ਭੀਖੀ:::::::::::::::::::::: ਸ਼ਹਿਰ ਦੇ ਕੁੱਝ ਸਮਾਜ ਸੇਵੀ ਵਿਅਕਤੀਆਂ ਵੱਲੋਂ ਕੜਾਕੇ ਦੀ ਪੈ ਰਹੀ ਠੰਢ ਦੌਰਾਨ ਜਰੂਰਤਮੰਦ ਲੋਕਾਂ ਲਈ ਗਰਮ ਕੱਪੜਿਆਂ ਨੂੰ ਮੁਫਤ ਵਿੱਚ ਦੇਣ ਦਾ ਬੀੜਾ ਚੱੁਕਿਆ ਹੈ।ਇਸ ਸਬੰਧੀ ਸਮਾਜ ਸੇਵੀ ਰਾਮ ਸਿੰਘ ਅਕਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਕੁੱਝ ਵਿਅਕਤੀਆਂ ਵੱਲੋਂ ਇਕੱਠੇ ਹੋ ਕੇ ਲੋਕਾਂ ਦੇ ਘਰਾਂ ਵਿੱਚ ਪਏ ਫਾਲਤੂ ਕੱਪੜਿਆ ਨੂੰ ਸਾਫ ਕਰਕੇ ਜਰੁ੍ਰਰਤਮੰਦ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਕੜਾਕੇ ਦੀ ਠੰਡ ਵਿੱਚ ਆਪਣਾ ਬਚਾਅ ਕਰ ਸਕਣ।ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਪਏ ਫਾਲਤੂ ਕੱਪੜਿਆਂ ਨੂੰ ਸੁੱਟਣ ਦੀ ਦੀ ਬਜਾਏ ਕਿਸੇ ਜਰੂਰਤਮੰਦ ਦੇ ਕੰਮ ਆ ਸਕਣ।ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹ ਫਰੀ ਸੇਵਾ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਇਹ ਮੁਫਤ ਸੇਵਾ ਚਲਾਈ ਜਾਂਦੀ ਹੈ ਤਾਂ ਕਿ ਕੋਈ ਜਰੂਰਤਮੰਦ ਠੰਡ ਵਿੱਚ ਬਿਮਾਰ ਨਾ ਹੋਵੇ।ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਸੇਵਾ ਲਗਾਤਾਰ ਜਾਰੀ ਰਹੇਗੀ ਅਤੇ ਜਰੂਰਤਮੰਦ ਵਿਅਕਤੀ ਉਨ੍ਹਾਂ ਨਾਲ ਸੰਪਰਕ ਕਰਕੇ ਇਹ ਕੱਪੜੇ ਲੈ ਸਕਦਾ ਹੈ।ਇਸ ਮੌਕੇ ਕੁੱਝ ਦਾਨੀ ਸੱਜਣਾ ਵੱਲੋਂ ਕੱਪੜੇ ਵੀ ਦਾਨ ਵਿੱਚ ਦਿੱਤੇ ਗਏ।ਇਸ ਮੌਕੇ ਦਰਸ਼ਨ ਸਿੰਘ ਖਾਲਸਾ, ਟਹਿਲ ਸਿੰਘ, ਜਗਸੀਰ ਸਿੰਘ, ਦਿਲਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜਰ ਸਨ।
ਫੋਟੋ-ਫਰੀ ਕੱਪੜਿਆਂ ਦੀ ਸਟਾਲ ਤੋਂ ਕੱਪੜੇ ਲਿਜਾਂਦੇ ਜਰੂਰਤਮੰਦ।
Leave a Reply