ਲੁਧਿਆਣਾ (ਸ਼ਹਿਰੀ) ਦੀ ਅਗਵਾਈ ਹੇਠ ਮੁੱਖ ਦਫਤਰ ਟਿੱਬਾ ਰੋਡ ਵਿਖੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਉਣ ਦੀ ਰੱਸਮ ਅੱਦਾ ਕਰਕੇ ਮਨਾਇਆ ਗਿਆ ।ਇਸ ਮੌਕੇ ਤੇ ਬੋਲਦੇ ਹੋਏ ਸੰਜੇ ਤਲਵਾੜ ਜੀ ਨੇ ਦੱਸਿਆ ਕਿ 28 ਦਸੰਬਰ 1885 ਨੂੰ ਦੇਸ਼ ਦੀਆ ਵੱਖ-ਵੱਖ ਸਟੇਟਾ ਤੋਂ ਰਾਜਨੀਤਿਕ ਅਤੇ ਸਮਾਜਿਕ ਵਿਚਾਰਧਾਰਾ ਵਾਲੇ ਲੋਕ ਮੁੰਬਈ ਦੇ ਗੋਕੁਲ ਦਾਸ ਸਸਕ੍ਰਿਤ ਕਾਲਜ ਦੇ ਮੈਦਾਨ ਵਿੱਚ ਇੱਕ ਸਟੇਜ ਤੇ ਇੱਕਠੇ ਹੋਏ ਸੀ।ਇਸ ਸਟੇਜ ਤੋਂ ਇੱਕ ਪਾਰਟੀ ਬਣਾਈ ਗਈ ਜਿਸ ਦਾ ਨਾਮ ਕਾਂਗਰਸ ਰੱਖਿਆ ਗਿਆ।ਸ਼੍ਰੀ ਡਬਲਿਉ.ਸੀ. ਬੈਨਰਜੀ ਕਾਂਗਰਸ ਪਾਰਟੀ ਦੇ ਪਹਿਲੇ ਪ੍ਰਧਾਨ ਬਣੇ ਸਨ।ਪ੍ਰਧਾਨ ਬਨਣ ਤੋਂ ਬਾਅਦ ਉਹਨਾ ਨੇ ਆਪਣੇ ਭਾਸ਼ਨ ਵਿੱਚ ਦੱਸਿਆ ਕਿ ਕਾਂਗਰਸ ਇੱਕ ਪਾਰਟੀ ਹੀ ਨਹੀ ਬਲਕਿ ਇਹ ਇੱਕ ਵਿਚਾਰਧਾਰਾ ਅਤੇ ਅੰਦੋਲਣ ਦਾ ਨਾਮ ਹੈ।ਇਸ ਲਈ ਅੱਜ 138 ਸਾਲਾ ਬਾਅਦ ਵੀ ਇਸ ਵਿਚਾਰਧਾਰਾ ਦੀ ਯਾਤਰਾ ਨਿਰੰਤਰ ਜਾਰੀ ਹੈ।ਕਾਂਗਰਸ ਪਾਰਟੀ ਦੇ ਅਨੇਕਾ ਹੀ ਆਗੂਆ ਅਤੇ ਵਰਕਰਾ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਅਤੇ ਦੇਸ਼ ਵਿੱਚ ਆਪਸੀ ਭਾਇਚਾਰਾ ਮਜਬੂਤ ਕਰਨ ਲਈ ਸਮੇਂ-ਸਮੇਂ ਤੇ ਆਪਣੀਆ ਜਾਨਾ ਗੁਆਕੇ ਕੁਰਬਾਨੀਆ ਦਿੱਤੀਆ ਹਨ।ਅੱਜ ਵੀ ਦੇਸ਼ ਲਈ ਕੁਰਬਾਨ ਹੋ ਚੁੱਕੇ ਕਾਂਗਰਸ ਪਾਰਟੀ ਦੇ ਆਗੁਆ ਅਤੇ ਵਰਕਰਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਜੀ ਵੱਲੋਂ ਪਿਛਲੇ ਸਾਲ ਕਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੈਦਲ ਭਾਰਤ ਜੋੜੋ ਯਾਤਰਾ ਕੀਤੀ ਗਈ ਸੀ।