ਡੇਅਰੀ ਵਿਕਾਸ ਵਿਭਾਗ ਵੱਲੋਂ “ਨੈਸ਼ਨਲ ਲਾਈਵਸਟਾਕ ਮਿਸ਼ਨ” ਅਧੀਨ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਆਯੋਜਿਤ

ਮੋਗਾ ::::::::::::::::::::::
ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਮੋਗਾ ਸ਼੍ਰੀ  ਨਿਰਵੈਰ ਸਿੰਘ ਬਰਾੜ ਦੀ ਰਹਿਨੂਮਾਈ ਹੇਠ “ਨੈਸ਼ਨਲ ਲਾਈਵਸਟਾਕ ਮਿਸ਼ਨ” ਅਧੀਨ ਬਲਾਕ  ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਪਿੰਡ ਸਮਾਲਸਰ, ਬਲਾਕ ਬਾਘਾਪੁਰਾਣਾ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ 250 ਦੇ ਕਰੀਬ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਨੇ ਹਿੱਸਾ ਲਿਆ।
ਇਸ ਦੌਰਾਨ  ਸਾਬਕਾ ਡੇਅਰੀ ਵਿਕਾਸ ਅਫਸਰ ਬੀਰਪ੍ਰਤਾਪ ਸਿੰਘ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਦੁਧਾਰੂ ਪਸ਼ੂਆਂ ਦੀ ਖ੍ਰੀਦ ਤੇ ਸਬਸਿਡੀ, ਵਿਭਾਗੀ ਨਕਸ਼ੇ ਮਤਾਬਿਕ ਕੈਟਲਸ਼ੈੱਡ ਬਣਾਉਣ ਤੇ ਸਬਸਿਡੀ, ਟੋਟਲ ਮਿਕਸ ਰਾਸ਼ਨ ਮਸ਼ੀਨ, ਕਮਰਸ਼ੀਅਲ ਡੇਅਰੀ ਯੂਨਿਟ ਸਥਾਪਿਤ ਕਰਨਾ, ਮਿਲਕਿੰਗ ਮਸ਼ੀਨ ਆਦਿ ਦਾ ਲਾਭ ਉਠਾ ਕੇ ਸਰਕਾਰ ਵੱਲੋਂ ਮਿਲਦੀ ਸਬਸਿਡੀ/ਵਿੱਤੀ ਸਹਾਇਤਾ ਹਾਸਿਲ ਕੀਤੀ ਜਾ ਸਕਦੀ ਹੈ।
ਇਸ ਸੈਮੀਨਾਰ ਵਿੱਚ   ਡੇਅਰੀ ਵਿਕਾਸ ਇੰਸਪੈਕਟਰ ਅਵਨੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਇਕੱਲਾ ਕਿਸਾਨ ਜਾਂ ਗਰੁੱਪ ਬਣਾ ਕੇ ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਹਰੇ ਚਾਰੇ ਤੋਂ ਆਚਾਰ/ਸਾਈਲੇਜ ਅਤੇ ਕੈਟਲਫੀਡ ਫੈਕਟਰੀ ਦਾ ਸਮੁੱਚਾ ਯੂਨਿਟ ਲਗਾਉਣ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਵੱਖ-ਵੱਖ ਬੈਂਕਾਂ ਤੋਂ ਪ੍ਰਾਪਤ ਕਰਕੇ ਅਤੇ 50 ਲੱਖ ਵੱਧ ਤੋਂ ਵੱਧ ਵਿੱਤੀ ਸਹਾਇਤਾ ਸਬਸਿਡੀ ਦੇ ਰੂਪ ਵਿੱਚ ਪ੍ਰਾਪਤ ਕਰ ਸਕਦਾ ਹੈ।
