ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ

ਅੰਮ੍ਰਿਤਸਰ :– ਸ਼੍ਰੀਮਤੀ ਭੁਪਿੰਦਰ ਕੌਰ ਪ੍ਰਧਾਨ ਨਾਮਧਾਰੀ ਸੰਸਥਾ ਇਸਤਰੀ ਵਿੰਗ ਅਧਿਅਨ ਫਾਊਂਡੇਸ਼ਨ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਦੇ ਚੱਲ ਰਹੇ ਸ਼ਹੀਦੀ ਹਫ਼ਤੇ ਦੇ ਦੌਰਾਨ ਉਹਨਾਂ ਦੀ ਸੰਸਥਾ ਨੇ ਸਕੂਲ ਆਫ ਐਮੀਨੈਂਸ ਛੇਹਰਟਾ ਦੇ ਐਨਸੀਸੀ ਵਿੰਗ ਨਾਲ ਰਲ ਕੇ ਅਲੱਗ ਅਲੱਗ ਪ੍ਰੋਗਰਾਮ ਕੀਤੇ। ਉਹਨਾਂ ਦੱਸਿਆਂ ਕਿ ਸੰਸਥਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਭਰਾੜੀਵਾਲ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਹਨਾਂ ਲਾਸਾਨੀ ਸ਼ਹਾਦਤਾਂ ਬਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਦੱਸਿਆ ਗਿਆ। ਐਨਸੀਸੀ ਕੈਡਟਾ ਰਿਦੀਮਾ ਅਤੇ ਕੈਡਟ ਅਨੂਜ ਤੋਂ ਇਲਾਵਾ ਸ਼੍ਰੀਮਤੀ ਭੁਪਿੰਦਰ ਕੌਰ, ਐਨਸੀਸੀ ਅਫ਼ਸਰ ਸੁਖਪਾਲ ਸਿੰਘ, ਸਨਪ੍ਰੀਤ ਸਿੰਘ ਭਾਟੀਆ, ਸਨੀਪ੍ਰੀਤ ਸਿੰਘ, ਮਿਸ ਸਿਮਰਜੀਤ ਕੌਰ ਸਕੂਲ ਦੇ ਮੁੱਖੀ ਹਰਮਨਦੀਪ ਸਿੰਘ, ਰਮਿੰਦਰ ਸਿੰਘ ਸੋਨੂ, ਪ੍ਰੀਆ ਭਾਟੀਆ ਅਤੇ ਮਾਸਟਰ ਗੁਰਿੰਦਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਆਪਣੇ ਵਿਚਾਰ ਪੇਸ਼ ਕੀਤੇ । ਪ੍ਰੋਗਰਾਮ ਉਪਰੰਤ ਦੁੱਧ ਦਾ ਲੰਗਰ ਅਤੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡੀ ਗਈ।
           ਇਸੇ ਪ੍ਰਕਾਰ ਸਰਕਾਰੀ ਹਾਈ ਸਕੂਲ ਸੈਦਪੁਰ ਤਹਿਸੀਰ ਪੱਟੀ ਜ਼ਿਲਾ ਤਰਨਤਾਰਨ ਵਿਖੇ ਸੰਸਥਾ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਐਨਸੀਸੀ ਕੈਡਟਾਂ ਤੋਂ ਇਲਾਵਾ ਸਕੂਲ ਮੁੱਖੀ ਸ਼੍ਰੀਮਤੀ ਨਿਸ਼ੂ ਜੈਨ, ਆਸਦੀਪ ਸਿੰਘ, ਭੁਪਿੰਦਰ ਕੌਰ ਅਤੇ ਸੁਖਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ। ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਕਰਵਾਏ ਗਏ ਸਮਾਗਮ ਵਿੱਚ ਮੇਜ਼ਰ ਪਰਮਜੀਤ ਸਿੰਘ ਜੋ ਕਿ 1956 ਦੇ ਐਨਡੀਏ ਵਿੱਚੋਂ ਪਾਸ ਆਊਟ ਹਨ, ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਹ ਸਮਾਗਮ ਵਿੱਚ ਐਨਸੀਸੀ ਕੈਡਟਾ ਵਿੱਚ ਪੋਸਟਰ ਮੇਕਿੰਗ, ਗੀਤ ਗਾਇਨ ਅਤੇ ਭਾਸ਼ਣ ਮੁਕਾਬਲੇ, ਜਿਸ ਦਾ ਵਿਸ਼ਾ ਸਾਹਿਬਜ਼ਾਦਿਆਂ ਲਾਸਾਨੀ ਸ਼ਹਾਦਤ ਸੀ। ਇਹਨਾਂ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਕੈਡਟ ਮਨਪ੍ਰੀਤ ਸਿੰਘ ਨੇ ਪਹਿਲਾ, ਕ੍ਰੈਡਿਟ ਅਨੁਜ ਨੇ ਦੂਜਾ ਸਥਾਨ ਇਸੇ ਪ੍ਰਕਾਰ ਗੀਤ ਗਾਏ ਮੁਕਾਬਲੇ ਦੇ ਵਿੱਚ ਕੈਡਿਟ ਸਿਮਰਨਪ੍ਰੀਤ ਕੌਰ ਨੇ ਪਹਿਲਾਂ ਪਲਕਜੀਤ ਕੌਰ ਨੇ ਦੂਜਾ ਸਥਾਨ ਅਤੇ ਇਸੇ ਪ੍ਰਕਾਰ ਭਾਸ਼ਣ ਪ੍ਰਤਿਯੋਗਿਤਾ ਦੇ ਵਿੱਚ ਕੈਡਟ ਪਲਕਪ੍ਰੀਤ ਕੌਰ ਨੇ ਪਹਿਲਾ ਕੈਡਿਟ ਗੁਰਲੀਨ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਅਤੇ ਪਹਿਲੇ ਦੂਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੰਤ ਰਾਏ, ਰਜਿੰਦਰ ਕੌਰ, ਲਾਲ ਸਿੰਘ, ਬਖਸਿੰਦਰ ਸਿੰਘ, ਧਰਮਿੰਦਰ ਸਿੰਘ, ਦਲਬੀਰ ਕੌਰ ਆਦਿ ਸਟਾਫ਼ ਹਾਜ਼ਰ ਸੀ। ਇਸੇ ਪ੍ਰਕਾਰ ਨਾਮਧਾਰੀ ਸੰਸਥਾ ਵੱਲੋਂ ਗੁਰੂ ਅਮਰਦਾਸ ਕਲੋਨੀ ਨਰਾਇਣਗੜ੍ਹ ਛੇਹਰਟਾ ਵਿਖੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਦੇ ਵਿੱਚ ਵਿਦਵਾਨ ਹਰਿੰਦਰ ਪਾਲ ਸਿੰਘ ਨਾਰੰਗ ਪ੍ਰਧਾਨ ਮਾਤਾ ਗੁਜ਼ਰੀ ਵੈਲਫ਼ੇਅਰ ਸੋਸਾਇਟੀ ਛੇਹਰਟਾ, ਹਰੀਸ਼ ਸ਼ਰਮਾ ਪ੍ਰਧਾਨ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ, ਸਬ ਇੰਸਪੈਕਟਰ ਦਲਜੀਤ ਸਿੰਘ ਇੰਚਾਰਜ਼ ਟ੍ਰੈਫ਼ਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ, ਸਬ ਇੰਸਪੈਕਟਰ ਰਿਟਾਇਰਡ ਅਮਰਜੀਤ ਸਿੰਘ ਕਾਹਲੋ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਐਨਸੀਸੀ ਕੈਡੀਟਾ ਹਰਮਨਪ੍ਰੀਤ ਕੌਰ, ਵੀਰਪਾਲ ਕੌਰ, ਲਖਵਿੰਦਰ ਕੌਰ, ਰਿਧੀਮਾ, ਯਾਸ਼ੀਕਾ, ਪਲਕਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਪਰਕਜੀਤ ਕੌਰ ਨੇ ਧਾਰਮਿਕ ਗੀਤ ਗਾਏ। ਸਮਾਗਮ ਦੇ ਅਖੀਰ ਵਿੱਚ ਸੰਸਥਾ ਦੇ ਪ੍ਰਧਾਨ ਸ੍ਰੀਮਤੀ ਭੁਪਿੰਦਰ ਕੌਰ ਨੇ ਇਹ ਸਾਰੇ ਸ਼ਹੀਦੀ ਹਫਤੇ ਦੌਰਾਨ ਪੂਰਾ ਸਹਿਯੋਗ ਦੇਣ ਲਈ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਸਕੂਲ ਆਫ ਐਮੀਨੈਂਸ ਛੇਹਰਟਾ ਅਤੇ ਐਨਸੀਸੀ ਕੈਡਟਾਂ ਦਾ ਧੰਨਵਾਦ ਕੀਤਾ ਸਮਾਗਮ ਦੇ ਅੰਤ ਵਿੱਚ ਸਾਰਿਆਂ ਲਈ ਦੁੱਧ ਦਾ ਲੰਗਰ ਲਗਾਇਆ ਗਿਆ।

Leave a Reply

Your email address will not be published.


*