਜਿਵੇਂ ਅਸਥਮਾ,ਸਾਹ ਦਮਾ ਬਲੱਡ ਪ੍ਰੇਸ਼ਰ  ਆਮ ਬੀਅਮਾਰੀ ਬਣ ਗਈ ਹੈ।ਇਸ ਦੇ ਰੋਗੀ ਹਨ ਉਹ ਲਗਾਤਾਰ ਸ਼ਰਾਬ ਪੀਣ ਜਾਂ ਖਤਰਨਾਕ ਦਵਾਈ ਲੈਨ ਲੱਗਦੇ ਪਰ ਇਸ ਨਾਲ ਪੱਕੇ ਤੋਰ ਤੇ ਛੁਟਕਾਰਾ ਨਹੀ ਮਿਲਦਾ ਜੋ ਕੁਝ ਸਮੇ ਲਈ ਹੱਲ ਨਿਕਲਦਾ ਹੈ ਉਹ ਦਵਾਈਆਂ ਦੇ ਪ੍ਰਭਾਵ ਕਾਰਨ ਪਰ ਅੱਗੇ ਜਾਕੇ ਇਹ ਮਾਨਸਿਕ ਤਣਾਅ ਨੂੰ ਜਨਮ ਦਿੰਦਾ ਅਤੇ ਕਈ ਵਾਰ ਵਿਅਕਤੀ ਆਤਮ ਹੱਤਿਆ ਵੀ ਕਰ ਲੈਂਦਾਂ।ਇਸ ਦੇ ਸਹੀ ਲਈ ਸਾਨੂੰ ਦਿਮਾਗੀ ਪ੍ਰੇਸ਼ਾਨੀ ਕਾਰਣ ਸਾਨੂੰ ਕਦੇ ਵੀ ਨਿਰਾਸ਼ਾਵਾਦੀ ਨਹੀ ਹੋਣਾ ਚਾਹੀਦਾ ਸਾਨੂੰ ਰੋਲ ਮਾਡਲ ਬਣਨ ਲਈ ਆਸ਼ਾਵਾਦੀ ਹੋਣਾ ਚਾਹੀਦਾ ਹੈ।ਪਹਿਲਾ ਕੰਮ ਕਿ ਜਦੋਂ ਅਸੀ ਸਵੇਰੇ ਉਠੀਏ ਤਰੋਤਾਜਾ ਮਹਿਸੂਸ ਕਰੀਏ ਅਤੇ ਸਾਡੇ ਵਿੱਚ ਲੋੜੀਦੀ ਸ਼ਕਤੀ ਹੋਣੀ ਚਾਹੀਦੀ ਇਹ ਤਾਂ ਹੀ ਸੰਭਵ ਹੈ ਜੇਕਰ ਸਾਨੂੰ ਰਾਤ ਨੂੰ ਚੰਗੀ ਨੀਦ ਆਵੇ ਜੇਕਰ ਅਸੀ ਰਾਤ ਨੂੰ ਡੂੰਘੀ ਨੀਦ ਸੋਦੇ ਹਾਂ ਤਾਂ ਸਾਰਾ ਦਿਨ ਸ਼ਕਤ ਮਿਹਨਤ ਨਾਲ ਕੰਮ ਕਰ ਸਕਦੇ ਹਾਂ।ਇਸ ਾੋਂ ਇਲਾਵਾ ਜੇਕਰ ਅਸੀ ਸਵੇਰ ਦੀ ਸੈਰ ਕਰਦੇ ਹਾਂ ਤਾਂ ਬਿੰਨਾਂ ਕਿਸੇ ਬੇਚੇਨੀ ਅਤੇ ਸ਼ਾਤਮਈ ਅਤੇ ਲੰਮਾ ਸਮਾ ਅਤੇ ਸਹੀ ਢੰਗ ਨਾਲ ਕੰਮ ਕਰ ਸਕਦੇ ਹਾਂ।ਸ਼ਾਮ ਨੂੰ ਅਸੀ ਕੁਦਰਤੀ ਥਕਾਵਟ ਨਾਲ ਘਰੇ ਆੁੳਦੇ ਬੱਚਿਆ ਅਤੇ ਪ੍ਰੀਵਾਰ ਨਾਲ ਹੱਸ ਕੇ ਸਮਾ ਬਤੀਤ ਕਰਦੇ ਜਿਸ ਕਾਰਣ ਰਾਤ ਨੂੰ ਫੇਰ ਨੀਦ ਚੰਗੀ ਆਉਦੀ ਜਿਸ ਕਾਰਣ ਮਾਨਸਿਕ ਤਣਾਅ ਤੋਂ ਦੂਰ ਰਹਿੰਦੇ ਹਾਂ।
ਹਮੇਸ਼ਾ ਆਨੰਦਿਤ ਹੁੰਦੇ ਹੋਏ ਕੰਮ ਕਰੋ।ਹਮੇਸ਼ਾ ਹਰ ਇੱਕ ਨੂੰ ਮੁਆਫ ਕਰਨ ਦੀ ਪ੍ਰਵਿਰਤੀ ਨਾ ਕੇਵਲ ਤਹਾਨੂੰ ਮਾਨਿਸਕ ਪ੍ਰੇਸ਼ਾਨੀਆਂ ਤੋਂ ਦੂਰ ਰੱਖਦੀ ਹੈ ਸਮਾਜ ਵਿੱਚ ਵੀ ਤਹਾਡੇ ਕੱਦ ਨੂੰ ਵਧਾਉਦੀ ਹੈ। ।ਇਸ ਤੋਂ ਪਹਿਲਾਂ ਕਿ ਅਸੀ ਕਿਸੇ ਮਾਨਸਿਕ ਪ੍ਰੇਸ਼ਾਨੀ ਵਿੱਚ ਹੋਈਏ ਇਸ ਨੂੰ ਕਾਬੂ ਪਾਇਆ ਜਾ ਸਕਦਾ ਹੈ।
ਅਸਲ ਵਿੱਚ ਡਾਕਟਰ ਅਤੇ ਮਨੋਵਿਗਆਨੀ ਪੁਰਜੋਰ ਇਹ ਮੰਨਦੇ ਹਨ ਕਿ ਜਿਆਦਾਤਰ ਬੀਮਾਰੀਆਂ ਸਾਡੇ ਸੋਚਣ ਅਤੇ ਦਿਮਾਗੀ ਤਣਾਅ ਨੂੰ ਜਨਮ ਦਿੰਦਾ ਜੋ ਹੁਣ ਦਿਮਾਗੀ ਤਣਾਅ ਪੱਕੇ ਤੋਰ ਤੇ ਸਾਡੇ ਰੋਜਾਨਾ ਦੇ ਕਾਰ-ਵਿਵਹਾਰ ਦਾ ਹਿੱਸਾ ਬਣ ਗਿਆ ਹੈ।ਦਿਮਾਗੀ ਤਣਾਅ ਅੱਜ ਦੇ ਸਮੇਂ ਪ੍ਰਗਟ ਹੋਇਆ ਇਹ ਅਲੱਗ ਤਰਾਂ ਦੀ ਬੇਚਾਨੀ ਫਿਕਰ ਕਾਰਣ ਹੁੰਦੀ ਰੋਜਾਨਾ ਅਸੀ ਘਰ ਵਿੱਚ ਵੀ ਵੱਖ ਵੱਖ ਗੱਲਾਂ ਨਾਲ ਸਾਹਮਣਾ ਕਰਦੇ ਹਾਂ ਕੰਮ ਵਾਲੇ ਸਥਾਨ ਖੇਡ ਦੇ ਮੇਦਾਨ ਜੋ ਸਾਡੀਆਂ ਨਿਯਮਤ ਮੰਗਾਂ ਤੋਂ ਵੱਖਰਾ ਹੈ।ਇਸ ਦਾ ਨਤੀਜਾ ਇਹ ਨਿਕਲਦਾ ਕਿ ਸਾਡੀ ਬੇਚੇਨੀ,ਪ੍ਰੇਸ਼ਾਨੀ ਚਰ,ਗੁੱਸਾ ਨਾਲ ਦਿਮਾਗੀ ਤਣਾਅ ਉਪਜਦਾ।ਜੇਕਰ ਅਸੀ ਕੋਈ ਸਿਹਤਮੰਦ ਭੋਜਨ ਨਹੀ ਖਾਦੇ ਜਾ ਸਿਗਰਟ ਪੀਣ ਜਾਂ ਕੋਈ ਹੋਰ ਨਸ਼ਾ ਪੀਣ ਦੇ ਆਦੀ ਹਾਂ ਇਹ ਵੀ ਮਾਨਸਿਕ ਪ੍ਰੇਸ਼ਾਨੀ ਦਾ ਨੂੰ ਜਨਮ ਦਿੰਦਾ।ਸੰਖੇਪ ਵਿੱਚ ਅਸੀ ਕਹਿ ਸਕਦੇ ਹਾਂ ਕਿ ਅਸੀ ਪੈਸ਼ਾਨੀ ਦੀ ਦੁਨੀਆਂ ਵਿੱਚ ਰਹਿ ਰਹੇ ਹਾਂ।ਪਰ ਇਸ ਦਾ ਹੱਲ ਵੀ ਸਾਡੇ ਕੋਲ ਹੈ ਹਰ ਇੱਕ ਚੀਜ ਵਿੱਚ ਸਤੁੰਲਨ ਬਣਾਈ ਰੱਖਣਾ ਪਵੇਗਾ।ਜਿਸ ਵਿੱਚ ਖਾਣ-ਪੀਣ,ਰਹਿਣ-ਸਹਿਣ,ਚਾਲ-ਚੱਲਣ ਧਰਮ ਦੇ ਨਾਲ ਨਾਲ ਤਰਕਸ਼ੀਲ ਸੋਚ ਸ਼ਾਮਲ ਹਨ।
ਲੇਖਕ : ਡਾ.ਸੰਦੀਪ ਘੰਡ
ਸੇਵਾ ਮੁਕਤ ਜਿਲ੍ਹਾ ਅਧਿਕਾਰੀ
ਨਹਿਰੂ ਯੁਵਾ ਕੇਂਦਰ ਮਾਨਸਾ
ਮੋਬਾਈਲ 9478231000

[email protected]

Leave a Reply

Your email address will not be published.


*