ਡਾ. ਮਲਕੀਤ ਸਿੰਘ ਦਿਓਲ, ਸਾਬਕਾ ਵੈਟਨਰੀ ਅਫਸਰ, ਪਸ਼ੂ ਪਾਲਣ, ਮੋਗਾ ਵੱਲੋਂ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਨਸਲ ਸੁਧਾਰ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ  ਜਗਪਾਲ ਸਿੰਘ ਬਰਾੜ, ਰਿਟਾ. ਕੋ.ਔਪ. ਇੰਸਪੈਕਟਰ ਵੱਲੋਂ ਡੇਅਰੀ ਦੇ ਧੰਦੇ ਵਿੱਚ ਸਹਿਕਾਰਤਾ ਦੇ ਯੋਗਦਾਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਸੈਮੀਨਾਰ ਵਿੱਚ ਡਾ. ਜੈਸਵਾਲ ਨੈਸਲੇ ਡੇਅਰੀ, ਡਾ. ਕਮਲਪ੍ਰੀਤ ਸਿੰਘ, ਪਸ਼ੂ ਪਾਲਣ ਵਿਭਾਗ, ਡਾ. ਬਲਜੋਤ ਸਿੰਘ, ਮੱਛੀ ਪਾਲਣ ਵਿਭਾਗ ਅਤੇ  ਰਮਨਪ੍ਰੀਤ ਸਿੰਘ, ਬਾਗਬਾਨੀ ਵਿਭਾਗ ਨੇ ਆਪਣੇ-ਆਪਣੇ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ਸ੍ਰੀ ਮਹਿਤਾਬ ਸਿੰਘ ਸੰਧੂ, ਐਮ.ਡੀ., ਕੈਟਲਰੈਂਚ ਫੀਡ ਫੈਕਟਰੀ ਵੱਲੋਂ ਡੇਅਰੀ ਧੰਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ। ਡੇਅਰੀ ਕਿੱਤੇ ਨਾਲ ਸਬੰਧਤ ਵੱਖ-ਵੱਖ ਕੰਪਨੀਆਂ ਜਿਵੇਂ ਕਿ ਕੈਟਲਰੈਂਚ ਫੀਡ ਫੈਕਟਰੀ, ਪਰਥ ਵੇਅ ਨਿਯੂਟਰੀਸ਼ੀਅਨ, ਪੁਆਇਨਰ, ਮਾਈਕਰੋ ਲੈਬ ਵੱਲੋਂ ਖਾਸ ਤੌਰ ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਉਨ੍ਹਾਂ ਦੇ ਮਾਹਿਰਾਂ ਵੱਲੋਂ ਡੇਅਰੀ ਧੰਦੇ ਵਿੱਚ ਨਵੀਆਂ ਤਕਨੀਕਾਂ ਸਬੰਧੀ ਜਾਣੂ ਕਰਵਾਉਣ ਲਈ ਲੈਕਚਰ ਦਿੱਤੇ ਗਏ।
ਇਸ ਸੈਮੀਨਾਰ ਵਿੱਚ  ਚਿਰੰਜੀਵ, ਲੀਡ ਬੈਂਕ ਅਫਸਰ ਮੋਗਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਅਵਨੀਤ ਸਿੰਘ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਕਿਸਾਨਾਂ ਨੂੰ ਸਾਫ ਦੁੱਧ ਪੈਦਾ ਕਰਨ ਦੀ ਮਹੱਤਤਾ ਅਤੇ ਪਸ਼ੂਆਂ ਦਾ ਰਿਕਾਰਡ ਰੱਖਣ ਸਬੰਧੀ, ਡੇਅਰੀ ਧੰਦੇ ਨੂੰ ਹੋਰ ਵਧਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡੇਅਰੀ ਵਿਕਾਸ ਵਿਭਾਗ ਵੱਲੋਂ ਹਾਜਰ ਹੋਏ ਕਿਸਾਨਾਂ ਨੂੰ ਮੁਫਤ ਟ੍ਰੇਨਿੰਗ ਕਿੱਟਾਂ ਅਤੇ ਪ੍ਰਤੀ ਕਿਸਾਨ ਦੋ-ਦੋ ਕਿੱਲੋ ਮਿਨਰਲ ਮਿਕਸਚਰ ਵੰਡਿਆ ਗਿਆ। ਇਸ ਸੈਮੀਨਾਰ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ੍ਹ ਲਈ ਵਿਭਾਗੀ ਟੀਮ ਪ੍ਰਿੰਸ ਸੇਠੀ,  ਪਰਮਿੰਦਰ ਸਿੰਘ,  ਅਵਨੀਤ ਸਿੰਘ, ਮਿਸ. ਦੇਵਸਿਮਰਨ ਕੌਰ, ਜਸਵਿੰਦਰ ਸਿੰਘ ਅਤੇ ਨਿਰਵੈਰ ਸਿੰਘ ਵੱਲੋਂ ਖਾਸ ਯੋਗਦਾਨ ਪਾਇਆ ਗਿਆ।

Leave a Reply

Your email address will not be published.


*