ਨਵਾਂਸ਼ਹਿਰ /ਕਾਠਗੜ੍ਹ :::::::::::: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆ ਦੇ ਦੋਸ਼ੀਆ ਨੂੰ  ਸਜਾ ਤੇ ਬੰਦੀ ਸਿੰਘਾ ਨੂੰ ਰਿਹਾਅ ਕਰਵਾਉਣ  ਲਈ ਸ਼ਹੀਦ ਭਾਈ ਗਰਚਾ ਸਿੰਘ ਭਾਈ ਬੋਤਾ ਸਿੰਘ ਦੇ ਵਾਰਿਸਾਂ ਵੱਲੋਂ  ਤਿੰਨ ਘੰਟੇ ਦੇ ਲਈ ਟੋਲ ਪਲਾਜਾ ਫਰੀ ਕੀਤੇ  ਗਏ |  ਜੀਉਵਾਲ ਬਛੂਆ ਟੋਲ ਪਲਾਜਾ ਤੇ ਕੌਮੀ ਇਨਸਾਫ ਮੋਰਚਾ ਦੇ ਮੈਬਰਾਂ ਵੱਲੋਂ ਵੀ ਇਸ ਟੋਲ ਪਲਾਜਾ ਤੇ ਡਟ ਕੇ ਪਹਿਰਾ ਦਿੱਤਾ ਗਿਆ ਤੇ ਤਿੰਨ ਘੰਟੇ ਲਈ ਫ੍ਰੀ ਕਰਵਾਇਆ | ਇਸ ਮੌਕੇ ਉਨਾਂ ਨੇ ਕਿਹਾ ਕਿ ਇੱਕ ਪਾਸੇ ਤੇ ਆਪਣੀਆਂ ਸਜਾ ਪੂਰੀਆ ਕਰ ਚੁੱਕੇ ਬੰਦੀ ਸਿੰਘ ਅਜੇ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ | ਦੂਸਰੇ ਪਾਸੇ  ਡੇਰਾ ਸਿਰਸਾ ਦਾ ਮੁੱਖੀ ਰਾਮ ਰਹੀਮ ਨੂੰ  ਸਰਕਾਰ ਨੇ ਫਿਰ 50 ਦਿਨ ਦੀ ਪੈਰੋਲ ਦੇ ਕੇ ਸਿੱਖਾ ਦੇ ਜਖਮਾਂ ਤੇ ਨਮਕ ਛਿੜਕਿਆ ਹੈ |  ਉਨਾਂ  ਕਿਹਾ ਕਿ ਇਸ ਬਲਾਤਕਾਰੀ ਨੂੰ  ਵਾਰ ਵਾਰ ਸਰਕਾਰ ਵੱਲੋਂ ਪੈਰੋਲ ਦਿੱਤੀ ਜਾ ਰਹੀ ਹੈ | ਲੇਕਿਨ  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆ ਕਰਨ ਵਾਲੇ ਦੋਸ਼ੀਆ ਨੂੰ ਅਜੇ ਤੱਕ ਸਰਕਾਰ ਨੇ ਕੋਈ ਸਜਾ ਤੱਕ ਦੀ ਹੁਕਮ ਨਹੀ ਸੁਣਾਏ ਅਤੇ ਨਾ ਹੀ ਜੇਲ੍ਹਾਂ ਵਿੱਚ ਆਪਣੀਆ ਸਜਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾ ਕਰਨ ਲਈ ਕੋਈ ਕਦਮ ਚੁੱਕਿਆ ਜਾ ਰਿਹਾ ਹੈ |ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਉੱਪਲ  ਵਾਰਿਸ ਪੰਜਾਬ , ਪਾਲ ਸਿੰਘ ਫਰਾਸ ਕਨਵੀਨਰ ਕੌਮੀ ਇਨਸਾਫ ਮੋਰਚਾ ਨੇ ਕਿਹਾ ਕਿ ਹੱਤਿਆ ਤੇ ਬਲਤਕਾਰ ਦੇ ਆਰੋਪ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਡੇਰਾ ਸਿਰਸਾ ਦੇ ਪ੍ਰਮੁੱਖ ਰਾਮ ਰਹੀਮ ਨੂੰ  50 ਦਿਨ ਦੀ ਪੈਰੋਲ  ਦੇਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ |  ਉਨਾਂ ਕਿਹਾ ਕਿ ਬਲਤਕਾਰ ਵਰਗੇ ਸੰਗੀਨ ਅਪਰਾਧਾਂ ਦੇ ਦੋਸ਼ੀ  ਰਾਮ ਰਹੀਮ ਦੇ ਪ੍ਰਤੀ ਸਰਕਾਰ ਵੱਲੋ ਵਿਸ਼ੇਸ਼ ਹਮਦਰਦੀ ਕਈ ਤਰ੍ਹਾਂ ਦੀਆਂ ਦੇ ਸਵਾਲ ਪੈਦਾ ਕਰਦੀ ਹੈ | ਉਨਾਂ ਨੇ ਕਿਹਾ ਕਿ ਇੱਕ ਪਾਸੇ ਅਜਿਹੇ  ਅਪਰਾਧੀ ਨੂੰ  ਵਾਰ ਵਾਰ ਪੈਰੋਲ  ਤੇ ਰਿਹਾ ਕੀਤਾ ਜਾ ਰਿਹਾ ਹੈ  ਜਦਕਿ ਦੂਸਰੇ ਪਾਸੇ  ਤਿੰਨ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜਰਬੰਦ ਸਿੱਖਾ ਦੇ ਪ੍ਰਤੀ  ਰੁੱਖਾ ਵਿਵਹਾਰ ਅਪਣਾਇਆ ਜਾ ਰਿਹਾ ਹੈ | ਆਪਣੀਆਂ ਸਜਾਵਾਂ ਵੀ ਪੂਰੀਆ ਕਰਨ ਦੇ ਬਾਵਜੂਦ ਬੰਦੀ ਸਿੰਘਾ ਨੂੰ  ਰਿਹਾ ਨਹੀ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਜਲਦ ਨਹੀ ਬਦਲਿਆ ਤਾਂ ਉਹ  ਇਸ ਦੇ ਖਿਲਾਫ ਮੋਰਚਾ ਖੋਲਣ ਦੀ ਲਈ ਮਜਬੂਰ ਹੋਣਗੇ | ਉਨਾਂ ਨੇ ਬੰਦੀ ਸਿੰਘਾ ਦੀ ਰਿਹਾਈ ਜਲਦ ਕਰਨ ਦੇ ਮੰਗ ਕੀਤੀ  ਇਸ ਮੌਕੇ ਤੇ ਹਰਨੇਕ ਸਿੰਘ ਉੱਪਲ  ਵਾਰਿਸ ਪੰਜਾਬ , ਪਾਲ ਸਿੰਘ ਫਰਾਸ ਕਨਵੀਨਰ ਕੌਮੀ ਇਨਸਾਫ ਮੋਰਚਾ , ਵਕੀਲ ਗੁਰਸ਼ਨਰ ਸਿੰਘ ਧਾਲੀਵਾਲ ਰੌਮੀ ਇਨਸਾਫ ਮੋਰਚਾ, ਭਾਈ ਦਲਜੀਤ ਸਿੰਘ ਮੌਲਾ ਸਿੱਖ ਪੰਥਕ ਸੇਵਕ ਜਥਾ ਦੁਾਬਾ, ਸੁਖਵੰਤ ਚੀਮਾ ਕਿਸਾਨ ਨੇਤਾ, ਭਾਈ ਤਰਲੋਚਨ ਸਿੰਘ ਟੱਰਕ ਯੂਨੀਅਨ ਪ੍ਰਧਾਨ, ਭਾਈ ਜਸਵੀਰੀ ਸਿੰਘ ਸ਼੍ਰੋਮਣੀ ਅਕਾਲੀ ਦਲ ਅਮਿ੍ਤਸਰ ,ਦੀਪ ਮਹਿੰਦਪੁਰ, ਗੰਨਾ ਸੰਘਰਸ਼ ਕਮੇਟੀ, ਤਲਵੀਰ ਸਿੰਘ ਫੌਜੀ ਵਾਰਿਸ ਪੰਜਾਬ ਦੇ, ਹਰਜਿੰਦਰ ਸਿੰਘ ਬਲਾਚੌਰ, ਅਵਤਾਰ ਸਿੰਘ ਸੋਢੀ ਜਮੀਤਗੜ੍ਹ ਆਦਿ  ਮੌਜੂਦ ਰਹੇ

Leave a Reply

Your email address will not be published.


*