ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਮਾਨਸਾ ਵੱਲੋਂ ਭੀਖੀ ਨੇੜਲੇ ਪਿੰਡ ਹਮੀਰਗੜ ਢੇਪਈ ਵਿਖੇ ਲੱਗੇ ਬੇਅਬਾਦ ਟੋਲ ਪਲਾਜਾ ਨੂੰ ਹਟਾਉਣ ਲਈ ਭਾਵੇਂ ਪੱਕਾ ਮੋਰਚਾ ਪਿਛਲੇ ਵੀਹ ਦਿਨਾਂ ਤੋਂ ਜਾਰੀ ਹੈ ਪ੍ਰੰਤੂ ਯੁਨੀਅਨ ਵੱਲੋਂ ਪਿਛਲੀ 2 ਜਨਵਰੀ ਨੂੰ ਉਕਤ ਟੋਲ ਪਲਾਜੇ ਨੂੰ ਹਟਾਉਣ ਲਈ ਵੀ ਵੱਡਾ ਇਕੱਠ ਕੀਤਾ ਗਿਆ ਸੀ ਪ੍ਰੰਤੂ ਜਿਲਾ ਪ੍ਰਸਾਸ਼ਨ ਵੱਲੋਂ ਵੱਡੀ ਪੁਲਿਸ ਫੋਰਸ ਲਾਏ ਜਾਣ ਅਤੇ ਐਸਡੀਐਮ ਮਾਨਸਾ ਵੱਲੋਂ 26 ਜਨਵਰੀ ਤੱਕ ਇਸ ਟੋਲ ਪਲਾਜੇ ਨੂੰ ਹਟਾੳਣ ਦਾ ਭਰੋਸਾ ਦੇਣ ਤੋਂ ਬਾਦ ਉਕਤ ਪ੍ਰੋਗਰਾਮ ਭਾਵੇਂ ਵਾਪਸ ਲੈ ਲਿਆ ਗਿਆ ਸੀ ਪਰ ਕਿਸਾਨ ਯੁਨੀਅਨ ਵੱਲੋਂ ਲਾਇਆ ਪੱਕਾ ਮੋਰਚਾ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਜਾਰੀ ਹੈ।ਬੀਤੇ ਦਿਨੀ ਯੁਨੀਅਨ ਦੀ ਹੋਈ ਮੀਟਿੰਗ ਦੌਰਾਨ ਯੁਨੀਅਨ ਦੇ ਜਿਲਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਗਾ ਨੇ ਕਿਹਾ ਕਿ ਉਹ ਪ੍ਰਸਾਸ਼ਨ ਵੱਲੋਂ ਦਿੱਤੇ ਭਰੋਸੇ ਤੋਂ ਬਾਦ ਭਾਵੇਂ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ ਪਰ ਅਗਰ ਜਿਲਾ ਪ੍ਰਸਾਸ਼ਨ ਆਪਣੇ ਦਿੱਤੇ ਪ੍ਰੋਗਰਾਮ ਅਨੁਸਾਰ ਇਸ ਟੋਲ ਪਲਾਜੇ ਨੂੰ ਨਹੀਂ ਹਟਾਉਂਦਾ ਤਾਂ ਉਹ 26 ਜਨਵਰੀ ਨੂੰ ਟੋਲ ਪਲਾਜੇ ਤੇ ਵੱਡਾ ਇਕੱਠ ਕਰਕੇ ਇਸ ਨੂੰ ਹਟਾਉਣਗੇ।ਉਨ੍ਹਾਂ ਕਿਹਾ ਕਿ ਜਿਲਾ ਪ੍ਰਸਾਸ਼ਨ ਲੰਮੇ ਸਮੇਂ ਤੋਂ ਕਿਸਾਨਾਂ ਦਾ ਸਬਰ ਪਰਖ ਰਿਹਾ ਹੈ ਪਰ ਹੁਣ ਪਾਣੀ ਸਿਰ ਤੋਂ ਉਪਰ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਕਿਸਾਨ ਹੁਣ ਇਸ ਟੋਲ ਪਲਾਜੇ ਨੂੰ ਹਟਾ ਕੇ ਹੀ ਦਮ ਲੈਣਗੇ ਉਨ੍ਹਾਂ ਨੂੰ ਭਾਵੇਂ ਕਿਉਂ ਵੀ ਕੋਈ ਕੁਰਬਾਨੀ ਨਾ ਕਰਨੀ ਪਵੇ।ਉਨ੍ਹਾਂ ਕਿਹਾ ਕਿ ਆਉਣ ਵਾਲੀ 26 ਜਨਵਰੀ ਨੂੰ ਟੋਲ ਪਲਾਜੇ ਤੇ ਭਾਰੀ ਇਕੱਠ ਕੀਤਾ ਜਾਵੇਗਾ ਅਤੇ ਇਸ ਦਿਨ ਟੋਲ ਪਲਾਜੇ ਦਾ ਭੋਗ ਪਾ ਕੇ ਹੀ ਜਥੇਬੰਦੀ ਵੱਲੋਂ ਰਸਤਾ ਸਾਫ਼ ਕੀਤਾ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਗੁਰਨੇ, ਰਾਜਪਾਲ ਸਿੰਘ ਅਲੀਸ਼ੇਰ, ਼ਮਨਜੀਤ ਸਿੰਘ ਉੱਲਕ, ਲਛਮਣ ਸਿੰਘ ਚੱਕ ਅਲੀਸ਼ੇਰ, ਧਮਨਜੀਤ ਸਿੰਘ ਢੇਪਈ ਵੀ ਹਾਜਰ ਸਨ।
ਫੋਟੋ-ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਿੰਦਰ ਸਿੰਘ ਭੈਣੀਬਾਘਾ।
Leave a Reply