ਲੁਧਿਆਣਾ—– ਵਸੀਕਾ ਨਵੀਸ ਐਸੋਸੀਏਸ਼ਨ ਦੀ ਰਜਿ,ਦੀ ਇੱਕ ਹੰਗਾਮੀ ਮੀਟਿੰਗ ਲੁਧਿਆਣਾ ਵਿਖੇ ਪ੍ਰਧਾਨ ਦਵਿੰਦਰ ਸਿੰਘ ਜੱਸਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ, ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੀ ਸ਼ਲਾਘਾ ਕੀਤੀ ਗਈ। ਰਿਸ਼ਵਤ ਦੇ ਕੇਸ ਵਿੱਚ ਪਿਛਲੇ ਦਿਨੀਂ ਜਸਪਾਲ ਸਿੰਘ ਨਾਮ ਦੇ ਵਿਅਕਤੀ ਨੂੰ ਦਸ ਹਜ਼ਾਰ ਦੀ ਰਿਸ਼ਵਤ ਮੰਗਣ ਦੇ ਇਵਜ ਵਿੱਚ ਗਿਰਫ਼ਤਾਰ ਕੀਤਾ ਗਿਆ ਸੀ ਅਤੇ ਵਿਜੀਲੈਂਸ ਨੇ ਉਸ ਨੂੰ ਵਸੀਕਾ ਨਵੀਸ ਦੱਸਦੇ ਹੋਏ ਕੇਸ ਦਰਜ ਕੀਤਾ ਹੈ।ਅਸਲ ਵਿੱਚ ਜਸਪਾਲ ਸਿੰਘ ਵਸੀਕਾ ਨਵੀਸ ਨਹੀ ਉਹ ਇੱਕ ਅਸਟਾਮ ਫਰੋਸ਼ ਹੈ। ਵਸੀਕਾ ਨਵੀਸ ਐਸੋਸੀਏਸ਼ਨ ਨੇ ਵਿਜੀਲੈਂਸ ਵਿਭਾਗ ਨੂੰ ਤਾਈਦ ਕਰਦਿਆਂ ਕਿਹਾ ਹੈ। ਰਿਸ਼ਵਤ ਦਾ ਕੇਸ ਦਰਜ਼ ਕਰਦਿਆਂ ਅਸਲ ਤੱਥਾਂ ਦੀ ਪਹਿਲਾਂ ਘੋਖ ਜ਼ਰੂਰ ਕਰਨ ਕਿ ਰਿਸ਼ਵਤ ਲੈਣ ਵਾਲਾ ਵਿਅਕਤੀ ਕੀ ਕੰਮ ਕਰਦਾ ਹੈ। ਕਿਉਂਕਿ ਵਸੀਕਾ ਨਵੀਸਾਂ ਕੋਲ ਰਜਿਸਟਰੀ ਲਿਖਣ ਦਾ ਬਕਾਇਦਾ ਸਰਕਾਰ ਵੱਲੋਂ ਦਿੱਤਾ ਲਾਇਸੰਸ ਹੁੰਦਾ ਹੈ। ਐਸੋਸੀਏਸ਼ਨ ਵੱਲੋਂ ਅਸਟਾਮ ਫਰੋਸ਼ ਨੂੰ ਵਸੀਕਾ ਨਵੀਸ ਦੱਸਣ ਵਾਲੇ ਬਿਆਨ ਦੀ ਨਿਖੇਧੀ ਕੀਤੀ ਗਈ ਹੈ। ਕਿਉਂਕਿ ਇਸ ਬਿਆਨ ਨਾਲ ਵਸੀਕਾ ਨਵੀਸਾਂ ਦੀ ਸ਼ਾਖ ਨੂੰ ਬਹੁਤ ਧੱਕਾ ਲੱਗਾ ਹੈ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਹੋਰ ਅਹੁੱਦੇਦਾਰ ਅਤੇ ਮੈਂਬਰਾਨ ਹਾਜ਼ਰ ਸਨ, ਜਿਹਨਾਂ ਵਿੱਚ ਗੁਰਚਰਨ ਸਿੰਘ ਗੁਰੂ, ਰਵਿੰਦਰ ਬੱਗਾ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਸੁਖਵੰਤ ਸਿੰਘ, ਜੋਗਿੰਦਰ ਪਾਲ ਆਦਿ ਮੈਂਬਰ ਹਾਜ਼ਰ ਸਨ।
Leave a Reply