ਭੀਖੀ:::::::::::::::::::::::::: ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਵੱਲੋਂ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਟੋਲ ਪਲਾਜੇ ਨੂੰ ਹਟਾਉਣ ਲਈ ਪਿਛਲੇ 35 ਦਿਨਾਂ ਤੋਂ ਪੱਕਾ ਮੋਰਚਾ ਲਾਇਆ ਹੈ।ਇਸ ਮੌਰਚੇ ਨੂੰ ਲੈ ਕੇ ਬੀਤੀ ਰਾਤ ਯੁਨੀਅਨ ਵੱਲੋਂ ਉਕਤ ਟੋਲ ਪਲਾਜੇ ਦਾ ਕਾਫੀ ਹਿੱਸਾ ਢਾਹ ਦਿੱਤਾ।ਭਾਵੇ ਪੁਲਿਸ ਪ੍ਰਸਾਸ਼ਨ ਨੇ ਰਾਤ ਨੂੰ ਉੱਥੇ ਪੁੱਜ ਕੇ ਇਸ ਟੋਲ ਪਲਾਜੇ ਨੂੰ ਢਾਹੁਣ ਤੋਂ ਹਟਾ ਦਿੱਤਾ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਪ੍ਰੰਤੂ ਦੂਜੇ ਪਾਸੇ ਯੁਨੀਅਨ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਇਸ ਟੋਲ ਪਲਾਜੇ ਦਾ ਭੋਗ ਪਾ ਕੇ ਹੀ ਸਾਹ ਲੈਣਗੇ।ਯੁਨੀਅਨ ਦੇ ਜਿਲਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਿਲਾ ਪ੍ਰਸਾਸ਼ਨ ਦੇ ਵਾਰ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਪ੍ਰਸਾਸ਼ਨ ਵੱਲੋਂ ਇਸ ਨੂੰ ਹਟਾਇਆ ਨਹੀਂ ਜਾ ਰਿਹਾ ਬਲਕਿ ਮਾਣਯੋਗ ਅਦਾਲਤ ਦੀ ਸਟੇਅ ਦਾ ਬਹਾਨਾ ਲਾ ਕੇ ਯੁਨੀਅਨ ਨੂੰ ਇਸ ਤੋਂ ਹਟਾਉਣ ਨੂੰ ਰੋਕਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਯੁਨੀਅਨ ਦੇ ਵਰਕਰ ਇਸ ਸਥਾਨ ਤੇ ਪੱਕਾ ਮੋਰਚਾ ਲਾ ਕੇ ਬੈਠੇ ਹਨ ਜਿਸ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪ੍ਰੰਤੂ ਪ੍ਰਸਾਸ਼ਨ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।ਅੱਜ ਦੇ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮਰਦ ਤੇ ਅੋਰਤਾਂ ਸ਼ਾਮਲ ਸਨ ਜਿੰਨ੍ਹਾਂ ਇਸ ਟੋਲ ਪਲਾਜੇ ਦਾ ਭੋਗ ਪਾਉਣ ਤੱਕ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ।ਉਨ੍ਹਾਂ ਦਾ ਕਹਿਣਾ ਸੀ ਕਿ ਇਹ ਟੋਲ ਪਲਾਜਾਂ ਜਿੱਥੇ ਦੁਰਘਟਨਾਵਾਂ ਦਾ ਅੱਡਾ ਬਣਿਆ ਹੋਇਆ ਸੀ ਉੱਥੇ ਗੈਰ ਸਮਾਜੀ ਕੰਮਾਂ ਦਾ ਅੱਡਾ ਬਣਿਆ ਹੋਇਆ ਸੀ। ਬੀਤੀ ਰਾਤ ਡੇਗੇ ਗਏ ਢਾਚੇ ਦਾ ਮਲਬਾ ਸੜਕ ਵਿਚਾਲੇ ਹੀ ਪਿਆ ਹੋਣ ਕਰਕੇ ਕਿਸੇ ਸਮੇਂ ਵੀ ਸੜਕੀ ਹਾਦਸਾ ਵਾਪਰ ਸਕਦਾ ਹੈ।ਉਨ੍ਹਾਂ ਇਹ ਮਲਬਾ ਹਟਾਉਣ ਦੀ ਵੀ ਪ੍ਰਸਾਸ਼ਨ ਤੋਂ ਮੰਗ ਕੀਤੀ।ਇਸ ਮੌਕੇ ਰਾਜਪਾਲ ਸਿੰਘ ਅਲੀਸ਼ੇਰ, ਜਿਲਾ ਪ੍ਰਧਾਨ ਲਛਮਣ ਸਿੰਘ ਚੱਕ ਅਲੀਸੇਰ, ਧੰਨਜੀਤ ਸਿੰਘ ਢੈਪਈ, ਸੁਖਦੇਵ ਸਿੰਘ ਸਮਾਉਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜਰ ਸਨ।
ਫੋਟੋ-ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਵੱਲੋਂ ਡੇਗੇ ਗਏ ਟੋਲ ਪਲਾਜੇ ਦਾ ਦ੍ਰਿਸ਼।
Leave a Reply