ਬਾਲ ਭਲਾਈ ਕਮੇਟੀ ਵਲੋਂ ਓਬਰਜਰਵੇਸ਼ਨ ਹੋਮ ਵਿਖੇ ਕਲੇਅ ਆਰਟ ਥੈਰੇਪੀ ਵਰਕਸ਼ਾਪ ਆਯੋਜਿਤ

ਲੁਧਿਆਣਾ:– – ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ਼ਿਮਲਾਪੁਰੀ ਵਲੋਂ ਬਾਲ ਭਲਾਈ ਕਮੇਟੀ ਲੁਧਿਆਣਾ ਦੇ ਸਹਿਯੋਗ ਨਾਲ ਓਬਰਜਰਵੇਸ਼ਨ ਹੋਮ ਵਿਖੇ ਕਲੇਅ ਆਰਟ ਥੈਰੇਪੀ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।

ਸੁਪਰਡੰਟ, ਓਬਰਜਰਵੇਸ਼ਨ ਹੋਮ ਕੰਵਲਜੀਤ ਸਿੰਘ ਨੇ ਦੱਸਿਆ ਕਿ ਕੈਮਪਸ ਵਿਖੇ ਓਬਜ਼ਰਬੇਸ਼ਨ ਹੋਮ ਦੇ ਸਹਿਵਾਸੀ ਬੱਚਿਆ ਲਈ ਸਮਾਜਿਕ ਸੰਸਥਾ ਅਥਾਹ ਕਲਾ ਫਾਊਡੇਸ਼ਨ ਦੀ ਟੀਮ ਮੈਂਬਰ ਮਿਸ ਦੀਪਤੀ ਕਪਿਲਾ ਵੱਲੋਂ 27 ਦਸੰਬਰ ਤੋਂ ਪਹਿਲੀ ਜਨਵਰੀ, 2024 ਤੱਕ ਪੰਜ ਦਿਨਾ ਕਲੇਅ ਆਰਟ ਥੈਰੇਪੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਕਰੀਬ 15 ਬੱਚੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।

ਜ਼ਿਕਰਯੋਗ ਹੈ ਕਿ ਮਿਸ ਦੀਪਤੀ ਕਪਿਲਾ ਵੱਲੋਂ ਪਹਿਲਾਂ ਵੀ ਓਬਜ਼ਰਬੇਸ਼ਨ ਹੋਮ ਦੇ ਬੱਚਿਆਂ ਲਈ ਵਰਕਸ਼ਾਪ ਲਗਾਈ ਗਈ ਸੀ ਅਤੇ ਹੁਣ ਬੱਚਿਆਂ ਦੀ ਮੰਗ ‘ਤੇ ਦੁਬਾਰਾ ਉਕਤ ਵਰਕਸ਼ਾਪ ਦਾ ਆਯੌਜਨ ਕੀਤਾ ਗਿਆ।
ਓਬਜ਼ਰਵੇਸ਼ਨ ਹੋਮ ਵਿਖੇ ਰਹਿ ਰਹੇ ਬੱਚਿਆਂ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਰੁਝੇਵਿਆਂ ਵਿੱਚ ਅਜਿਹੀਆਂ ਰਚਨਾਤਮਕ ਗਤੀਵਿਧੀਆਂ ਨੂੰ ਸ਼ਾਮਲ ਕਰਨਾ ਇੱਕ ਸਕਾਰਾਤਮਕ ਅਭਿਆਸ ਹੈ। ਅਜਿਹੇ ਮੰਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਪਰਡੈਂਟ ਓਬਰਜਰਵੇਸ਼ਨ ਹੋਮ ਕੰਵਲਜੀਤ ਸਿੰਘ ਅਤੇ ਬਾਲ ਭਲਾਈ ਕਮੇਟੀ ਲੁਧਿਆਣਾ ਮੈਂਬਰ ਮਿਸ ਸੰਗੀਤਾ ਦੇ ਸਹਿਯੋਗ ਨਾਲ ਕਲੇਅ ਆਰਟ ਥੈਰੇਪੀ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।

Leave a Reply

Your email address will not be published.


*