ਲੁਧਿਆਣਾ::::::::::::::::::::: ਅੱਜ ਕਾਂਗਰਸ ਦੀ ਸੂਬਾ ਪੱਧਰੀ ਮੀਟਿੰਗ ਜੋ ਲੁਧਿਆਣਾ ਵਿੱਚ ਹੋਈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਦੂਰਅੰਦੇਸ਼ ਸੋਚ ਦੇ ਨੇਤਾ ਦਵਿੰਦਰ ਯਾਦਵ ਮੁੱਖ ਤੌਰ ‘ਤੇ ਹਾਜ਼ਰ ਹੋਏ ਜਦਕਿ ਮੀਟਿੰਗ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਭਾਰਤ ਭੂਸ਼ਣ ਆਸ਼ੂ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਦੇ ਪਾਰਲੀਮੈਂਟ ਚੋਣਾਂ ਸਬੰਧੀ ਇੰਚਾਰਜ ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਮੇਂ ਸਮੂਹ ਵਰਕਰਾਂ ਦੇ ਆ ਰਹੀਆਂ ਪਾਰਲੀਮੈਂਟ ਚੋਣਾਂ ਸਬੰਧੀ ਵਿਚਾਰ ਸੁਣੇ ਗਏ।
ਇਸ ਸਮੇਂ ਸੀਨੀਅਰ ਕਾਂਗਰਸੀ ਨੇਤਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਓ.ਬੀ.ਸੀ. ਵਿਭਾਗ ਅਤੇ ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਸ਼੍ਰੀ ਯਾਦਵ ਨੂੰ “ਸੰਘਰਸ਼ ਦੇ 45 ਸਾਲ” ਪੁਸਤਕ ਭੇਂਟ ਕੀਤੀ। ਇਸ ਸਮੇਂ ਉਹਨਾਂ ਨਾਲ ਮਲਕੀਤ ਸਿੰਘ ਦਾਖਾ, ਸੁਰਿੰਦਰ ਡਾਵਰ ਵੀ ਉਪਰੋਕਤ ਨੇਤਾਵਾਂ ਦੇ ਨਾਲ ਸਨ। ਇਸ ਸਮੇਂ ਬਾਵਾ ਨੇ ਕਿਹਾ ਕਿ ਸੰਘਰਸ਼ ਦੇ 45 ਸਾਲ ਮੇਰੀ ਜ਼ਿੰਦਗੀ ਦੀ ਸੰਘਰਸ਼ ਭਰੀ ਦਾਸਤਾਨ ਹੈ। ਉਹਨਾਂ ਦੱਸਿਆ ਕਿ ਉਹ 45 ਸਾਲ ਤੋਂ ਕਾਂਗਰਸ ਦੇ ਵਰਕਰ ਹਨ ਅਤੇ 19 ਸਾਲ ਯੂਥ ਕਾਂਗਰਸ ਵਿੱਚ ਕੰਮ ਕੀਤਾ ਹੈ, ਤਿੰਨ ਵਾਰ ਸਟੇਟ ਦੇ ਚੇਅਰਮੈਨ ਰਹੇ, 2002 ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ਹਿਰੀ ਬਣੇ ਤਾਂ ਸ਼ਹਿਰ ਦੀਆਂ ਚਾਰੇ ਸੀਟਾਂ ਜਿੱਤੇ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੇਰੇ ਸਮੇਂ ਅੰਦਰ ਹੀ ਲੁਧਿਆਣਾ ਮਿਊਨਸੀਪਲ ਕਾਰਪੋਰੇਸ਼ਨ ਕਾਂਗਰਸ ਨੇ ਜਿੱਤੀ। ਨਾਹਰ ਸਿੰਘ ਗਿੱਲ ਮੇਅਰ ਬਣੇ। 1992 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ‘ਚ ਮੇਰੇ ਪਿੰਡ ਰਕਬਾ ਤੋਂ ਇੱਕ ਇੱਕ ਵੋਟ ਪੋਲ ਹੋਈ ਜੋ ਕਿ ਇੱਕ ਵਿਧਾਨ ਸਭਾ ਲਈ ਨਿਰਮਲ ਮਹੰਤ ਨੂੰ ਪਈ ਜੋ ਰਾਏਕੋਟ ਤੋਂ ਉਮੀਦਵਾਰ ਸਨ। ਇੱਕ ਵੋਟ ਗੁਰਚਰਨ ਸਿੰਘ ਦੱਦਾਹੂਰ ਨੂੰ ਪਈ ਜੋ ਸੰਗਰੂਰ ਤੋਂ ਪਾਰਲੀਮੈਂਟ ਦੀ ਉਮੀਦਵਾਰ ਸਨ।
ਬਾਵਾ ਨੇ ਦੱਸਿਆ ਕਿ 17 ਮਾਰਚ 1989 ਨੂੰ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਜਿਸ ਵਿੱਚ ਮੇਰੇ ਖੱਬੇ ਸੱਜੇ ਬੈਠੇ ਓਮ ਪ੍ਰਕਾਸ਼ ਲੇਖੀ ਅਤੇ ਹਰਿੰਦਰਪਾਲ ਸਿੰਘ ਚੀਮਾ ਮਾਰੇ ਗਏ। ਮੇਰੀਆਂ ਦੋਨਾਂ ਲੱਤਾਂ ਵਿੱਚ ਏ.ਕੇ.47 ਦੀਆਂ ਗੋਲੀਆਂ ਲੱਗੀਆਂ। ਉਹਨਾਂ ਕਿਹਾ ਕਿ ਅਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀ ਦਿੱਤੀ। ਇਸ ਸਮੇਂ ਸ਼੍ਰੀ ਯਾਦਵ ਨੇ ਕਿਹਾ ਕਿ ਤੁਸੀਂ ਆਓ। ਆਪਾਂ ਮਿਲ ਬੈਠ ਕੇ ਵਿਚਾਰ ਕਰਾਂਗੇ।
Leave a Reply