ਬਲਾਚੌਰ :::::::::::::::::::::::::::: ਸ਼ਿਕਾਰੀ ਕੁੱਤਿਆਂ ਦਾ ਸਤਾਇਆ ਭਟਕਿਆ ਹੋਇਆ ਜੰਗਲੀ ਸਾਂਬਰ ਦਾ ਬੱਚਾ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਹਵਾਲੇ ਕਰਨ ਦੀ ਕੀਤਾ । ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਲੱਗਪਗ ਦੁਪਹਿਰ 2 ਵਜੇ ਇੱਕ ਜੰਗਲੀ ਸਾਂਬਰ ਦਾ ਭਟਕਿਆ ਹੋਇਆ ਬੱਚਾ ਜਿਸ ਦੇ ਮਗਰ ਸ਼ਿਕਾਰੀ ਕੁੱਤੇ ਲੱਗੇ ਹੋਏ ਸਨ, ਆਪਣੀ ਜਾਨ ਬਚਾਉਂਦਾ ਹੋਇਆ ਜੋਗਿੰਦਰ ਸਿੰਘ ਪਿੰਡ ਧੌਲ ਦੇ ਪਸ਼ੂਆਂ ਵਾਲੇ ਵਾੜੇ ਵਿਚ ਆ ਵੜਿਆ। ਜਿਸ ‘ਤੇ ਪਰਿਵਾਰਕ ਮੈਂਬਰਾਂ ਵਲੋਂ ਸ਼ਿਕਾਰੀ ਕੁੱਤਿਆਂ ਨੂੰ ਭਜਾਇਆ ਗਿਆ ਅਤੇ ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਫ਼ਸਰ ਰਾਜਪਾਲ ਸਿੰਘ ਨੂੰ ਦਿੱਤੀ ਗਈ।
ਜਿਨ੍ਹਾਂ ਵਲੋਂ ਕੁਲਦੀਪ ਚੰਦ ਬਲਾਕ ਅਫ਼ਸਰ ਬਲਾਚੌਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਮੌਕੇ ਵਾਲੇ ਸਥਾਨ ‘ਤੇ ਪਿੰਡ ਧੌਲ ਵਿਖੇ ਭੇਜੀ ਗਈ। ਸਮੁੱਚੀ ਟੀਮ ਵਲੋਂ ਵੱਡੀ ਜੱਦੋ-ਜਹਿਦ ਉਪਰੰਤ ਜੰਗਲੀ ਸਾਂਬਰ ਦੇ ਬੱਚੇ ਨੂੰ ਕਾਬੂ ਕੀਤਾ ਗਿਆ। ਬਲਾਕ ਅਫ਼ਸਰ ਕੁਲਦੀਪ ਚੰਦ ਨੇ ਦੱਸਿਆ ਕਿ ਸਾਂਬਰ ਦੇ ਬੱਚੇ ਦੀ ਉਮਰ ਲਗਪਗ 8-9 ਸਾਲ ਦੀ ਹੈ। ਵਿਭਾਗ ਵਲੋਂ ਇਸ ਦਾ ਇਲਾਜ ਕਰਨ ਉਪਰੰਤ ਜੰਗਲ ਵਿਚ ਛੱਡ ਦਿੱਤਾ ਜਾਵੇਗਾ। ਇਸ ਮੌਕੇ ਮਦਨ ਲਾਲ, ਗੁਰਦੀਪ ਸਿੰਘ, ਪੀਰ ਬਖਸ਼, ਕੁਲਵਿੰਦਰ ਕਿੰਦਾ, ਬਲਵਿੰਦਰ ਸਿੰਘ ਆਦਿ ਟੀਮ ਮੈਂਬਰਾਂ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ।
Leave a Reply