ਪਾਵਰਕਾਮ ਠੇਕਾ ਕਾਮੇ 23 ਜਨਵਰੀ ਨੂੰ ਪਰਿਵਾਰਾਂ ਸਮੇਤ ਪਟਿਆਲਾ ਵਿਖੇ ਪਾਵਰਕਾਮ ਮੁੱਖ ਦਫਤਰ ਅੱਗੇ ਦੇਣਗੇ ਧਰਨਾ

 ਲੌਂਗੋਵਾਲ:::::::::::::::::::- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪਾਵਰ ਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਸੰਘਰਸ਼ ਦਾ ਨੋਟਿਸ ਸੌਂਪਿਆ ਗਿਆ। ਇਸ ਵਾਰੇ ਜਾਣਕਾਰੀ ਦਿੰਦਿਆਂ
ਸਬ ਡਵੀਜ਼ਨ ਲੌਂਗੋਵਾਲ ਦੇ ਪ੍ਰਧਾਨ ਬਲਕਾਰ ਸਿੰਘ
ਨੇ ਦੱਸਿਆ ਕਿ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਜੋ ਨਵੀਂ ਭਰਤੀ ਕੀਤੀ ਜਾ ਰਹੀ ਹੈ ਉਸ ਵਿੱਚ ਆਊਟ-ਸੋਰਸਡ ਠੇਕਾ ਕਾਮਿਆਂ ਨੂੰ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ। ਬਿਜਲੀ ਦਾ ਕੰਮ ਕਰਦੇ ਸਮੇਂ ਲਗਾਤਾਰ ਮੌਤ ਦੇ ਮੂੰਹ ਪੈ ਰਹੇ ਅਤੇ ਅਪੰਗ ਹੋ ਰਹੇ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਪੱਕੀ ਨੌਕਰੀ  ਦੀ ਵੀ ਮੰਗ ਕੀਤੀ ਗਈ ਮੈਨੇਜਮੈਂਟ ਵੱਲੋਂ ਲਿਆਂਦੀ ਗਈ ਨਵੀਂ ਪਾਲਸੀ 10 ਲੱਖ ਰੁਪਆ ਬਾਹਰੋਂ ਕੰਪਨੀਆਂ ਰਾਹੀਂ ਇੰਨਸ਼ੋਰਸ ਕਰਵਾਉਣ ਉੱਤੇ ਚਰਚਾ ਕਰਦੇ ਆਂ ਆਗੂਆਂ ਨੇ ਕਿਹਾ ਕਿ ਜੋ ਬਾਹਰੋਂ ਇਨਸ਼ੋਰਸ ਕੰਪਨੀਆਂ ਵੱਲੋ ਕਰਵਾਈ ਜਾਂਦੀ ਹੈ ਉਹ ਘਾਤਕ ਹਾਦਸਾ ਵਾਪਰਨ ਉਥੇ ਕੰਮ ਆ ਦੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਇਨਸ਼ੋਰਸ ਦੀ ਬਜਾਏ ਐਕਸ ਗਰੇਸ਼ੀਆ ਵਿੱਚ ਹੀ 10 ਲੱਖ ਦੀ ਇਨਸ਼ੋਰਸ ਨੂੰ ਕਵਰ ਕਰ ਦਿੱਤਾ ਜਾਵੇ ਤਾਂ ਜੋ ਪਰਿਵਾਰ ਨੂੰ ਆਸਾਨੀ ਨਾਲ  ਮੁਆਵਜ਼ਾ ਮਿਲ ਸਕੇ। ਬਿਜਲੀ ਦਾ ਕਰੰਟ ਲੱਗਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ ਇਹਨਾਂ ਹਾਦਸਿਆਂ ਨੂੰ ਰੋਕ ਲਗਾਉਣ ਲਈ ਟੀਟੀਆਈ ਰਾਹੀਂ ਟ੍ਰੇਨਿੰਗ ਦਾ ਪ੍ਰਬੰਧ ਕਰਵਾਉਣ ਅਤੇ ਹਾਦਸਾ ਵਾਪਰਨ ਦੀ ਸੁਰਤ ਉੱਤੇ  ਈਐਸਆਈ ਤੋਂ ਹਟਾ ਕੇ ਸਿੱਧਾ ਸਰਕਾਰ ਆਪਦੇ ਖਰਚੇ ਰਾਹੀਂ ਅਤੇ ਵਧੀਆ ਹਸਪਤਾਲਾਂ ਰਾਹੀਂ ਇਲਾਜ ਦਾ ਪ੍ਰਬੰਧ ਕਰਨ  ਮੰਗ ਕੀਤੀ ਗਈ ਅਤੇ ਠੇਕੇਦਾਰ ਕੰਪਨੀਆਂ ਵੱਲੋਂ ਤੇਲ ਭੱਤੇ ਸਮੇਤ ਮੋਬਾਇਲ ਭੱਤੇ ਅਤੇ ਸਰਕਾਰ ਵੱਲੋਂ ਘੱਟੋ ਘੱਟ ਉਜਰਤਾ ਦੇ ਕੀਤੇ ਜਾਂਦੇ ਨਵੇਂ ਰੇਟ ਰਵਾਈਜ਼ਰ ਵਿੱਚ ਕੰਪਨੀਆਂ ਵੱਲੋਂ ਘਪਲੇ ਕੀਤੇ ਜਾਂਦੇ ਹਨ। ਜਿਸ ਦਾ ਪੁਰਾਣਾ ਬਕਾਇਆ ਕੰਪਨੀਆਂ ਵੱਲੋਂ ਜਾਰੀ ਨਹੀਂ ਕੀਤਾ ਜਾਂਦਾ। ਅਤੇ ਤਮਾਮ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਸੰਘਰਸ਼ ਨੋਟਿਸ ਮੈਨੇਜਮੈਂਟ ਨੂੰ ਸੌਂਪਿਆ ਗਿਆ ਮੰਗਾਂ ਦਾ ਹੱਲ ਨਾ ਹੋਣ ਦੀ ਸੁਰਤ ਵਿੱਚ ਮਿਤੀ 23 ਜਨਵਰੀ ਨੂੰ ਪਰਿਵਾਰਾਂ ਸਮੇਤ ਪਟਿਆਲਾ ਹੈਡ ਆਫਿਸ ਵਿਖੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

Leave a Reply

Your email address will not be published.


*