ਬਦੀਲੀ ਜਿਸ ਨੇ ਦੁਨੀਆਂ ਨੂੰ ਹਿੱਲਾ ਦਿੱਤਾ,,,ਅਰਸ਼ੀਆ ਕੌਰ ਦੀ ਪਹਿਲੀ ਕਿਤਾਬ।

ਲੁਧਿਆਣਾ ਦੀ ਜੰਮਪਲ ਅਰਸ਼ੀਆ ਕੌਰ ਮਹਿਜ਼ ਤੇਰਾਂ ਸਾਲ ਦੀ ਉਮਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਚੁਣੌਤੀ,, ਵਾਤਾਵਰਣ ਤੇ ਆਪਣੀ ਪਹਿਲੀ ਕਿਤਾਬ ਨਾਲ, ਬਰਾਏ ਬੁੱਕਸ ਦੁਆਰਾ ਵਿਸ਼ਵ ਦੇ ਨਕਸ਼ੇ ਤੇ ਮਾਣ ਨਾਲ ਪੇਸ਼ ਹੋਈ ਹੈ। ਤਬਦੀਲੀ ਜਿਸ ਨੇ ਦੁਨੀਆਂ ਨੂੰ ਹਿੱਲਾ ਦਿੱਤਾ,,,ਉਸ ਦੀ ਕਿਤਾਬ ਦਾ ਨਾਮ ਹੈ। ਪਹਿਲੀ ਗੱਲ ਕਿਤਾਬ ਦੇ ਸਿਰਲੇਖ ਤੋਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਸ ਨੂੰ ਲਿਖਣ ਵਾਲੀ ਮਹਿਜ਼ ਤੇਰਾਂ ਸਾਲ ਦੀ ਉਮਰ ਦੀ ਇੱਕ ਅਤਿ ਗਹਿਰ ਗੰਭੀਰ ਲੜਕੀ ਹੈ। ਅਰਸ਼ੀਆ ਕੌਰ ਨੂੰ ਮੈਂ ਉਸ ਦੇ ਜਨਮ ਦਿਹਾੜੇ ਤੋਂ ਜਾਣਦਾ ਹਾਂ।ਉਸ ਦੇ ਦਾਦਾ ਸੁਰਿੰਦਰ ਪਾਲ ਸਿੰਘ ਮੇਰੀ ਭੂਆ ਦੇ ਪੁੱਤਰ ਹਨ। ਅਸੀਂ ਬਚਪਨ ਤੋਂ ਹੀ ਦੋਸਤ ਹਾਂ। ਅਰਸ਼ੀਆ ਕੌਰ ਦੀ ਮਾਂ ਸਿਮਰਨ ਕੌਰ ਤੇ ਪਿਤਾ ਮਾਨਵਜੀਤ ਸਿੰਘ ਸ਼ੁਰੂ ਤੋਂ ਹੀ ਆਪਣੀ ਬੇਟੀ ਅਰਸ਼ੀਆ ਕੌਰ ਅੰਦਰ ਅਜਿਹੇ ਸੰਵੇਦਨਸ਼ੀਲ ਸੰਸਕਾਰ ਭਰਦੇ ਰਹੇ ਕਿ ਅਰਸ਼ੀਆ ਆਪਣੇ ਨਾਮ ਵਾਂਗ ਹਮੇਸ਼ਾ ਅਰਸ਼ ਤੇ ਹੀ ਰਹੀ। ਜ਼ਿੰਦਗੀ ਦੇ ਹਰ ਖੇਤਰ ਵਿੱਚ ਅੱਵਲ ਰਹਿਣ ਵਾਲੀ ਅਰਸ਼ੀਆ ਮੂਲ ਰੂਪ ਵਿੱਚ ਸ਼ਾਂਤ ਸੁਭਾਅ ਦੀ ਹੈ। ਹਰ ਗੱਲ ਨੂੰ ਸਹਿਜ ਸੁਭਾਅ ਸਮਝਣਾ,ਉਸ ਦੀ ਰੂਹ ਵਿੱਚ ਸਮਾਇਆ ਹੋਇਆ ਹੈ। ਸਕੂਲ ਦੀ ਸੁਪਰੀਮ ਕੌਂਸਲ ਦੀ ਮੈਂਬਰ ਅੱਠਵੀਂ ਜਮਾਤ ਦੀ ਵਿਦਿਆਰਥਣ ਅਰਸ਼ੀਆ ਵਾਤਾਵਰਣ ਪ੍ਰਤੀ ਸੰਜੀਦਗੀ ਨਾਲ ਗੱਲਬਾਤ ਕਰਦੀ ਹੈ। ਉਸ ਨਾਲ ਗੱਲਬਾਤ ਕਰਦਿਆਂ ਮੈਨੂੰ ਮਹਿਸੂਸ ਹੋਇਆ ਸਵੀਡਿਸ਼ ਵਾਤਾਵਰਣ ਬਾਰੇ ਵਿਸ਼ਵ ਦੇ ਨਕਸ਼ੇ ਤੇ ਆਪਣੀ ਵੱਖਰੀ ਪਹਿਚਾਣ ਅੰਕਿਤ ਕਰ ਰਹੀ ਗਰੇਟਾ ਥਨਡਬਰਗ ਨਾਲ ਗੱਲਬਾਤ ਕਰ ਰਿਹਾ ਹਾਂ। ਉਸ ਸਵੀਡਿਸ਼ ਕੁੜੀ ਦੇ ਬੋਲ,, ਸਾਡੇ ਵਾਤਾਵਰਣ ਨੂੰ ਖਰਾਬ ਕਰਨ ਦੀ ਤੁਹਾਡੀ ਜੁਰਅੱਤ ਕਿਵੇਂ ਪਈ। ਅਰਸ਼ੀਆ ਕੌਰ ਮੈਨੂੰ ਗਰੇਟਾ ਥਨਡਨਬਰਗ ਦਾ ਅਗਲਾ ਪੜਾਅ ਜਾਪੀ। ਸੁਨਿਹਰੀ ਦਿਲ ਦੀ ਮਾਲਕ ਅਰਸ਼ੀਆ ਕੌਰ ਹਰ ਸੰਭਵ ਯਤਨ ਕਰਦੀ ਹੈ ਕਿ ਉਹ ਸਮਾਜ ਦੇ ਲੋਕਾਂ ਦੇ ਜੀਵਨ ਲਈ ਮਦਦਗਾਰ ਸਾਬਿਤ ਹੋ ਸਕੇ। ਅਰਸ਼ੀਆ ਕੌਰ ਦੀ ਇਹ ਪਹਿਲੀ ਕਿਤਾਬ ਹੈ, ਬਰਾਏ ਬੁੱਕਸ ਦੁਆਰਾ ਵਿਸ਼ਵ ਭਰ ਵਿੱਚ ਕਿਤੇ ਵੀ ਔਨ ਲਾਈਨ ਆਰਡਰ ਕਰਕੇ ਮੰਗਵਾਈ ਜਾ ਸਕਦੀ ਹੈ। ਸਾਲ 2024 ਦੀ ਆਮਦ ਹੋ ਗਈ ਹੈ, ਰੱਬ ਦੇ ਰੰਗ ਵਿੱਚ ਰੰਗੇ ਖੂਬਸੂਰਤ ਅੰਦਾਜ਼ ਨਾਲ ਸਾਡੀ ਸਰਦਲ ਤੇ ਦਸਤਕ ਦੇ ਰਹੇ ਇਹ ਬਾਲ ਲੇਖਕ ਸਾਡੇ ਸਮਿਆਂ ਦੇ ਖੂਬਸੂਰਤ ਪਲ ਹਨ, ਇਹਨਾਂ ਨੂੰ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਪਹਿਲਾਂ ਕਾਰਜ ਹੋਣਾ ਚਾਹੀਦਾ ਹੈ। ਅਰਸ਼ੀਆ ਕੌਰ ਦੇ ਦਾਦੀ ਇਕਬਾਲ ਕੌਰ ਨੇ ਕਿਹਾ, ਮੈਂ ਆਪਣੀ ਆਗੋਸ਼ ਵਿੱਚ ਲੇਟੀ ਉਸ ਨਿੱਕੀ ਜਿਹੀ ਕੁੜੀ ਨੂੰ ਵੇਖ ਰਹੀ ਹਾਂ ਜਿਹੜੀ ਦਰਬਾਰ ਸਾਹਿਬ ਦੀ ਤਸਵੀਰ ਟੀ ਵੀ ਤੇ ਆਉਣ ਸਾਰ ਮੈਨੂੰ ਸਿਰ ਤੇ ਚੁੰਨੀ ਲੈਣ ਲਈ ਕਹਿ ਦਿੰਦੀ ਸੀ। ਅਰਸ਼ੀਆ ਕੌਰ ਦੀ ਕਿਤਾਬ ਵੇਖ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਜਿਵੇਂ ਕਿਸੇ ਪਵਿੱਤਰ ਪੁਸਤਕ ਨੂੰ ਵੇਖ ਰਹੀ ਹਾਂ। ਅਰਸ਼ੀਆ ਕੌਰ ਦੇ ਸਕੂਲ ਵਿੱਚ ਉਸ ਦੀ ਇਸ ਪ੍ਰਾਪਤੀ ਤੇ ਬੇਹੱਦ ਖੁਸ਼ੀ ਮਨਾਈ ਗਈ। ਸੂਰਜ ਦੀ ਕਿਰਨ ਵਰਗੀ ਸ਼ਖ਼ਸੀਅਤ ਅਰਸ਼ੀਆ ਕੌਰ ਤੇ ਉਸ ਦੇ ਮਾਂ ਬਾਪ ਸਿਮਰਨ ਕੌਰ ਤੇ ਮਾਨਵਜੀਤ ਸਿੰਘ ਨੂੰ ਨਿਰੰਤਰ ਵਧਾਈ ਸੁਨੇਹੇ ਆ ਰਹੇ ਹਨ। ਆਮੀਨ

Leave a Reply

Your email address will not be published.


*