ਹੁਣ 14 ਜੁਲਾਈ 2024 ਤੋ ਰਾਹੁਲ ਗਾਧੀ ਜੀ ਵੱਲੋ ਦੂਸਰੀ ਪੈਦਲ ਭਾਰਤ ਨਿਯਾ ਯਾਤਰਾ ਮਨੀਪੁਰ ਤੋ ਸ਼ੁਰੂ ਕੀਤੀ ਜਾ ਰਹੀ ਹੈ।ਇਹ ਯਾਤਰਾ 20 ਮਾਰਚ ਨੂੰ ਖਤਮ ਹੋਵੇਗੀ।ਰਾਹੁਲ ਗਾਂਧੀ ਜੀ ਵੱਲੋਂ ਪੈਦਲ ਕੀਤੀ ਜਾ ਰਹੀ ਯਾਤਰਾ ਇੱਕਲੀ ਕਾਂਗਰਸ ਪਾਰਟੀ ਦੀ ਯਾਤਰਾ ਨਹੀ ਹੈ, ਰਾਹੁਲ ਗਾਂਧੀ ਇਸ ਯਾਤਰਾ ਦੇ ਰਾਹੀ ਦੇਸ਼ ਦੇ ਸਵਿਧਾਨ ਦੀ ਲੜਾਈ, ਬੇਰੋਜਗਾਰੀ ਦੀ, ਵਪਾਰਿਆ ਦੀ, ਦਲਿਤਾ ਦੀ, ਕਿਸਾਨਾ ਦੀ, ਮਜਦੂਰਾ ਦੀ ਲੜਾਈ ਲੜ ਰਿਹਾ ਹੈ।ਇਸ ਯਾਤਰਾ ਵਿੱਚ ਮੁਸਲਮਾਨ, ਹਿੰਦੂ ,ਸਿੱਖ, ਇਸਾਈ ਨਾਲ ਮਿਲਕੇ ਚੱਲ ਰਹੇ ਹਨ।ਅੱਜ ਦੇਸ਼ ਦੀ ਭਾਜਪਾ ਸਰਕਾਰ ਦੇਸ਼ ਵਾਸੀਆ ਨੂੰ ਜਾਤ ਪਾਤ ਦੇ ਨਾਮ ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਾਂਗਰਸ ਪਾਰਟੀ ਭਾਜਪਾ ਸਰਕਾਰ ਦੀਆ ਨੀਤੀਆ ਦੇ ਖਿਲਾਫ ਦੇਸ਼ ਨੂੰ ਜੋੜਣ ਦੀ ਲੜਾਈ ਲੜ ਰਹੀ ਹੈ।ਦੇਸ਼ ਦੇ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਅੱਜ ਉਹ ਦੇਸ਼ ਨੂੰ ਤੋੜਣ ਵਾਲੀਆ ਵਿਰੌਧੀ ਪਾਰਟੀਆ ਦਾ ਵਿਰੌਧ ਕਰ ਰਹੀ ਕਾਂਗਰਸ ਪਾਰਟੀ ਦੀਆ ਨੀਤੀਆ ਦਾ ਸਮਰਥਣ ਕਰਕੇ ਦੇਸ਼ ਦੀ ਤੱਰਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਦੇ ਨਾਲ ਖੜਕੇ ਆਪਣਾ ਸਹਿਯੌਗ ਦੇਵੇ।