|
ਲੁਧਿਆਣਾ::::::::::::::::ਅੱਜ ਸਵ. ਜਗਦੇਵ ਸਿੰਘ ਜੱਸੋਵਾਲ ਅਤੇ ਸੁਰਿੰਦਰ ਸ਼ਿੰਦਾ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਧੀਆਂ ਦਾ ਲੋਹੜੀ ਮੇਲਾ ਗੁਰੂ ਨਾਨਕ ਭਵਨ ਵਿਖੇ 125 ਨਵ-ਜੰਮੀਆ ਬੱਚੀਆਂ ਨਾਲ ਸੂਟ, ਸ਼ਗਨ, ਖਿਡਾਉਣੇ, ਸ਼ਾਲ, ਮੈਡਲ, ਟਰਾਫੀਆਂ ਅਤੇ ਟੋਪੀਆਂ ਵੰਡ ਕੇ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਮਹਿਲਾ ਵਿੰਗ ਦੀ ਪ੍ਰਧਾਨ ਸਿੰਮੀ ਕਵਾਤਰਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਗੁਰਭਜਨ ਗਿੱਲ, ਗੁਰਦੇਵ ਸਿੰਘ ਲਾਪਰਾਂ, ਬਲਦੇਵ ਬਾਵਾ, ਅਮਰਜੀਤ ਸਿੰਘ ਟਿੱਕਾ, ਰਵਿੰਦਰ ਸਿਆਣ, ਜੋਗਿੰਦਰ ਜੰਗੀ, ਡਾ. ਜਗਤਾਰ ਧੀਮਾਨ, ਉਮਰਾਉ ਸਿੰਘ ਛੀਨਾ ਅਤੇ ਅਮਰਿੰਦਰ ਜੱਸੋਵਾਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਮੁੱਖ ਤੌਰ ‘ਤੇ ਮਾਲ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਮੁਹੰਮਦ ਸਦੀਕ, ਵਿਧਾਇਕ ਗੁਰਪ੍ਰੀਤ ਗੋਗੀ, ਪੱਪੀ ਪ੍ਰਾਸ਼ਰ, ਕੁਲਵੰਤ ਸਿੰਘ ਅਤੇ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਹਾਜ਼ਰੀ ਲਗਵਾਈ।
ਮੇਲੇ ਵਿੱਚ ਬੱਚੀਆਂ ਨੂੰ ਸ਼ਗਨ ਦੇਣ ਦੀ ਰਸਮ ਤੋਂ ਬਾਅਦ ਗਾਇਕ ਕਲਾਕਾਰ ਗਿੱਲ ਹਰਦੀਪ, ਜਸਵੰਤ ਸਦੀਲਾ, ਪਾਲੀ ਦੇਤਵਾਲੀਆ, ਗੁਲਸ਼ਨ ਕੋਮਲ, ਮੱਖਣ ਬਰਾੜ ਅਤੇ ਅਮਰੀਕਾ ਤੋਂ ਆਏ ਸੂਫੀ ਗਾਇਕ ਬਲਵੀਰ, ਪੀਟਰ ਸੰਧੂ ਆਦਿ ਕਲਾਕਾਰਾਂ ਨੇ ਮੇਲੇ ਨੂੰ ਬੁਲੰਦੀਆਂ ‘ਤੇ ਪਹੁੰਚਾਇਆ। ਇਸ ਸਮੇਂ ਨੂੰਹ-ਸੱਸ ਦੇ ਗਿੱਧੇ ਨੇ ਮੇਲੇ ਵਿਚ ਧਮਾਲਾਂ ਪਾਈਆਂ। ਇਸ ਸਮੇਂ ਜਿੰਪਾ, ਬਿੱਟੂ ਅਤੇ ਸਦੀਕ ਨੇ ਕਿਹਾ ਕਿ 27 ਸਾਲ ਪਹਿਲਾਂ ਜਗਦੇਵ ਸਿੰਘ ਜੱਸੋਵਾਲ ਦੀ ਸਰਪ੍ਰਸਤੀ ਹੇਠ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਧੀਆਂ ਦੀ ਲੋਹੜੀ ਮਨਾਉਣਾ ਇੱਕ ਅਨੋਖੀ ਗੱਲ ਲੱਗਦੀ ਸੀ ਪਰ ਅੱਜ ਉਸ ਮੇਲੇ ਨੇ ਸਮਾਜ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ, ਜੋ ਸਲਾਘਾਯੋਗ ਹੈ ਅਤੇ ਹੋਰ ਵੀ ਸੰਸਥਾਵਾਂ ਮੇਲੇ ਲਗਾਉਣ ਲੱਗੀਆਂ ਹਨ। ਉਹਨਾਂ ਕਿਹਾ ਕਿ ਬੇਟੀ ਅਤੇ ਬੇਟੇ ਦੇ ਜਨਮ ਸਮੇਂ ਤੋਂ ਜੋ ਸਮਾਜ ਅੰਦਰ ਵਿਤਕਰਾ ਹੁੰਦਾ ਸੀ, ਉਹ ਸਾਡੇ ਅਮੀਰ ਵਿਰਸੇ ਨੂੰ ਕਲੰਕਿਤ ਕਰਨ ਵਾਲਾ ਸੀ। ਅਜਿਹੀਆਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਜੋ ਬਾਵਾ ਅਤੇ ਲਵਲੀ ਨੇ ਝੰਡਾ ਚੁੱਕਿਆ ਉਹ ਸ਼ੁਭ ਸੰਦੇਸ਼ ਦਿੰਦਾ ਹੈ। ਉਹਨਾਂ ਕਿਹਾ ਕਿ ਮੇਲੇ ਵਿੱਚ ਵੀ ਸਭ ਨੂੰ ਬੁਲਾ ਕੇ ਇਹ ਧੀਆਂ ਦਾ ਲੋਹੜੀ ਮੇਲਾ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਇਸ ਸਮੇਂ ਬਾਵਾ, ਲਵਲੀ, ਸਿੰਮੀ, ਜੋਗਿੰਦਰ ਜੰਗੀ, ਅਮਰਿੰਦਰ ਜੱਸੋਵਾਲ, ਰਵਿੰਦਰ ਸਿਆਣ, ਬੀਬੀ ਗੁਰਮੀਤ ਕੌਰ ਅਤੇ ਰਿੰਪੀ ਜੌਹਰ ਨੇ ਸਭ ਦਾ ਸਨਮਾਨ ਕੀਤਾ।
ਇਸ ਸਮੇਂ ਬਾਵਾ ਅਤੇ ਲਵਲੀ ਨੇ ਪੰਜ-ਆਬ ਸੱਭਿਆਚਾਰ ਕਲੱਬ ਦੇ ਬਾਨੀ ਹਰਜੀਤ ਸਿੰਘ ਸੈਣੀ, ਪ੍ਰੀਆ ਲੋਟੇ, ਮਨਪ੍ਰੀਤ ਸਿੰਘ, ਮਨਦੀਪ ਕੌਰ ਅਤੇ ਹਰਨਾਮ ਨਗਰ ਤੋਂ ਆਈਆਂ ਲੇਡੀਜ ਪ੍ਰਿੰਸੀਪਲ ਓਮਾ ਪਨੇਸਰ, ਐਡਵੋਕੇਟ ਜਸਵਿੰਦਰ ਕੌਰ ਦਾ ਧੰਨਵਾਦ ਕੀਤਾ ਜੋ ਜੱਥੇ ਸਮੇਤ ਮੇਲੇ ਵਿੱਚ ਆਈਆਂ। ਇਸ ਸਮੇਂ ਬਾਵਾ ਨੇ ਪਕਸ਼ੀ ਸੇਵਾ ਸੋਸਾਇਟੀ ਦੇ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਮੇਂ ਬਾਵਾ ਨੇ ਉੱਘੇ ਬਿਜਨਸਮੈਨ ਬਲਵੀਰ ਸਿੰਘ ਕਥੂਰੀਆ ਜੋ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਮੇਲੇ ਵਿੱਚ ਆਏ ਅਤੇ ਬੱਚਿਆਂ ਨੂੰ ਸ਼ਗਨ ਦਿੱਤਾ ਦਾ ਵੀ ਧੰਨਵਾਦ ਕੀਤਾ। ਇਸ ਸਮੇਂ ਦੋ ਸਾਲ ਪਹਿਲਾਂ ਦਰਿੰਦਿਆਂ ਹੱਥੋਂ ਕਤਲ ਕੀਤੀ ਬੇਟੀ ਦਿਲਰੋਜ਼ ਅਤੇ ਦੇ ਮਾਤਾ ਪਿਤਾ ਅਤੇ ਦਾਦਾ ਜੀ ਵੀ ਆਏ ਅਤੇ ਹਰ ਇੱਕ ਮਹਿਮਾਨ ਅਤੇ ਸਨਮਾਨ ਸ਼ਖਸ਼ੀਅਤਾਂ ਦੇ ਗਲੇ ਵਿੱਚ ਬੇਟੀ ਦਿਲਰੋਜ਼ ਦੀ ਫੋਟੋ ਵਾਲਾ ਮੈਡਲ ਦੇਖ ਕੇ ਭਾਵੁਕ ਹੋ ਗਏ। ਮੇਲੇ ਵਿੱਚ ਅਮਰੀਕਾ ਤੋਂ ਰਾਜ ਚੀਮਨਾ, ਕਨੇਡਾ ਤੋਂ ਸ਼ਿੰਦਰਪਾਲ ਕੌਰ ਸਮਾਜ ਸੇਵਿਕਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਜਦਕਿ ਉੱਘੇ ਨੇਤਾ ਕਮਲ ਚੇਤਲੀ ਨੇ ਵੀ ਹਾਜ਼ਰੀ ਲਗਵਾਈ ਅਤੇ ਸ਼ਗਨ ਪਾਇਆ।
Leave a Reply