ਨਵਾਂਸ਼ਹਿਰ /ਬਲਾਚੌਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦੇ ਟੀਚਿਆਂ ਨੂੰ ਪੂਰੀ ਤਰਾਂ ਹਾਸਲ ਕਰਨ ਅਤੇ ਦੇਸ ਦੇ ਨਾਗਰਿਕਾਂ ਦੀ ਵਿਕਸਿਤ ਭਾਰਤ ਵਿੱਚ ਭਾਗੀਦਾਰੀ ਨੂੰ ਉਤਸਾਹਿਤ ਕਰਨ ਦੇ ਮਤੰਵ ਵਜੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸੁਰੂਆਤ ਕੀਤੀ ਗਈ ਸੀ ਜਿਸ ਦੀ ਲੜੀ ਤਹਿਤ ਨਵਾਂਸ਼ਹਿਰ ਦੇ ਨਜਦੀਕੀ ਪਿੰਡ ਰਾਮਨਗਰ ਵਿਖੇ ਵਿਕਸਿਤ ਭਾਰਕ ਸੰਕਲਪ ਯਾਤਰਾ ਤਹਿਤ ਪਹੁੰਚੀ। ‘ਮੋਦੀ ਦੀ ਗਰੰਟੀ’ ਜਾਗਰੂਕਤਾ ਵੈਨ ਨੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੇ ਵਿਕਾਸ ਵਿੱਚ ਕੀਤੇ ਕੰਮਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਹੈਲਥ ਵਿਭਾਗ ਦੇ ਵੱਲੋਂ ਡਾਕਟਰਾਂ ਵੱਲੋਂ ਪਿੰਡ ਰਾਮ ਨਗਰ ਦੇ ਲੋਕਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਉਹਨਾਂ ਦਾ ਚੈੱਕਅਪ ਵੀ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਤੋਂ ਆਏ ਕਰਮਚਾਰੀਆਂ ਨੇ
ਦੱਸਿਆ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਨਾਗਰਿਕ ਲਾਭਪਾਤਰੀ ਤੱਕ ਪਹੁੰਚੇ ਇਸ ਮਹੰਤ ਤਹਿਤ ਪੰਜਾਬ ਵਿੱਚ ਚੱਲ ਰਹੇ ਵਿਕਸਿਤ ਭਾਰ ਸੰਕਲਪ ਯਾਤਰਾ ਦਾ ਹੁਣ ਤੱਕ ਕਿਸਾਨ ਕ੍ਰੈਡਿਟ ਕਾਰਡ, ਆਯੂਸ਼ਮਾਨ ਭਾਰਤ ਕਾਰਡ ਲਾਭਪਾਤੀਆਂ ਨੂੰ ਜਾਰੀ ਕੀਤੇ ਜਾ ਰਹੇ ਹਨ। ਇਸ ਦੌਰਾਨ ਲੋਕ ਭਲਾਈ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਕੁਝ ਯੋਜਨਾਵਾਂ ਦੇ ਮੌਕੇ ਤੇ ਹੀ ਲਾਭ ਦਿੱਤੇ ਜਾ ਰਹੇ ਹਨ। ਪਿੰਡ ਵਾਸੀਆਂ ਨੂੰ ਸਕਰੀਨ ਰਾਹੀਂ ਜਿੱਥੇ ਲੋਕਾਂ ਨੂੰ ਵੀਡੀਓ ਦੁਆਰਾ ਸੁਨੇਹਾ/ ਸੁਣਾ ਕੇ /ਦਿਖਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਕੈਲੰਡਰ ਅਤੇ ਹੋਰ ਜਾਗਰੂਕ ਸਮੱਗਰੀ ਵੀ ਲੋਕਾਂ ਨੂੰ ਵੰਡੀ ਜਾ ਰਹੀ ਹੈ। ਇਸ ਦੌਰਾਨ ਵੱਖ-ਵੱਖ ਮਹਿਕਮਿਆਂ ਤੋਂ ਆਏ ਹੋਏ ਅਧਿਕਾਰੀਆਂ ਨੇ ਵੀ ਆਪਣੇ ਮਹਿਕਮੇ ਸਬੰਧੀ ਵੱਖ-ਵੱਖ ਜਾਣਕਾਰੀਆਂ ਦਿੱਤੀਆਂ । ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਮੁਫ਼ਤ ਸਿਹਤ ਸਕੀਮਾਂ ਜਿਵੇਂ ਮੁਫ਼ਤ ਟੀ.ਬੀ. ਦਾ ਟੈਸਟ ਅਤੇ ਇਸ ਦਾ ਮੁਫਤ ਇਲਾਜ਼ ਹਰ ਸਰਕਾਰੀ ਹਸਪਤਾਲ ਵਿੱਚ ਕੀਤਾ ਜਾਂਦਾ ਹੈ, ਆਦਿ ਬਾਬਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ
ਮੌਕੇ ਤੇਜਸਵੀਰ ਕੌਰ, ਸਵਿਤਾ, ਮਮਤਾ ਰਾਣੀ, ਸਰਬਜੀਤ ਕੌਰ, ਮਨਜੀਤ ਸਿੰਘ, ਪਰਮਜੀਤ ਕੌਰ, ਨਰੇਸ਼ ਕੁਮਾਰੀ, ਆਸਾ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।
Leave a Reply