ਰਾਜਸਥਾਨ ਦੇ ਕਰਮਚਾਰੀਆਂ ਤੋਂ ਪੁਰਾਣੀ ਪੈਨਸ਼ਨ ਖੋਹ ਕੇ ਭਾਜਪਾ ਨੇ ਆਪਣਾ ਮੁਲਾਜ਼ਮ ਵਿਰੋਧੀ ਚਿਹਰਾ ਆਪ ਹੀ ਨੰਗਾ ਕੀਤਾ – ਮਾਨ

ਨਵਾਂ ਸ਼ਹਿਰ::::::::::::::::::::::
ਪਿਛਲੇ ਸਮੇਂ ਦੌਰਾਨ ਰਾਜਸਥਾਨ ਦੀ ਸੱਤਾਧਾਰ ਪਾਰਟੀ ਕਾਂਗਰਸ ਦੇ ਮੁੱਖ ਮੰਤਰੀ  ਗਲਹੋਤ ਨੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਤੋਹਫਾ ਦਿੱਤਾ ਸੀ। ਪ੍ਰੰਤੂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਾਜਸਥਾਨ ਵਿੱਚ ਬਣਦੇ ਸਾਰ ਹੀ ਭਾਜਪਾ ਨੇ ਰਾਜਸਥਾਨ ਦੇ ਮੁਲਾਜ਼ਮਾਂ ਉੱਪਰ ਨਵੀਂ ਪੈਨਸ਼ਨ ਸਕੀਮ ,ਜੋ ਕਿ ਇੱਕ ਸ਼ਰਾਪ ਤੋਂ ਘੱਟ ਨਹੀਂ ਥੋਪ ਦਿੱਤੀ ਹੈ । ਇਸ ਦੇ ਨਾਲ ਭਾਜਪਾ ਦਾ ਮੁਲਾਜ਼ਮ ਵਿਰੋਧੀ ਚਿਹਰਾ ਆਪਣੇ ਆਪ ਨੰਗਾ ਹੋ ਗਿਆ ਹੈ। ਭਾਜਪਾ ਦੀ ਇਸ ਲੋਕ ਵਿਰੋਧੀ ਨੀਤੀ ਦਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜਬਰਦਸਤ ਖੰਡਨ ਕਰਦੀ ਹੈ ਅਤੇ ਇਹ ਚੇਤਾਵਨੀ ਦਿੰਦੀ ਹੈ ਕਿ ਜੇਕਰ ਸਰਕਾਰ ਨੇ ਇਹੋ ਜਿਹੀਆਂ  ਲੂੰਬੜ ਚਾਲਾਂ ਜਨਤਾ ਨਾਲ ਖੇਡਣੀਆਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਵਿੱਚ ਇਹਨਾਂ ਨੂੰ ਬੁਰੀ ਤਰਾਂ ਹਾਰ ਦਾ ਮੂੰਹ ਦੇਖਣਾ ਪਵੇਗਾ।  ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਭਾਰਤੀ ਜਨਤਾ ਪਾਰਟੀ ਤੋਂ ਇਹ ਵੀ ਪੁੱਛਿਆ ਕਿ ਇਹ ਕਿਹੋ ਜਿਹਾ ਰਾਮਰਾਜ ਹੈ ਜਿਸ ਵਿੱਚ ਜਨਤਾ ਤੋਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਅਤੇ ਉਹਨਾਂ ਦਾ ਬੁਢਾਪਾ  ਰੋਲਿਆ ਜਾ ਰਿਹਾ ਹੈ। ਇਸ ਤੋਂ ਅੱਗੇ ਸ਼੍ਰੀ ਮਾਨ ਨੇ ਪੰਜਾਬ ਦੀ ਸੱਤਾਧਾਰ ਪਾਰਟੀ ਨੂੰ ਵੀ ਇਹ ਅਪੀਲ ਕੀਤੀ ਕੀ ਉਹ ਜਲਦੀ ਤੋਂ ਜਲਦੀ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਦੇ ਕੀਤੇ ਹੋਏ ਆਪਣੇ ਨੋਟੀਫਿਕੇਸ਼ਨ ਨੂੰ ਲਾਗੂ ਕਰੇ ਨਹੀਂ ਤਾਂ ਆਉਣ ਵਾਲੀਆਂ ਲੋਕ ਸਭਾ ਚੌਣਾਂ ਵਿੱਚ ਭਿਆਨਿਕ ਸੱਟੇ ਭੁਗਤਨ ਲਈ ਤਿਆਰ ਰਹੇ। ਇਸ ਮੌਕੇ ਉਨ੍ਹਾਂ ਦੇ ਨਾਲ ਸੁਰਜੀਤ ਹੈਪੀ,ਅਸ਼ਵਨੀ ਕੁਮਾਰ,ਰਾਜ ਕੁਮਾਰ ਘੁਲਾਟੀ,ਚਰਨਜੀਤ ਆਲੋਵਾਲ,ਗੁਰਸ਼ਰਨ ਸਿੰਘ,ਕਮਲ ਦੇਵ,ਸੁਰਿੰਦਰ ਸਿੰਘ,ਰਾਮ ਸਰੂਪ,ਜਸਵਿੰਦਰ ਸਿੰਘ,ਸ਼ੁਸ਼ੀਲ ਕੁਮਾਰ ਅਤੇ ਦਲਜੀਤ ਸਿੰਘ ਆਦਿ ਵੀ ਮੌਜੂਦ ਸਨ।

Leave a Reply

Your email address will not be published.


*