ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਨਵੀਨਰ ਸ਼੍ਰੀ ਗੁਰਦਿਆਲ ਮਾਨ,ਭੁਪਿੰਦਰ ਲਾਲ,ਪਵਨ ਕੁਮਾਰ,ਰਾਮ ਲਾਲ,ਰਮਨ ਕੁਮਾਰ,ਜੁਝਾਰ ਸੰਹੂਗੜਾ,ਬਲਕਾਰ ਚੰਦ,ਨੀਲ ਕਮਲ,ਸ਼ਤੀਸ ਕੁਮਾਰ,ਸੁਰਿੰਦਰ ਛੂਛੇਵਾਲ ਆਦਿ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਪੰਜਾਬ ਐਨ ਪੀ ਐਸ ਸਕੀਮ ਤਹਿਤ ਰਿਟਾਇਰ ਹੋਏ ਕਰਮਚਾਰੀ ਆਪਣੇ ਘਰਾਂ ਦੇ ਗੁਜਾਰੇ 2000 ਰੁਪਏ ਪ੍ਰਾਪਤ ਹੋ ਰਹੀ ਮਾਸਿਕ ਪੈਨਸ਼ਨ ਨਾਲ ਕਰਨ ਲਈ ਮਜ਼ਬੂਰ ਹੋਏ ਬੈਠੇ ਹਨ। ਜਦੋਂ ਕਿ ਆਮ ਆਦਮੀ ਦੇ ਆਮ ਬੰਦਾ ਪੰਜਾਬ ਤੋਂ ਰਾਜ ਸਭਾ ਮੈਂਬਰ 62000 ਰੁਪਏ ਦਾ ਸੁਵੈਟਰ ਪਾਕੇ ਵਿਦੇਸ਼ਾਂ ਵਿੱਚ ਸੈਰ ਕਰ ਰਿਹਾ ਹੈ। ਐਨ ਪੀ ਐਸ ਤੋਂ ਪੀੜਤ ਕਰਮਚਾਰੀਆਂ ਨੇ ਕਿਹਾ ਕਿ ਇਸ ਉੱਤੇ ਇਹ ਗੱਲ ਢੁੱਕਦੀ ਹੈ ਕਿ “ਰੋਮ ਜਲ ਰਿਹਾ,ਨੂਰੋ ਬੰਸਰੀ ਬਜਾਵੇ।”ਉਨ੍ਹਾਂ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਗੁਜਾਰੇ ਲਈ ਸਿਰਫ਼ 2000ਰੁਪਏ ਪੈਨਸ਼ਨ ਮਿਲ ਰਹੀ ਹੈ,ਉਨ੍ਹਾਂ ਨੂੰ ਘਰਾਂ ਦੇ ਗੁਜਾਰੇ ਕਰਨੇ ਬਹੁਤ ਔਖੇ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਬੁਢਾਪੇ ਵਿੱਚ ਇਨਸਾਨ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਆਉਣ ਘੇਰਾ ਪਾਉਂਦੀਆਂ ਹਨ। ਆਦਮੀ ਕੋਈ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ। ਦੋ ਹਜਾਰ ਰੁਪਏ ਵਿੱਚ
ਆਦਮੀ ਘਰ ਦਾ ਰੋਟੀ ਟੁੱਕ ਚਲਾਊ ਜਾ ਆਪਣੀ ਦਵਾਈ ਲਵੇਗਾ। ਪੀੜਤ ਕਰਮਚਾਰੀਆਂ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਕਹਾਉਣ ਵਾਲੇ ਆਪ ਐਸ਼ ਕਰ ਰਹੇ ਹਨ,ਕਰਮਚਾਰੀਆਂ ਨੂੰ ਭੁੱਖਾ ਮਰਨ ਲਈ ਮਜ਼ਬੂਰ ਕਰ ਰਹੇ ਹਨ। ਪੀੜਤ ਕਰਮਚਾਰੀਆਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 15 ਮਹੀਨੇ ਪਹਿਲਾਂ ਇੱਕ ਅਧੂਰਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ,ਜਿਸ ਨੂੰ ਅੱਜ ਤੱਕ ਬੂਰ ਨਹੀਂ ਪੈ ਸਕਿਆ। ਸਰਕਾਰ ਵਲੋਂ ਬਾਰ-ਬਾਰ ਇਹੋ ਕਿਹਾ ਗਿਆ ਕਿ ਪੰਜਾਬ ਦੀ ਸਰਕਾਰ ਸਾਰਿਆਂ ਸੂਬਿਆ ਤੋਂ ਅਲੱਗ ਅਤੇ ਅਨੋਖਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਕਰੇਗੀ। ਪੀੜਤ ਕਰਮਚਾਰੀ ਉਸੇ ਤਾਕ ਵਿੱਚ ਬੈਠੇ ਹਨ ਕਿ “ਊਠ ਦਾ ਬੁੱਲ ਕਦੋਂ ਡਿੱਗੇਗਾ।”ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਤੁਰੰਤ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਸੰਬੰਧੀ ਐਸ ਓ ਪੀ ਜਾਰੀ ਕੀਤਾ ਜਾਵੇ।
Leave a Reply