*11 ਜਨਵਰੀ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ 125 ਨੰਨ੍ਹੀਆਂ ਬੱਚੀਆਂ ਨਾਲ ਮਨਾਵਾਂਗੇ 

ਲੁਧਿਆਣਾ:____ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਮਹਿਲਾ ਵਿੰਗ ਪ੍ਰਧਾਨ ਸਿੰਮੀ ਕਵਾਤਰਾ, ਵਾਈਸ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਕਨਵੀਨਰ ਮੰਚ ਦਵਿੰਦਰ ਬਸੰਤ ਦੀ ਅਗਵਾਈ ਹੇਠ ਸਰਕਟ ਹਾਊਸ ਵਿਖੇ ਹੋਈ ਜਿਸ ਵਿੱਚ ਉੱਘੀਆਂ ਸਮਾਜ ਸੇਵੀ ਸ਼ਖਸ਼ੀਅਤਾਂ ਨੂੰ ਮੰਚ ਦੇ ਸਰਪ੍ਰਸਤ ਬਣਾਇਆ ਗਿਆ ਜਿਨਾਂ ਵਿੱਚ ਮੁੱਖ ਤੌਰ ‘ਤੇ ਵਿਸ਼ਵ ਪ੍ਰਸਿੱਧ ਸਮਾਜਸੇਵੀ ਡਾ. ਐੱਸ.ਪੀ ਸਿੰਘ ਉਬਰਾਏ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਪ੍ਰੋ. ਗੁਰਭਜਨ ਗਿੱਲ, ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਪ੍ਰਗਟ ਸਿੰਘ ਗਰੇਵਾਲ, ਡਾ. ਨਿਰਮਲ ਜੌੜਾ, ਡਾ. ਰਜਿੰਦਰ ਕੌਰ ਰਿਟਾ. ਹੈਲਥ ਡਾਇਰੈਕਟਰ ਪੰਜਾਬ, ਬੀਬੀ ਗੁਰਮੀਤ ਕੌਰ ਆਲੂਵਾਲੀਆ, ਸਰਬਜੀਤ ਮਾਂਗਟ, ਇਕਬਾਲ ਸਿੰਘ ਗਿੱਲ ਸ਼ਾਮਿਲ ਹਨ। ਇਸ ਸਮੇਂ ਮੰਚ ਦੇ ਅਹੁਦੇਦਾਰਾਂ ਵਿਚ ਪਰਮਿੰਦਰ ਗਰੇਵਾਲ ਨੂੰ ਮੰਚ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਜਦਕਿ ਬੀਬੀ ਤਰਨਜੀਤ ਕੌਰ  ਅਤੇ ਬੀਬੀ ਗੁਰਪ੍ਰੀਤ ਕੌਰ ਮੰਡਿਆਣੀ ਨੂੰ ਵਾਈਸ ਪ੍ਰਧਾਨ, ਬੀਬੀ ਸਰਬਜੀਤ ਕੌਰ ਨੂੰ ਵਾਈਸ ਚੇਅਰਪਰਸਨ ਬਣਾਇਆ ਗਿਆ ਜਦਕਿ ਰਵਿੰਦਰ ਸਿੰਘ ਸਿਆਣ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਉਹਨਾਂ ਦੱਸਿਆ ਕਿ 11 ਜਨਵਰੀ ਨੂੰ ਗੁਰੂ ਨਾਨਕ ਦੇਵ ਭਵਨ ਵਿਖੇ 125 ਨੰਨ੍ਹੀਆਂ ਬੱਚੀਆਂ ਨਾਲ ਲੋਹੜੀ ਮਨਾਈ ਜਾਵੇਗੀ।
