ਪੁਰਾਣੀ ਪੈਨਸ਼ਨ ਬਹਾਲੀ ਲਈ ਤਿੰਨ ਜਥੇਬੰਦੀਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦਾ ਗਠਨ

ਚੰਡੀਗੜ੍ਹ::::::::::::::::::::::: ਪੁਰਾਣੀ ਪੈਨਸ਼ਨ ਬਹਾਲੀ ਲਈ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ  ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਸਾਂਝੇ ਸੰਘਰਸ਼ ਨੂੰ ਉਲੀਕਣ ਲਈ ਸੂਬਾ ਪੱਧਰੀ ਸਾਂਝੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋ ਜਸਵੀਰ ਤਲਵਾੜਾ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ (ਗੁਰਜੰਟ ਕੋਕਰੀ) ਵਲੋਂ ਟਹਿਲ ਸਿੰਘ ਸਰਾਭਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਅਤਿੰਦਰਪਾਲ ਸਿੰਘ ਘੱਗਾ ਸਾਥੀਆਂ ਸਮੇਤ ਸ਼ਾਮਿਲ ਹੋਏ। ਜਿਸ ਵਿੱਚ ਮੋਰਚੇ ਦੇ ਤਿੰਨ ਸਾਂਝੇ  ਕਨਵੀਨਰਾਂ ਜਸਵੀਰ ਸਿੰਘ ਤਲਵਾੜਾ, ਅਤਿੰਦਰਪਾਲ ਸਿੰਘ ਘੱਗਾ, ਗੁਰਜੰਟ ਸਿੰਘ ਕੋਕਰੀ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਦਾ ਗਠਨ ਕੀਤਾ ਗਿਆ। ਮੀਟਿੰਗ ਉਪਰੰਤ ਆਗੂਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਵੱਲੋਂ 25 ਫਰਵਰੀ ਦਿਨ ਐਤਵਾਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ। ਸੰਗਰੂਰ ਰੈਲੀ ਦੀ ਤਿਆਰੀ ਅਤੇ ਸਾਂਝ ਦੇ ਸੁਨੇਹੇ ਨੂੰ ਜ਼ਮੀਨੀ ਪੱਧਰ ਤੇ ਲੈ ਕੇ ਜਾਣ ਲਈ 10 ਅਤੇ 11 ਫਰਵਰੀ ਨੂੰ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤੋਂ ਉਪਰੰਤ  ਸਮੂਹ ਕਨਵੀਨਰਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਵਿੱਚੋਂ ਹਾਲੇ ਤੱਕ ਬਾਹਰ ਰਹਿਣ ਵਾਲੀਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਸਾਂਝੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਜਥੇਬੰਦਕ ਅਪੀਲ ਵੀ ਕੀਤੀ ਗਈ ।
ਇਸ ਮੌਕੇ ਗੁਰਵਿੰਦਰ ਖਹਿਰਾ, ਇੰਦਰ ਸੁਖਦੀਪ ਸਿੰਘ, ਅਜੀਤ ਪਾਲ ਸਿੰਘ, ਬਿਕਰਮਜੀਤ ਸਿੰਘ ਕੱਦੋਂ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਦਰਸ਼ੀਕਾਂਤ ਰਾਜਪੁਰਾ, ਪ੍ਰਭਜੀਤ ਸਿੰਘ ਰਸੂਲਪੁਰ,  ਹਰਦੀਪ ਟੋਡਰਪੁਰ, ਜਸਵਿੰਦਰ ਸਿੰਘ ਜੱਸਾ ਪਸੌਰੀਆਂ, ਸੁਰਿੰਦਰ ਕੁਮਾਰ ਪੁਆਰੀ, ਵਿਕਰਮਦੇਵ ਸਿੰਘ, ਜਗਸੀਰ ਸਹੋਤਾ, ਗੁਰਜਿੰਦਰ ਮੰਝਪੁਰ, ਦਲਜੀਤ ਸਫੀਪੁਰ, ਹਿੰਮਤ ਸਿੰਘ ਪਟਿਅਲਾ, ਸਤਪਾਲ ਸਮਾਣਾ, ਸਤਵਿੰਦਰ ਪਾਲ ਸਿੰਘ, ਵਰਿੰਦਰ ਲੁਧਿਆਣਾ, ਮਨਜੀਤ ਸਿੰਘ ਦਸੂਹਾ, ਜਸਕਰਨ ਮੌੜ, ਜਗਜੀਤ ਸਿੰਘ ਜਟਾਣਾ, ਵਰਿੰਦਰ ਸੈਣੀ, ਸੁਰਜੀਤ ਸਨੋਰਾ, ਦਵਿੰਦਰ ਸਿੰਘ, ਰਾਮ ਬਲਵਾਨ, ਕੁਲਦੀਪ ਸਿੰਘ ਰਾਜਗੜ੍ਹ, ਅਰਵਿੰਦ ਕੁਮਾਰ, ਜੁਗਲ ਸ਼ਰਮਾ, ਵਰਿੰਦਰ ਵਿਕੀ, ਸੰਜੀਵ ਧੂਤ, ਹਾਕਮ ਸਿੰਘ ਖਨੌੜਾ, ਕਰਮਜੀਤ ਸਿੰਘ, ਨਿਰਭੈ ਸਿੰਘ ਜਰਗ, ਪਰਮਿੰਦਰਪਾਲ ਸਿੰਘ ਫਗਵਾੜਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin