ਲ਼ੋਕ ਰਾਜ ਮਾਨਸਾ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ.ਸੰਦੀਪ ਘੰਡ ਨੇ ਕਿਹਾ ਕਿ ਅਸੀ ਦੇਸ਼ ਦੇ ਨਾਗਿਰਕ ਹੋਣ ਦੇ ਨਾਤੇ ਭਾਰਤ ਦੇ ਚੋਣ ਕਮਿਸ਼ਨਰ ਤੋਂ ਮੰਗ ਕਰਦੇ ਹਾਂ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਪਾਰਦਰਸ਼ੀ,ਸ਼ੱਕਮੁਕਤ ਅਤੇ ਬਿੰਨਾ ਕਿਸੇ ਪੱਖਪਾਤ ਅਤੇ ਸੰਵਿਧਾਨ ਦੀ ਭਾਵਨਾ ਅੁਨਸਾਰ ਹੋਣੀ ਚਾਹੀਦੀ ਹੈ।ਪਿਛਲੇ ਲੰਮੇ ਸਮੇ ਤੋਂ ਵੱਖ ਵੱਖ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਗੈਰ ਸਰਕਾਰੀ ਸੰਸ਼ਥਾਵਾਂ ਵੀ ਵੋਟਿੰਗ ਮਸ਼ੀਨਾ ਦੀ ਨਿਰਪੱਖਤਾ ਤੇ ਸਵਾਲ ਖੜੇ ਕਰ ਚੁੱਕੀਆਂ ਹਨ।ਡਾ.ਘੰਡ ਨੇ ਕਿਹਾ ਕਿ ਖਾਸਤੋਰ ਤੇ ਅੱਜ ਜਦੋਂ ਆਰਟੀਫਿਸ਼ਲ ਤਕਨੀਕ ਦਾ ਯੁੱਗ ਹੋਵੇ ਜਿਥੇ ਬਣਾਉਟੀ ਤਕਨੀਕ ਨਾਲ ਬਿੰਨਾ ਡਰਾਈਵਰ ਤੋਂ ਗੱਡੀ ਚਲਾਈ ਜਾ ਸਕਦੀ ਇਸੇ ਤਕਨੀਕ ਅੁਨਸਾਰ ਕੰਮ ਕਰਨ ਵਾਸਤੇ ਬੰਦਾ ਬਣਾਇਆ ਜਾ ਸਕਦਾ ਹੈ ਫੇਰ ਵੋਟਿੰਗ ਮਸ਼ੀਨ ਵਿੱਚ ਕੋਈ ਹੇਰਾਫੇਰੀ ਕਰਨਾ ਕੋਈ ਬਹੁਤਾ ਅੋਖਾ ਕੰੰਮ ਨਹੀ ।ਉਹਨਾਂ ਕਿਹਾ ਕਿ ਵੋਟਿੰਗ ਮਸ਼ੀਨ ਵਿਅਕਤੀ ਵੱਲੋਂ ਬਣਾਈ ਗਈ ਹੈ ਇਸ ਲਈ ਵੋਟਿੰਗ ਮਸ਼ੀਨ ਵਿਅਕਤੀ ਵੱਲੋਂ ਦਿੱਤੇ ਨਿਰਦੇਸ਼ ਅੂਨਸਾਰ ਹੀ ਚੱਲਦੀ ਹੈ ਅਤੇ ਉਸ ਨੂੰ ਕੋਈ ਵੀ ਵਿਅਕਤੀ ਆਪਣੇ ਅੁਨਸਾਰ ਕਮਾਡ ਦੇਕੇ ਚਲਾ ਸਕਦਾ ਹੈ।ਇਥੋ ਤੱਕ ਕਿ ਚੋਣ ਕਮਿਸ਼ਨਰ ਕੋਲ ਪਹਿਲਾਂ ਹੀ 20 ਲੱਖ ਮਸ਼ੀਨਾ ਗਾਇਬ ਹਨ ਜਿਸ ਬਾਰੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਗਲਤ ਹੱਥਾਂ ਵਿੱਚ ਚਲੀਆਂ ਗਈਆਂ ਜਿਸ ਨੂੰ ਬਦਲਿਆ ਜਾ ਸਕਦਾ ਹੈ।ਇਸ ਸਬੰਧੀ ਲੋਕ ਰਾਜ ਵੱਲੋਂ ਦੇਸ਼ ਭਰ ਵਿੱਚ ਅੰਦੋਲਨ ਛੇੜਿਆ ਗਿਆ ਹੈ ਅਤੇ ਸੁਪਰੀਮ ਕੋਰਟ ਦੇ ਵਕੀਲ ਭਾਨੂੰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਨਵੀ ਦਿਲੀ ਚੋਣ ਕਮਿਸ਼ਨਰ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ।ਉਹਨਾਂ ਕਿਹਾ ਕਿ ਉਹਨਾਂ ਨਾਲ ਇੰਜਨੀਅਰ ਵੀ ਸ਼ਾਮਲ ਸਨ ਜਿੰਨਾ ਨੇ ਚੋਣ ਕੰਿਮਸ਼ਨਰ ਨੂੰ ਚੈਲੇਂਜ ਕੀਤਾ ਕਿ ਉਹ ਉਹਨਾਂ ਦੇ ਸਾਹਮਣੇ ਵੋਟਿੰਗ ਮਸ਼ੀਨ ਨੂੰ ਹੈਕ ਕਰਕੇ ਦਿਖਾ ਸਕਦੇ ਹਨ।