     ਇਸ ਸਮੇਂ ਲੋਹੜੀ ਮੇਲੇ ਦਾ ਸਟਿੱਕਰ ਵੀ ਜਾਰੀ ਕੀਤਾ ਗਿਆ ਅਤੇ ਉਪਰੋਕਤ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰੂਣ ਹੱਤਿਆ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਮੰਚ ਨੇ ਸਮਾਜ ‘ਚ ਆਵਾਜ਼ ਉਠਾਈ ਹੈ। ਉਹਨਾਂ ਕਿਹਾ ਕਿ ਸਮਾਜ ਅੰਦਰ ਜਨਮ ਲੈਣ ਵਾਲੇ ਬੱਚੇ ਨੂੰ ਜੀ ਆਇਆਂ ਨੂੰ ਕਹਿਣਾ ਹੀ ਲੋਹੜੀ ਹੈ। ਬੱਚਾ ਲੜਕਾ ਹੋਵੇ ਜਾਂ ਲੜਕੀ, ਇਸ ਲਈ ਅਸੀਂ ਸਮੂਹਿਕ ਤੌਰ ਤੇ ਲੜਕੀਆਂ ਦੀ ਲੋਹੜੀ ਪਿਛਲੇ 27 ਸਾਲ ਤੋਂ ਮਨਾ ਰਹੇ ਹਾਂ। ਉਹਨਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿੱਚ ਬੁਲੰਦੀਆਂ ‘ਤੇ ਪਹੁੰਚ ਰਹੀਆਂ ਹਨ ਅਤੇ ਪੰਜਾਬ ਦਾ ਮਾਣ ਵਧਾ ਰਹੀਆਂ ਹਨ।
     ਬਾਵਾ ਨੇ ਕਿਹਾ ਕਿ ਸਮਾਜ ਵਿੱਚ ਵੱਧ ਰਿਹਾ ਨਸ਼ੇ ਦਾ ਰੁਝਾਨ ਸਾਡੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਕਲੰਕਿਤ ਕਰਦਾ ਹੈ। ਲੋੜ ਹੈ ਸਮਾਜ ਅੰਦਰ ਸ਼ਾਂਤੀ, ਸਹਿਜ, ਸਹਿਣਸ਼ੀਲਤਾ ਨੂੰ ਜੀਵਨ ਦਾ ਅੰਗ ਬਣਾ ਕੇ ਹੱਸਦੇ-ਵਸਦੇ, ਨੱਚਦੇ ਪੰਜਾਬ ਦੀ ਸਿਰਜਣਾ ਕਰੀਏ ਅਤੇ ਕੋਈ ਹੱਥ ਵਿਹਲਾ ਨਾ ਰਹੇ। ਇਸ ਸਮੇਂ ਗੁਰਨਾਮ ਸਿੰਘ ਚੇਅਰਮੈਨ ਪ੍ਰੋ. ਮੋਹਣ ਸਿੰਘ ਫਾਊਂਡੇਸ਼ਨ, ਜਰਨੈਲ ਸਿੰਘ ਸ਼ਿਮਲਾਪੁਰੀ, ਜੋਗਿੰਦਰ ਸਿੰਘ ਜੱਗੀ ਜਨਰਲ ਸਕੱਤਰ, ਰੇਸ਼ਮ ਸਿੰਘ ਸੱਗੂ, ਜਸਵੰਤ ਸਿੰਘ ਛਾਪਾ, ਨਿੱਕੀ ਕੋਹਲੀ, ਜਗਜੀਵਨ ਸਿੰਘ ਗਰੀਬ ਰਕਬਾ, ਜਸਵਿੰਦਰ ਸਿੰਘ ਗਿੱਲ, ਗੁਰਮੀਤ ਕੌਰ ਅਤੇ ਬੀਬੀ ਰਿੰਪੀ ਕੌਰ (ਦੋਵੇਂ ਜਨਰਲ ਸਕੱਤਰ), ਤਰਸੇਮ ਜਸੂਜਾ, ਪੂਨਮ ਪੁਰੀ, ਰਿਚਾ ਥਾਪਰ, ਮੋਨਿਕਾ ਸ਼ਰਮਾ ਆਦਿ ਹਾਜ਼ਰ ਸਨ।

Leave a Reply

Your email address will not be published.


*