ਬਠਿੰਡਾ:::::::::::: ਅਜੋਕੇ ਸਮੇਂ ਵਿੱਚ ਕਵਿਤਾਵਾਂ ਅਤੇ ਕਹਾਣੀਆ ਲਿਖਣ ਦਾ ਸ਼ੌਕ ਹੁਣ ਸਿਰਫ ਇੰਟਰਨੈੱਟ ਦੇ ਜ਼ਰੀਏ ਸਟੇਟਸ ਅਤੇ ਸਟੋਰੀਆਂ ਪਾਉਣ ਤੱਕ ਦਾ ਹੀ ਰਹਿ ਗਿਆ ਹੈ। ਜੇਕਰ ਇਹਨਾਂ ਸਟੋਰੀਆ ਨੂੰ ਮੁੜ ਤੋਂ ਕਿਤਾਬਾਂ ਵਿੱਚ ਕਹਾਣੀਆਂ ਬਣਾ ਕੇ ਪਰੋਇਆ ਜਾਵੇ ਤਾ ਸ਼ਾਇਦ ਮੁੜ ਲੋਕ ਜਾਗਰੂਕ ਹੋ ਸਕਦੇ ਹਨ ਤੇ ਕਿਤਾਬਾ ਨਾਲ ਪਿਆਰ ਪਾ ਸਕਦੇ ਹਨ। ਕਿਤਾਬਾਂ ਵਿੱਚ ਕਹਾਣੀਆਂ ਲਿਖਣ ਦਾ ਸੁਪਨਾ ਹੁਣ ਪੰਜਾਬ ਭਵਨ ਸਰੀ ਕੈਨੇਡਾ ਵੱਲੋ ਪੂਰਾ ਕੀਤਾ ਜਾਣ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ। ਇਸਦੇ ਬਾਰੇ ਜਾਣਕਾਰੀ ਪੰਜਾਬ ਭਵਨ ਸਰੀ ਦੇ ਮੁੱਖ ਪ੍ਰਬੰਧਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਕੈਨੇਡਾ ਦੇ ਉੱਘੇ ਬਿਜ਼ਨਸਮੈਨ ਸੁੱਖੀ ਬਾਠ ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੈਨੇਡਾ ਤੋ ਵਿਦੇਸ਼ਾ ਵਿੱਚ ਵਸੇ ਪੰਜਾਬੀਆਂ ਨੂੰ ਮਾਂ ਬੋਲੀ, ਵਿਰਸੇ ਤੇ ਵਿਰਾਸਤ ਦੇ ਨਾਲ ਜੋੜੀ ਰੱਖਣ ਲਈ ਉਪਰਾਲਿਆਂ ਦੇ ਨਾਲ ਨਾਲ ਪੰਜਾਬ ਵਿੱਚ ਵੀ ਨਵੀਂ ਪਨੀਰੀ ਨੂੰ ਮਾਂ ਬੋਲੀ ਤੇ ਸਾਹਿਤ ਪੜਨ ਵੱਲ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਅਜਿਹੇ ਯਤਨ ਕੀਤੇ ਜਾਦੇ ਹਨ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਪੰਜਾਬ ਭਵਨ ਵੱਲੋ ਇਹ ਬੱਚਿਆਂ ਦੀਆ 100 ਕਿਤਾਬਾਂ ਛਾਪਣ ਦਾ ਫੈਸਲਾ ਲਿਆ ਗਿਆ ਹੈ ਅਤੇ ਸਕੂਲਾਂ ਵਿੱਚ ਇਹ ਮੁਹਿੰਮ ਸ਼ੁਰੂ ਵੀ ਹੋ ਚੁੱਕੀ ਹੈ।ਬੱਚਿਆ ਦੀ ਪਹਿਲੀ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਰਿਲੀਜ਼ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਇਸ ਉਤਸ਼ਾਹ ਤੋ ਬਾਅਦ ਪੰਜਾਬ ਭਵਨ ਵੱਲੋਂ ਹਰ ਜ਼ਿਲ੍ਹੇ ਵਿੱਚੋਂ ਬੱਚਿਆਂ ਦੀਆਂ ਰਚਨਾਵਾਂ ਦੀਆਂ ਚਾਰ-ਚਾਰ ਕਿਤਾਬਾਂ ਛਾਪਣ ਦਾ ਕਦਮ ਚੁੱਕਿਆ ਗਿਆ ਤੇ ਇਸ ਯੋਜਨਾ ਲਈ ਹਰ ਜ਼ਿਲ੍ਹੇ ਵਿੱਚ ਪੰਜ-ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 23 ਜ਼ਿਲਿਆਂ ਵਿੱਚੋ 92 ਕਿਤਾਬਾਂ ਪੰਜਾਬ ਦੇ ਬੱਚਿਆਂ ਦੀਆਂ ਛਾਪੀਆਂ ਜਾਣਗੀਆਂ ਅਤੇ 8 ਕਿਤਾਬਾਂ ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਵਸੇ ਪੰਜਾਬੀ ਬੱਚਿਆ ਦੀਆ ਛਾਪੀਆਂ ਜਾਣਗੀਆਂ। ਉਹਨਾ ਦੱਸਿਆ ਕਿ ਬੱਚਿਆਂ ਦੀਆਂ ਕੁੱਲ 9000 ਹਜਾਰ ਰਚਨਾਵਾਂ ਛਾਪਣ ਦੀ ਟੀਚਾ ਮਿੱਥਿਆ ਗਿਆ ਹੈ ਤਾ ਕਿ ਬੱਚੇ ਮਾਂ ਬੋਲੀ ਨਾਲ ਜੁੜ ਸਕਣ।ਉਨ੍ਹਾਂ ਇਹ ਵੀ ਦੱਸਿਆ ਕਿ ਛਪਣ ਵਾਲੀਆਂ ਕਿਤਾਬਾਂ ਦੀ ਗਿਣਤੀ 30 ਹਜਾਰ ਹੋਵੇਗੀ। ਸੁੱਖੀ ਬਾਠ ਨੇ ਦੱਸਿਆ ਕਿ ਰਚਨਾਵਾਂ ਲਿਖਣ ਵਾਲੇ ਹਰ ਬੱਚੇ ਦਾ ਪੰਜਾਬ ਭਵਨ ਵੱਲੋ ਸਨਮਾਨ ਵੀ ਕੀਤਾ ਜਾਵੇਗਾ ਅਤੇ ਆਉਂਦੇ ਸਮੇਂ ਵਿੱਚ ਬਾਲ ਸਾਹਿਤਕਾਰਾਂ ਦੀ ਇੱਕ ਵਿਸ਼ਵ ਪੱਧਰੀ ਕਾਨਫਰੰਸ ਵੀ ਪੰਜਾਬ ਵਿੱਚ ਕਰਵਾਈ ਜਾਵੇਗੀ।
Leave a Reply