ਇਸ ਸਮਾਰੋਹ ਵਿੱਚ ਮਨਿਸ਼ਾ ਕਪੂਰ, ਕੋਮਲ ਖੰਨਾ, ਸੁਨੀਲ ਕੁਮਾਰ ਸ਼ੁਕਲਾ,ਨਰੇਸ਼ ਸ਼ਰਮਾਂ,ਸਰਬਜੀਤ ਸਿੰਘ ਸਰਹਾਲੀ, ਇੰਦਰਜੀਤ ਇੰਦੀ, ਪੰਕਜ ਮਲਹੋਤਰਾ ਮੀਨੂੰ, ਸਾਹਿਲ ਕਪੂਰ ਪੱਪਲ, ਮੋਨੂੰ ਖਿੰਡਾ, ਸੰਜੀਵ ਸ਼ਰਮਾ,ਸੁਖਦੇਵ ਬਾਵਾ,ਭਾਰਤ ਭੂਸ਼ਨ, ਨਰੇਸ਼ ਉਪਲ, ਗੁਰਿੰਦਰ ਰੰਧਾਵਾ, ਸੁਰਿੰਦਰ ਕੌਰ, ਸਤੀਸ਼ ਮਲਹੋਤਰਾ, ਗੋਰਵ ਭੱਟੀ, ਲਵਲੀ ਮਨੋਚਾ, ਅਸ਼ੋਕ ਸ਼ਰਮਾ, ਵਿਨੇ ਵਰਮਾ, ਸ਼ੁਸ਼ੀਲ ਮਲਹੋਤਰਾ, ਸੋਨੂੰ ਡਿਕੋ, ਤਨੀਸ਼ ਅਹੁਜਾ, ਰਿੰਕੂ ਮਲਹੋਤਰਾ, ਰੰਗਾ ਮਦਾਨ, ਚੰਦਰ ਸੱਭਰਵਾਲ, ਰਾਮਜੀ ਦਾਸ, ਸੁਰਜੀਤ ਰਾਮ, ਸਤੀਸ਼ ਕੁਮਾਰ, ਸਰਿੰਦਰ ਸ਼ਰਮਾ, ਨਟਵਰ ਸ਼ਰਮਾ, ਮੰਗਾ ਸ਼ਰਮਾ, ਕੁਲਦੀਪ ਸਿੰਘ, ਹਨੀ ਸ਼ਰਮਾ, ਸੰਦੀਪ ਮਰਵਾਹਾ, ਪਿਉਸ਼ ਮਿਤਲ, ਭੋਲਾ ਮਹਿਤਾ, ਭਾਨੂੰ ਕਪੂਰ,ਸ਼ਿਬੂ ਚੋਹਾਨ, ਸ਼ਿਵ ਪ੍ਰਕਾਸ਼ ਯਾਦਵ, ਜੁਨਜੁਨ ਪਾਡੇ, ਰਜਿੰਦਰ ਸੱਗੜ, ਰਾਜੇਸ਼ ਚੋਪੜਾ,ਯੁਸਵ ਮਸੀਹ, ਕਪੀਲ ਕੋਚਰ, ਬਨੂੰ ਬਹਿਲ, ਇਕਬਾਲ ਸੈਨੀ, ਹਰਜੋਤ ਸਿੰਘ,ਅਮਰਜੀਤ ਸਿੰਘ, ਸਿੰਕਦਰ ਸਿੰਘ, ਨਿੰਪੁਨ ਸ਼ਰਮਾ, ਸੁਰੇਸ਼ ਯਾਦਵ, ਰਾਜੇਸ਼ ਕੁਮਾਰ ਰੰਜਾ, ਰਵਿੰਦਰ ਕੁਮਾਰ, ਸੱਤਪਾਲ ਮਲਹੋਤਰਾ, ਕ੍ਰਿਸ਼ਨ ਲਾਲ, ਅਸ਼ੋਕ ਰਾਏ, ਅਮ੍ਰਿਤ ਸਰੀਆ ਜਨਾਗਲ, ਸੁਰੇਸ਼ ਭਗਤ, ਰੇਖਾ ਰਾਣੀ, ਰਿਤੂ ਅਰੋੜਾ, ਰਾਜ ਰਾਣੀ, ਪਿਆਰੇ ਲਾਲ, ਟੀਟੂ ਨਾਗਪਾਲ, ਮੀਨਾ ਰਾਣੀ, ਅਨੀਤਾ ਸ਼ੀਨਾ, ਸਿਮਰਨ ਹੰਸ, ਮਨੀਸ਼ ਕੁਮਾਰ, ਹੈਪੀ ਸਿੰਘ, ਜਤਿੰਦਰ ਕੁਮਾਰ, ਗੁਰਮੀਤ ਸਿੰਘ, ਅਮਨਦੀਪ ਸਿੰਘ, ਸ਼ੁਭਾਸ਼ ਚੰਦਰ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਹੋਏ।
Leave a Reply