ਪਰ ਦਿਲੀ ਪੁਲੀਸ ਨੇ ਉਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਅੱਜ ਮੋੜ ਮੰਡੀ ਵਿਖੇ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਨਾਗਿਰਕ ਸ਼ਾਮਲ ਹੋਏ।ਡਾ.ਕੁਲਦੀਪ ਕੋਰ ਨੇ ਇਸ ਮੋਕੇ ਬੋਲਿਦਆਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਬੈਲਟ ਪੇਪਰ ਨਾਲ ਕਰਵਾਈਆਂ ਜਾਣ।ਕਿਉਕਿ ਇਹ ਵੋਟਰ ਦਾ ਮੋਲਿਕ ਅਧਿਕਾਰ ਹੈ।ਇਸ ਲਈ ਵੋਟਾਂ ਉਸ ਮੁਤਾਬਿਕ ਹੀ ਪੈਣੀਆਂ ਚਾਹੀਦੀਆਂ ਹਨ ਜਿਸ ਅੁਨਸਾਰ ਵੋਟਰ ਚਾਹੁੰਦਾ ਹੈ।ਮੈਡਮ ਕੁਲਦੀਪ ਕੌਰ ਨੇ ਦੱਸਿਆ ਕਿ ਜਰਮਨੀ ਵਿੱਚ ਅੱਜ ਵੋਟਾਂ ਬੈਲਟ ਪੇਪਰ ਰਾਂਹੀ ਪਾਈਆਂ ਜਾ ਰਹੀਆਂ ਹਨ ਕਿਉਕਿ ਕੁਝ ਸਮੇਂ ਪਹਿਲਾਂ ਜਰਮਨੀ ਦੇ ਦੋ ਨਾਗਿਰਕਾਂ ਨੇ ਉਥੋ ਦੀ ਸੁਪਰੀਮ ਕੌਰਟ ਵਿੱਚ ਕੇਸ ਦਾਇਰ ਕੀਤਾ ਸੀ ਕਿ ਸਾਨੂੰ ਵੋਟਿੰਗ ਮਸ਼ੀਨ ਤੇ ਵਿਸ਼ਵਾਸ ਨਹੀ ਅਸੀ ਚਾਹੁੰਦੇ ਹਾਂ ਕਿ ਵੋਟਾਂ ਬੈਲਟ ਪੇਪਰ ਰਾਂਹੀ ਪਵਾਈਆਂ ਜਾਣ ਤਾਂ ਸੁਪਰੀਮ ਕੋਰਟ ਚੋਣ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਵੋਟਰਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਿਆ ਜਾਵੇ ਉਸ ਤੋਂ ਬਾਅਦ ਉਥੇ ਵੀ ਵੋਟਾਂ ਬੈਲ਼ਟ ਪੇਪਰ ਨਾਲ ਪੈਣੀ(ਆਂ ਸ਼ੁਰੂ ਹੋ ਗਈਆਂ।
ਲੋਕ ਰਾਜ ਪੰਜਾਬ ਦੀ ਅਗਵਾਈ ਕਰ ਰਹੇ ਡਾ ਮਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇੰਗਲੈਂਡ,ਇਟਲੀ,ਅਮਰੀਕਾ,ਨੀਦਰਲੈਂਡ,
ਇਸ ਮੋਕੇ ਹਾਜਰ ਡਾ ਰੋਹਿਤ ਡਾ.ਜਗਰੂਪ ਸਿੰਘ,ਡਾ.ਬਲਬੀਰ ਕੌਰ ਡਾ,ਸਤਪਾਲ ਨਾਮਦੇਵ ਹਸਪਤਾਲ ਅਤੇ ਮਿਊਸਪਲ ਕਮਿਸ਼ਂਨਰ ਮੋੜ ਮੰਡੀ,ਜਸਵਿੰਦਰ ਸਿੰਘ ਫੋਜੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਮੌੜ ਮੰਡੀ,ਦਰਸ਼ਨ ਸਿੰਘ ਪ੍ਰਧਾਨ ਗੁਰੂ ਨਾਨਕ ਮਾਰਕੀਟ, ਗਿੰਨੀ ਗਰਗ,ਬਾਬਾ ਛੋਟਾ ਸਿੰਘ,ਮਿਸਤਰੀ ਕਾਕਾ ਸਿੰਘ ਨੇ ਚੋਣ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾ ਬੈਲਟ ਪੇਪਰ ਅੁਨਸਾਰ ਕਰਵਾਈਆਂ ਜਾਣ ਨਹੀ ਤਾਂ ਇਸ ਸਘੰਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
Leave a Reply