ਮੁੱਖ ਮੰਤਰੀ ਮਨੋਹਰ ਲਾਲ ਨੇ ਇਤਿਹਾਸਕ ਨਗਰੀ ਪਾਣੀਪਤ ਨੂੰ ਦਿੱਤੀ ਨਵੇਂ ਸਾਲ ਦੀ ਇਕ ਹੋਰ ਸੌਗਾਤ, ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ::::::::::::::: – ਇਤਿਹਾਸਕ ਨਗਰੀ ਪਾਣੀਪਤ ਦੇ ਨਾਂਲ ਅੱਜ ਉਸ ਸਮੇਂ ਇਕ ਹੋਰ ਸੁਖਦ ਅਧਿਆਏ ਜੁੜ ਗਿਆ, ਜਦੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਾਣੀਪਤ ਦੇ ਨਵੇਂ ਬੱਸ ਅੱਡੇ ਸਿਵਾਹ ਤੋਂ ਇਲੈਕਟ੍ਰਿਗ ਸਿਟੀ ਬੱਸ ਸੇਵਾ ਦੀ ਸ਼ਰੂਆਤ ਕੀਤੀ। ਇਸ ਪਹਿਲ ਦਾ ਉਦੇਸ਼ ਨਾ ਸਿਰਫ ਸੂਬੇ ਦੇ ਲੋਕਾਂ ਨੂੰ ਸਰਲ ਟ੍ਰਾਂਸਪੋਰਟ ਸਹੂਲਤ ਦਾ ਲਾਭ ਪਹੁੰਚਾਉਣਾ ਹੈ, ਸਗੋ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਘੱਟ ਕਰਨਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਾਣੀਪਤ ਵਿਚ ਪਹਿਲੇ ਸੱਤ ਦਿਨ ਇਲੈਕਟ੍ਰਿਕ ਸਿਟੀ ਬੱਸ ਸੇਵਾ ਮੁਫਤ ਕਰਨ ਦਾ ਐਲਾਨ ਕੀਤਾ, ਤਾਂ ਜੋ ਲੋਕ ਆਪਣੀ ਕਾਰ ਤੇ ਨਿਜੀ ਵਾਹਨ ਨੂੰ ਛੱਡ ਕੇ ਪਬਲਿਕ ਟ੍ਰਾਂਸਪੋਰਟ ਤੋਂ ਯਾਤਰਾ ਕਰ ਸਕਣ। ਸਿਟੀ ਬੱਸ ਸੇਵਾ ਦਾ ਰੂਟ ਵੀ ਸ਼ਹਿਰ ਦੇ ਲੋਕਾਂ ਦੀ ਮੰਗ ਤੇ ਜਰੂਰਤ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇਗਾ। ਪਾਣੀਪਤ ਵਿਚ ਫਿਲਹਾਲ ਤਿੰਨ ਇਲੈਕਟ੍ਰਿਕ ਸਿਟੀ ਬੱਸ ਚਾਲੂ ਕੀਤੀ ਗਈ ਹੈ। ਜਲਦੀ ਹੀ ਪੰਜ ਹੋਰ ਬੱਸਾਂ ਨੂੰ ਵੀ ਬੇੜੇ ਵਿਚ ਸ਼ਾਮਿਲ ਕੀਤਾ ਜਾਵੇਗਾ। ਸਿਟੀ ਬੱਸ ਸੇਵਾ ਯਾਤਰੀ ਵਿਰਾਇਆ 10 ਤੋਂ 50 ਰੁਪਏ ਦੇ ਵਿਚ ਹੋਵੇਗਾ ਅਤੇ ਰੂਟ 28 ਤੋਂ 30 ਕਿਲੋਮੀਟਰ ਦਾ ਹੋਵੇਗਾ। ਸ਼ਹਿਰ ਦੇ ਲਗਦੇ ਪਿੰਡਾਂ ਵਿਚ ਸਿਟੀ ਬੱਸ ਸੇਵਾ ਦਾ ਪੜਾਅਵਾਰ ਢੰਗ ਨਾਲ ਵਿਸਤਾਰ ਕੀਤਾ ਜਾਵੇਗਾ।

          ਮੁੱਖ ਮੰਤਰੀ ਨੇ ਪਾਣੀਪਤ ਦੇ ਲੋਕਾਂ ਨੂੰ ਸਿਟੀ ਬੱਸ ਸੇਵਾ ਸ਼ੁਰੂ ਹੋਣ ‘ਤੇ ਸ਼ੁਭਕਾਮਨਾ ਦਿੱਤੀ ਅਤੇ ਖੁਦ ਵੀ ਸਿਟੀ ਬੱਸ ਤੋਂ ਯਾਤਰਾ ਕੀਤੀ। ਉਨ੍ਹਾਂ ਦੇ ਨਾਲ ਰਾਜ ਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ, ਸਾਂਸਦ ਸੰਜੈ ਭਾਟਿਆ, ਸ਼ਹਿਰ ਵਿਧਾਇਕ ਪ੍ਰਮੋਦ  ਵਿਜ ਅਤੇ ਟ੍ਰਾਂਸਪੋਰਟ ਵਿਭਾਂਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਨੇ ਵੀ ਯਾਤਰਾ ਕੀਤੀ।

          ਮੁੱਖ ਮੰਤਰੀ ਨੇ ਕਿਹਾ ਕਿ ਸਿਵਾਹ ਦਾ ਬੱਸ ਸਟੈਂਡ ਉਨ੍ਹਾਂ ਦੇ ਖੁਦ ਲਈ ਵੀ ਮਹਤੱਵਪੂਰਨ ਹੈ ਕਿਉਂਕਿ ਇਸ ਬੱਸ ਸਟੈਂਡ ਦਾ ਨੀਂਹ ਪੱਥਰ ਦੇ ਬਾਅਦ ਉਦਘਾਟਨ ਵੀ 18 ਜੁਲਾਈ, 2023 ਨੂੰ ਉਨ੍ਹਾਂ ਨੇ ਹੀ ਕੀਤਾ ਸੀ। ਅੱਜ ਇੱਥੋਂ ਪਾਣੀਪਤ ਸਿਟੀ ਬੱਸ ਸਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸ਼ਹਿਰਵਾਸੀਆਂ ਤੇ ਗ੍ਰਾਮੀਣਾਂ ਨੂੰ ਭਰਪੂਰ ਲਾਭ ਮਿਲੇਗਾ।

Leave a Reply

Your email address will not be published.


*