ਪਾਇਲ::::::::::::::::::::::ਅੱਜ ਪਾਇਲ ਦੀ ਸਮੂਹ ਸੰਗਤਾਂ ਵਲੋਂ ਸਰਬੰਸ ਦਾਨੀ , ਸਾਹਿਬ -ਏ ਕਮਾਲ , ਨੀਲੇ ਦੇ ਅਸਵਾਰ , ਕਲਗੀਆ ਵਾਲੇ , ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪਾਵਨ ਪ੍ਰਕਾਸ਼ ਪੁਰਬ ਗੁਰਦੁਆਰਾ ਕਲਗੀਧਰ ਸਾਹਿਬ ਪਾਇਲ ਵਿਖੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਵੱਡਮੁੱਲੇ ਸਹਿਯੋਗ ਨਾਲ ਬੜੀ ਹੀ ਧੂਮ-ਧੂਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌੇਕੇ ‘ਤੇ ਉਕਤ ਗੁਰਦੁਆਰਾ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਯੋਗ ਅਗਵਾਈ ਹੇਠ ਜਗਦੀ ਜੋਤ ਸ਼ੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਰੰਗ ਬਰੰਗੇ ਫੁੱਲਾਂ ਅਤੇ ਕੀਮਤੀ ਦੁਸ਼ਾਲਿਆਂ ਨਾਲ ਸਜੀ ਪਾਲਕੀ ਸਮੇਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਚੌਕਾਂ , ਪੜਾਵਾਂ ਤੇ ਮੁਹੱਲਿਆਂ ਵਿੱਚ ਦੁੱਧ, ਚਾਹ, ਬਰੈਡ, ਪਕੌੜਿਆਂ, ਬਿਸਕੁੱਟ , ਲੱਡੂਆਂ ਤੇ ਫਲਾਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ‘ ਤੇ ‘‘ ਬੋਪਾਰਾਏ ਇਲੈਕਟ੍ਰਾਨਿਕਸ ਐਂਡ ਇਲੈਕਟਰੀਕਲਜ਼ ਪਾਇਲ ’’ ਦੇ ਮਾਲਕ ਉੱਘੇ ਸਮਾਜ ਸੇਵਕ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਵੱਲੋਂ ਪੰਜਾਂ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ ਗਿਆ ।ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜਿਕ ਸਮਾਨਤਾ, ਸਰਬ ਸਾਂਝੀਵਾਲਤਾ ਕਾਇਮ ਰੱਖਣ ਲਈ, ਛੂਤ ਛਾਤ, ਊਚ ਨੀਚ ਖ਼ਤਮ ਕਰਨ ਲਈ ਡੱਟਕੇ ਆਵਾਜ਼ ਬੁਲੰਦ ਕੀਤੀ ਅਤੇ ਜਬਰ ਜ਼ੁਲਮ ਖਿਲਾਫ਼ ਲੜਾਈਆਂ ਲੜ੍ਹਕੇ ਸਰਬੰਸ ਕੁਰਬਾਨ ਕੀਤਾ । ਗੁਰੂ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾਸ੍ਰੋਤ ਹੈ ਅਤੇ ਇਸ ਲਈ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਅੰਤ ਵਿੱਚ ਨਗਰ ਕੀਰਤਨ ਕਸਬਾ ਪਾਇਲ ਦੀ ਪ੍ਰਕਰਮਾ ਕਰਦਾ ਹੋਇਆ ਮੇਨ ਬਾਜ਼ਾਰ ਦੇ ਸਮੂਹ ਦੁਕਾਨਦਾਰਾ ਵਲੋਂ ਸਮੋਸੇਆ ਦਾ ਲੰਗਰ ਲਗਾਇਆ ਗਿਆ ਤੇ ਨਗਰ ਕੀਰਤਨ ਦਾ ਆਨੂੰਦ ਸੁਣਿਆ l ਬਾਦ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਖ਼ਤਮ ਹੋਇਆ । ਇਸ ਮੌੇਕੇ ‘ਤੇ ਪ੍ਰਧਾਨ ਮਨਦੀਪ ਸਿੰਘ ਚੀਮਾ, ਸੁਰਿੰਦਰ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਗੋਗੀ, ਪ੍ਰੈੱਸ ਕਲੱਬ ਪਾਇਲ ਦੇ ਪ੍ਰਧਾਨ ਦੇਵਿੰਦਰ ਸਿੰਘ ਜੱਗੀ, ਡੀਐਸਪੀ ਨਿਖਿਲ ਗਰਗ, ਮਨਦੀਪ ਸਿੰਘ ਚੀਮਾ,ਜਗਦੀਪ ਸਿੰਘ ਜੱਗਾ, ਜਗਦੀਸ਼ ਸਿੰਘ ਔਜਲਾ,ਸੋਨੀ ਝੱਜ,ਕਾਕਾ ਗਿੱਲ ,ਅੰਮ੍ਰਿਤਪਾਲ ਸਿੰਘ, ਧਰਮਿੰਦਰ ਸਿੰਘ ਬਾਲੇਵਾਲ, ਲਖਵਿੰਦਰ ਸਿੰਘ ਚੀਮਾ, ਦੀਪ ਜਨਰਲ ਸਟੋਰ ਵਾਲੇ, ਕੁੱਪ ਵਾਲੇ ਖੱਦਰ ਸਟੋਰ, ਚਰਨਜੀਤ ਸਿੰਘ, ਕਪੂਰ, ਅਮਰੀਕ ਸਿੰਘ, ਵਿਕਾਸ ਪੂਰੀ, ਰਾਜੂ ਉੱਪਲ, ਹੈਰੀ ਜਨਰਲ ਸਟੋਰ, ਨਿਊ ਫੋਟੋ ਫਰੇਮ ਵਾਲੇ,ਦਵਿੰਦਰ ਸਿੰਘ ਛੋਟੂ, ਜਗਦੀਸ਼ ਸਿੰਘਬਰਤਨ ਸਟੋਰ ਵਾਲੇ, ਤੇ ਵਿਜੇ ਕੁਮਾਰ ਨੇਤਾ ਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆ।
ਫੋਟੋ ਫਾਈਲ: ਨਰਿੰਦਰ 5 (ਪਾਇਲ ਨਗਰ ਕੀਰਤਨ)
Leave a Reply