ਚੰਡੀਗੜ੍ਹ/ਜਲੰਧਰ::::::::::ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਹਿੱਟ ਐਂਡ ਰਨ ਫੌਜਦਾਰੀ ਕਾਨੂੰਨ ਨਾਲ ਸਬੰਧਿਤ ਧਿਰਾਂ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਲਾਗੂ ਕਰਨ ਦੀ ਨਿਖੇਧੀ ਕਰਦਿਆਂ ਇਸ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਇਹ ਫੈਸਲਾ ਵੀ ਪਹਿਲਾਂ ਵਾਲੇ ਨੋਟਬੰਦੀ, ਜੀ.ਐਸ.ਟੀ. ਲਾਗੂ ਕਰਨ ਵਾਂਗ ਤੁਗਲਕੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਦੀ ਸਮੇਂ ਸਿਰ ਪੁਖਤਾ ਮੁਰੰਮਤ ਨਾ ਕਰਨਾ ਅਤੇ ਅਵਾਰਾ ਪਸ਼ੂਆਂ ਦਾ ਸੜਕਾਂ ਉੱਪਰ ਘੁੰਮਣਾ ਫਿਰਨਾ ਸੜਕ ਹਾਦਸਿਆਂ ਲਈ ਮੁੱਖ ਕਾਰਨ ਹੈ। ਬੱਸ ਟਰੱਕ ਚਾਲਕਾਂ ਨੂੰ ਹਾਦਸਿਆਂ ਪ੍ਰਤੀ ਜਿੰਮੇਵਾਰ ਠਹਿਰਾਅ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਚਾਲਕਾਂ ਨੂੰ 10 ਸਾਲ ਦੀ ਸਜ਼ਾ ਅਤੇ ਲੱਖਾਂ ਦੇ ਜੁਰਮਾਨੇ ਲਾਉਣਾ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਨੇ ਨਵਾਂ ਫੌਜਦਾਰੀ ਕਾਨੂੰਨ ਫੌਰੀ ਤੌਰ ’ਤੇ ਵਾਪਸ ਲੈਣ ਦੀ ਮੰਗ ਕੀਤੀ। ਸਰਕਾਰ ਸੜਕਾਂ ਦੀ ਸਮੇਂ ਸਮੇਂ ਸਿਰ ਪੁਖਤਾ ਮੁਰੰਮਤ-ਸੰਭਾਲ ਯਕੀਨੀ ਬਣਾਵੇ। ਅਵਾਰਾ ਪਸ਼ੂਆਂ ਦਾ ਸੜਕਾਂ ਉੱਪਰ ਘੁੰਮਣਾ ਫਿਰਨਾ ਬੰਦ ਕਰਨ ਦਾ ਉੱਚਿਤ ਪ੍ਰਬੰਧ ਕਰੇ। ਪਾਰਟੀ ਨੇ ਕਿਹਾ ਕਿ ਸਾਰੇ ਇਨਸਾਫਪਸੰਦ ਲੋਕਾਂ ਨੂੰ ਬੱਸਾਂ-ਟਰੱਕ ਉਪਰੇਟਰਾਂ ਦੀ ਹੱਕੀ ਮੰਗ ਦੀ ਜ਼ੋਰਦਾਰ ਹਮਾਇਤ ਕਰਨੀ ਚਾਹੀਦੀ ਹੈ।
Leave a Reply