ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨਾ ਸ਼ਾਮਿਲ ਖਿਲਾਫ ਸੀਟੂ ਵਰਕਰਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਸੰਗਰੂਰ:—
ਸੀਟੂ ਨਾਲ ਸੰਬਧਤ ਯੂਨੀਅਨਾ ਦੇ ਵਰਕਰਾ ਨੇ ਮੋਦੀ ਦੀ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਸਖਤ ਰੋਸ਼ ਦਾ ਪ੍ਰਗਟਾਵਾ  ਕੀਤਾ। ਇਹ ਰੋਸ਼ ਇਸ ਕਾਰਨ ਕੀਤਾ ਗਿਆ ਕਿਉਂ ਕਿ ਕੇਂਦਰ ਸਰਕਾਰ ਨੇ ਆਉਂਦੀ 26 ਜਨਵਰੀ ਦੇ ਗਣਤੰਤਰਤਾ ਦਿਵਸ ਦੀ ਦਿੱਲੀ ਵਿਖੇ ਹੋਣ ਵਾਲੀ ਪ੍ਰੇਡ ਵਿਚੋਂ ਪੰਜਾਬ ਵਲੋਂ ਸ਼ਾਮਲ ਹੋਣ ਵਾਲੀਆ ਝਾਕੀਆਂ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਦਿਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਉਸਦੀ ਪੰਜਾਬ ਦੀ ਮਹਾਨ ਵਿਰਾਸਤ ਅਤੇ ਉਸਾਰੂ ਤੇ ਧਰਮਨਿਰਪੱਖ ਕਦਰਾਂ-ਕੀਮਤਾਂ ਦੇ ਨਿਰਾਦਰ ਕਰਨ ਵਾਲਾ ਕਰਾਰ ਦਿੱਤਾ ਹੈ। ਸਾਥੀ ਗੋਰਾ ਨੇ ਇਹ ਵੀ ਦੋਸ਼ ਲਾਇਆ ਕਿ ਮੋਦੀ ਦਾ ਇਹ ਫੈਸਲਾ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਅਤੇ ਸਪਸ਼ਟ ਨਿਰਦੇਸ਼ਾਂ ਦੀ ਉਲੰਘਣਾ ਹੈ ਅਤੇ ਆਰ.ਐਸ.ਐਸ. ਦੇ ਹਿੰਦੂ ਰਾਸ਼ਟਰ ਕਾਇਮ ਕਰਨ ਦੇ ਤਾਨਾਸ਼ਾਹੀ ਉਦੇਸ਼ਾਂ ਵੱਲ ਵੱਧਣ ਵਾਲਾ ਮਾਰੂ ਕਦਮ ਹੈ। ਸੀਟੂ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਇਸ ਸਬੰਧੀ ਦਿੱਤੇ ਪ੍ਰਤੀਕਰਮ ਦਾ ਸਮਰਥਨ ਵੀ ਕੀਤਾ ਹੈ। ਉਨ੍ਹਾਂ ਆਪਣੀਆਂ ਯੂਨੀਅਨਾਂ, ਜ਼ਿਲ੍ਹਾ ਇਕਾਈਆਂ ਅਤੇ ਆਗੂਆਂ ਨੂੰ ਸੱਦਾ ਦਿੱਤਾ ਹੈ। ਕਿ ਉਹ ਨਵੇਂ ਸਾਲ ਦੇ ਪੂਰਵਲੇ ਦਿਵਸ 31 ਦਸੰਬਰ ਨੂੰ ਇਸ ਪੰਜਾਬ ਪ੍ਰਤੀ ਵਿਤਕਰੇ ਅਤੇ ਨਫਰਤ ਵਾਲੇ ਫੈਸਲੇ ਵਿਰੁੱਧ ਸਖਤ ਰੋਸ਼ ਦਾ ਪ੍ਰਗਟਾਵਾ ਕਰਨ ਅਤੇ ਮੋਦੀ ਦੀ ਕੇਂਦਰੀ ਸਰਕਾਰ ਦੇ ਪੁਤਲੇ ਜਲਾਉਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਹਰਨੇਕ ਸਿੰਘ ਔਲਖ, ਕਿਸਾਨ  ਆਗੂ ਸਰੂਪ ਸਿੰਘ ਭੋਲਾ, ਕਿਸਾਨ ਆਗੂ ਸੁਖਚੈਨ ਸਿੰਘ ਰਾਜੋਆਣਾ, ਰਾਜ ਜਸਵੰਤ ਸਿੰਘ ਤਲਵੰਡੀ, ਪ੍ਰਿਤਪਾਲ ਸਿੰਘ ਬਿੱਟਾ, ਗੋਮਤੀ ਪ੍ਰਸ਼ਾਦ, ਵਿਜੇ ਕੁਮਾਰ ਅਤੇ ਕਰਮਜੀਤ ਸਿੰਘ ਸਨੀ ਹਾਜ਼ਰ ਸਨ।

Leave a Reply

Your email address will not be published.


*