ਤਰਕਸ਼ੀਲ ਮੈਗਜ਼ੀਨ  2024 ਦਾ ਨਵਾਂ ਅੰਕ ਲੋਕ ਅਰਪਣ ਕੀਤਾ 

ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ -ਸੰਗਰੂਰ ਦੀ ਮੀਟਿੰਗ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਹੇਠ ਸਾਹਿਤ ਵਿਭਾਗ ਦੇ ਸੂਬਾ ਮੁਖੀ  ਹੇਮ ਰਾਜ ਸਟੈਨੋ ਦੀ ਨਿਗਰਾਨੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ।
   ਜ਼ੋਨ  ਵਿੱਚ  ਤਰਕਸ਼ੀਲਾਂ ਦੀ ਚਲਦੀ ਫਿਰਦੀ ਲਾਇਬਰੇਰੀ ਤਰਕਸ਼ੀਲ ਸਾਹਿਤ ਵੈਨ ਸਾਲਾਨਾ ਪ੍ਰੀਖਿਆਵਾਂ ਤੋਂ ਬਾਅਦ  ਚਲਾਉਣ ਦਾ ਫੈਸਲਾ ਹੋਇਆ। ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਤਰਕਸ਼ੀਲਾਂ ਦੇ ਪਹਿਲੇ ਸਰੀਰਦਾਨੀ ਕ੍ਰਿਸ਼ਨ ਬਰਗਾੜੀ ਨਮਿੱਤ ਯਾਦਗਾਰੀ ਸਮਾਗਮ ਫਰਵਰੀ ਮਹੀਨੇ ਵਿੱਚ ਮਨਾਇਆ ਜਾਵੇਗਾ, ਜ਼ੋਨ ਬਰਨਾਲਾ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ। ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਹਿੱਤ ਸਾਰੀਆਂ ਇਕਾਈਆਂ ਦੇ ਨੁਮਾਇੰਦਿਆਂ ਨੇ ਆਪਣੀਆਂ ਮੀਟਿੰਗਾਂ ਤੇ ਸਰਗਰਮੀਆਂ ਵਿੱਚ ਲਗਾਤਾਰਤਾ  ਰੱਖਣ ਲਈ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਇਕਾਈਆਂ ਨੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰ ਚੁੱਕੇ ਹਨ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਜਾ ਕੇ ਸਨਮਾਨ ਪੱਤਰ ਦੇ ਰਹੇ ਹਨ, ਜਨਵਰੀ ਮਹੀਨੇ ਵਿੱਚ ਇਹ ਕੰਮ ਨਬੇੜ ਲਿਆ ਜਾਵੇਗਾ।
 ਇਸ ਸਮੇਂ ਸਰਕਾਰਾਂ ਵੱਲੋਂ ਧਰਮ ਅਧਾਰਤ ਰਾਜਨੀਤੀ ਕਰਨ ਦੀ ਕਾਰਗੁਜ਼ਾਰੀ ਦੀ ਵੀ ਨਿਖੇਧੀ ਕੀਤੀ ਗਈ। ਤਰਕਸ਼ੀਲ ਸੁਸਾਇਟੀ ਵੱਲੋ ਪੰਜਾਬ ਸਰਕਾਰ ਨੂੰ ਦਿੱਤੇ ਖਰੜੇ ਤੇ ਅਧਾਰਿਤ ਪੰਜਾਬ ਵਿੱਚ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਵੀ ਮੰਗ ਉਠਾਈ। ਕੇਂਦਰ ਵੱਲੋਂ ਵਿੱਦਿਅਕ ਸਲੇਬਸ ਵਿੱਚੋਂ ਡਾਰਵਿਨ ਦੇ ਜੀਵ ਵਿਕਾਸ ਦਾ ਚੈਪਟਰ ਹਟਾਉਣ ਨੂੰ ਵੀ ਅੰਧਵਿਸ਼ਵਾਸ਼ ਫੈਲਾਉਣ ਦੇ ਤੁਲ ਕਰਾਰ ਦਿੱਤਾ।  ਇਸ ਸਮੇ 2024 ਦਾ ਪਹਿਲਾ  ਤਰਕਸ਼ੀਲ ਮੈਗਜ਼ੀਨ  ਤੇ ਕੈਲੰਡਰ ਰਿਲੀਜ ਕਰਕੇ ਲੋਕ ਅਰਪਣ  ਕੀਤਾ ਗਿਆ ਤੇ ਇਸ ਦੀ ਵੰਡ ਕੀਤੀ ਗਈ । ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਜੋਨ ਆਗੂ ਸੋਹਣ ਸਿੰਘ ਮਾਝੀ,ਨਾਇਬ ਸਿੰਘ ਦਿੜ੍ਹਬਾ,  ਸਹਿਦੇਵ ਚੱਠਾ,ਕੁਲਦੀਪ ਨੈਨੇਵਾਲ,ਭੀਮ ਰਾਜ ਛਾਜਲੀ, ਮੰਗਤ ਰਾਮ ,ਸੁਰਿੰਦਰ ਪਾਲ ਸੰਗਰੂਰ, ਗਗਨਦੀਪ ਸਿੰਘ ਲੌਂਗੋਵਾਲ ਆਦਿ ਆਗੂ  ਹਾਜ਼ਰ ਸਨ
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ

Leave a Reply

Your email address will not be published.


*