ਠੰਡ ਵਿੱਚ ਜੇਕਰ ਲਾਵਾਰਿਸ ਬਜ਼ੁਰਗ, ਬੱਚੇ ਅਤੇ ਔਰਤਾਂ ਦਿਖਣ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸੰਪਰਕ ਕਰੋ – ਡਿਪਟੀ ਕਮਿਸ਼ਨਰ

ਮੋਗਾ::::::::::::::::::: – ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਆਉਂਦਾ ਹੈ ਕਿ ਕੋਈ ਲਾਵਾਰਿਸ ਬਜ਼ੁਰਗ, ਬੱਚਾ, ਔਰਤ ਜਾਂ ਕੋਈ ਵੀ ਵਿਅਕਤੀ ਠੰਡ ਕਾਰਨ ਸੜਕਾਂ ਉੱਤੇ ਰਾਤਾਂ ਕੱਟਣ ਲਈ ਮਜਬੂਰ ਹੈ, ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਹਨਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦਾ ਸੰਪਰਕ ਨੰਬਰ (92163 44514) ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸੂਚਨਾ ਉਹਨਾਂ ਨਾਲ ਵੀ ਸਾਂਝੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਇਸ ਕਾਰਜ ਲਈ ਜ਼ਿਲ੍ਹਾ ਮੋਗਾ ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ।
ਉਹਨਾਂ ਕਿਹਾ ਕਿ ਨਗਰ ਨਿਗਮ ਮੋਗਾ ਵੱਲੋਂ ਲਾਵਾਰਿਸ ਬਜ਼ੁਰਗ, ਬੱਚੇ ਅਤੇ ਔਰਤਾਂ ਦੀ ਸੁਰੱਖਿਆ ਲਈ ਸਥਾਨਕ ਸ਼ਹੀਦੀ ਪਾਰਕ ਦੇ ਨਾਲ ਸ਼ੈਲਟਰ ਹੋਮ ਬਣਾਇਆ ਗਿਆ ਹੈ, ਜਿੱਥੇ ਅਜਿਹੇ ਲੋਕ ਆਪਣਾ ਰੈਣ ਬਸੇਰਾ ਕਰ ਸਕਦੇ ਹਨ। ਨਗਰ ਕੌਂਸਲ ਬਾਘਾਪੁਰਾਣਾ ਵਿਖੇ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਪਿੰਡ ਲੋਪੋਂ ਵਿਖੇ ਵੀ ਭੇਜਿਆ ਜਾ ਸਕਦਾ ਹੈ।

Leave a Reply

Your email address will not be published.


*