ਮਲੇਰਕੋਟਲਾ::::::::::::::::::::::::::::::
ਭਾਰਤੀ ਜਨਤਾ ਪਾਰਟੀ ਨੇ 22 ਜਨਵਰੀ ਨੂੰ ਅਯੋਧਿਆ ਦੇ ਸ਼੍ਰੀ ਰਾਮ ਮੰਦਰ ਚ ਹੋਣ ਜਾ ਰਹੇ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਸਬੰਧੀ ਦੇਸ਼ ਭਰ ਦੇ ਸਾਰੇ ਧਾਰਮਿਕ ਸਥਾਨਾਂ ਤੇ ਸਫਾਈ ਹਫਤੇ ਦੀ ਸ਼ੁਰੂਆਤ ਕੀਤੀ ਹੈ ਸ਼ੁਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਪੰਜਾਬ ਪ੍ਰਧਾਨ ਦਰਸ਼ਨ ਸਿੰਘ ਨੈਣੀਵਾਲ ਅਤੇ ਮਲੇਰਕੋਟਲਾ ਜਿਲ੍ਹਾਂ ਪ੍ਰਧਾਨ ਅਮਨ ਥਾਪਰ ਨੇ ਕੂਕਾ ਸਮਾਰਕ ਵਿੱਚ ਪਹੁੰਚੇ ਅਤੇ ਸਫਾਈ ਮੁਹਿੰਮ ਦਾ ਕੰਮ ਸ਼ੁਰੂ ਕਰਵਾਇਆ ।
ਭਾਜਪਾ ਦੇ ਨਵ ਨਿਯੁਕਤ ਜ਼ਿਲਾ ਪ੍ਰਧਾਨ ਅਮਨ ਥਾਪਰ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਸਮੇਤ ਸ੍ਰੀ ਕੂਕਾ ਸਮਾਰਕ ਪਹੁਚੇ ਅਤੇ ਦਰਸ਼ਨ ਸਿੰਘ ਨੈਣੀਵਾਲ ਨਾਲ ਖੁਦ ਕੂਕਾ ਸਮਾਰਕ ਦੀ ਸਫਾਈ ਦਾ ਹਿੱਸਾ ਬਣੇ ਅਤੇ ਖੁਦ ਝਾੜੂ ਲਗਾਇਆ । ਸਫਾਈ ਲਈ ਹਮੇਸ਼ਾ ਹੀ ਮੋਹਰੀ ਰਹਣ ਵਾਲੇ ਮਲੇਰਕੋਟਲਾ ਭਾਜਪਾ ਦੇ ਜਿਲਾ ਪ੍ਰਧਾਨ ਅਮਨ ਥਾਪਰ ਨੇ ਕਿਹਾ ਕਿ ਉਹ ਖੁਦ ਸਫਾਈ ਮੁਹਿੰਮ ਦਾ ਹਿੱਸਾ ਬਣ ਕੇ ਧਾਰਮਿਕ ਸਥਾਨਾਂ ਦੀ ਸਫਾਈ ਦਾ ਕੰਮ ਪੂਰਾ ਕਰਾਣਗੇ ਇਸਦੇ ਨਾਲ ਹੀ ਸ਼ਹਿਰ ਦੇ ਬਾਕੀ ਮੰਦਰਾਂ ਚ ਵੀ ਸਫਾਈ ਦਾ ਕੰਮ ਪੂਰਾ ਕੀਤਾ ਜਾ ਰੇਹਾ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਥਾਪਰ ਅਤੇ ਨੈਣੀਵਾਲ ਨੇ ਵਰਕਰਾਂ ਦੇ ਨਾਲ ਨਾਲ ਨੌਜਵਾਨਾਂ ਨੂੰ ਵੀ ਇਹ ਮੁਹਿਮ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ 22 ਜਨਵਰੀ ਨੂੰ ਅਸੀਂ ਸਾਰੇ ਆਪਣੇ ਇਲਾਕੇ ਦੇ ਮੰਦਰਾਂ ਚ ਮੰਦਰਾਂ ਨੂੰ ਸਾਫ ਸੁਥਰਾ ਰੱਖ ਕੇ ਰਾਮ ਜੋਤੀ ਦਾ ਪ੍ਰਕਾਸ਼ ਕਰਕੇ ਦਿਵਾਲੀ ਵਾਂਗ ਮਨਾਵਾਂਗੇ ਉਨਾਂ ਇਹ ਵੀ ਕਿਹਾ ਕਿ ਜਿਹੜੇ ਰਾਮ ਭਗਤ 22 ਜਨਵਰੀ ਨੂੰ ਭਗਵਾਨ ਸ੍ਰੀ ਰਾਮ ਮੰਦਰ ਦੇ ਪ੍ਰੋਗਰਾਮ ਚ ਹਿੱਸਾ ਲੈਣ ਲਈ ਅਯੋਧਿਆ ਜਾਣਗੇ ਉਹਨਾਂ ਨੂੰ 22 ਜਨਵਰੀ ਤੋਂ ਬਾਅਦ ਭਾਜਪਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਵਾਪਸੀ ਸਮੇਂ ਮੰਦਰਾਂ ਚ ਉਹਨਾਂ ਦੇ ਠਹਿਰਨ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਮੌਕੇ ਥਾਪਰ ਨੇ ਦੱਸਿਆ ਕਿ ਮਲੇਰਕੋਟਲਾ ਜਿਲ੍ਹੇ ਦੇ ਮੰਦਰਾਂ ਚ ਸਫਾਈ ਦਾ ਕੰਮ ਚੱਲ ਰਿਹਾ ਹੈ ਅਤੇ 22 ਜਨਵਰੀ ਨੂੰ ਅਯੋਧਿਆ ਜਾਣ ਵਾਲੇ ਰਾਮ ਭਗਤਾਂ ਲਈ ਠਹਿਰਨ ਭੋਜਨ ਅਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਉਨਾਂ ਦੱਸਿਆ ਕਿ 22 ਜਨਵਰੀ ਨੂੰ ਲੈ ਕੇ ਜਿੱਲੇ ਵਿੱਚ ਦੀਵਾਲੀ ਵਰਗਾ ਮਾਹੌਲ ਹੈ ਅੱਗੇ ਦਰਸ਼ਨ ਸਿੰਘ ਨੈਣੀਵਾਲ ਅਤੇ ਥਾਪਰ ਨੇ ਕਿਹਾ ਕਿ 22 ਜਨਵਰੀ ਦੀਵਾਲੀ ਮੌਕੇ ਸ਼ਹਿਰ ਦੇ ਮੰਦਰਾਂ ਨੂੰ ਰੋਸ਼ਨੀ ਨਾਲ ਸਜਾਇਆ ਜਾਵੇਗਾ ਸਾਰੇ ਧਰਮਾਂ ਦੇ ਲੋਕ ਆਪਣੇ ਘਰ `ਚ ਦੀਵੇ ਜਗਾ ਕੇ ਦਿਵਾਲੀ ਮਨਾਉਣਗੇ ਜਿਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਚ ਨਵਾਂ ਅਧਿਆਏ ਜੁੜੇਗਾ ।
ਇਸ ਮੌਕੇ ਜਾਹਿਰ ਪੀਰ ਅਤੇ ਅੰਕੂ ਜਖਮੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ 22 ਜਨਵਰੀ ਨੂੰ ਲੈਕੇ ਮੰਦਰਾਂ ਗੁਰੂਦਵਾਰੇ ਸਾਹਿਬ, ਮਸਜਿਦ ਦੀ ਸਫਾਈ ਅਭਿਆਨ ਦਾ ਕੰਮ ਬਹੁਤ ਹੀ ਸਲਾਗਾ ਯੋਗ ਹੈ।
ਇਸ ਮੌਕੇ ਪੰਜਾਬ ਮਨੋਰਟੀ ਮੋਰਚਾ ਦੇ ਉਪ ਪ੍ਰਧਾਨ ਜਾਹਿਦ ਪੀਰ, ਜਿਲਾ ਜਰਨਲ ਸਕੱਤਰ ਸੀਪਾਜ਼ ਅੰਕੂ ਜਖਮੀ , ਦਵਿੰਦਰ Singla ਬੋਬੀ, ਰਾਮਧਨ ਸੋਰਾਈ,ਅਭਿਨਵ ਕੰਸਲ, ਰਾਜਕੁਮਾਰ ਧੀਮਾਨ, ਸਤੀਸ਼ ਕੁਮਾਰ ਗੋਇਲ ,ਹਾਕਮ ਸਿੰਘ ਨਾਮਧਾਰੀ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
Leave a Reply