ਸੀਟੂ ਵਲੋਂ ਮੋਦੀ ਸਰਕਾਰ ਨੂੰ ਹਰਾਉਣ ਲਈ ਸਾਰੀਆਂ ਧਰਮ ਨਿਰਪੱਖ ਧਿਰਾਂ ਨੂੰ ਇੱਕਜੁਟ ਹੋਣ ਦੀ ਅਪੀਲ 

ਸੰਗਰੂਰ:-ਸੀਟੂ ਵਲੋਂ  ਦੋ ਰੋਜਾ ਸੂਬਾਈ ਵਰਕਸ਼ਾਪ ਦੇ ਸਮਾਪਤੀ ਮੌਕੇ ਤੇ ਵਰਕਸ਼ਾਪ ਚ ਸ਼ਾਮਿਲ ਹੋਏ ਡੇਲੀਗੇਟਾਂ ਨੂੰ ਸੰਬੋਧਨ ਕਰਦੇ ਹੋਏ ਸੀਟੂ ਦੇ ਕੁਲ ਹਿੰਦ ਪ੍ਰਧਾਨ    ਕਾਮਰੇਡ ਕੇ ਹੇਮ ਲਤਾ ਨੇ ਕਿਹਾ  ਕਿ ਦੇਸ਼ ਅੰਦਰ ਲੋਕ ਵਿਰੋਧੀ ਨਵ ਉਦਾਰਵਾਦੀ ਆਰਥਿਕ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਵਾਲੀ ਫਿਰਕਾਪ੍ਰਸਤ, ਕਾਰਪੋਰੇਟ ਪੱਖੀ ,ਪਾਰਲੀਮਾਨੀ  ਜਮਹੂਰੀਅਤ ਤੇ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਤਾਨਾਸ਼ਾਹੀ ਰਾਹੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵਧ ਰਹੀ ਭਾਜਪਾ ਦੀ ਅਗੁਵਾਈ ਵਾਲੀ ਮੋਦੀ ਸਰਕਾਰ ਨੂੰ ਹਰਾਉਣ ਲਈ ਸਾਰੀਆਂ ਹੀ  ਧਰਮ ਨਿਰਪੱਖ ਧਿਰਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ। ਕਾਮਰੇੜ ਹੇਮ ਲਤਾ ਨੇ ਕਿਹਾ ਕਿ ਜਿਸ ਦਿਨ ਤੋਂ ਮੋਦੀ ਸਰਕਾਰ ਸੱਤਾ ਉਤੇ ਕਾਬਜ ਹੋਈ ਹੈ ਉਸ ਦਿਨ ਤੋਂ ਕਿਸਾਨਾਂ ,ਮਜਦੂਰਾਂ,ਸਕੀਮ ਵਰਕਰਾਂ ਦੇ ਹੱਕਾਂ ਉੱਤੇ ਹਮਲੇ ਤੇਜ ਹੋਏ ਹਨ ਜਿਸ ਦੇ ਸਦਕਾ 44 ਕਿਰਤ ਕਾਨੂੰਨਾਂ ਨੂੰ  ਤੋੜ ਕੇ 4 ਕੋਡ ਬਣਾ ਦਿੱਤੇ ਗਏ ਹਨ, ਸਨਅਤੀ ਕਾਮਿਆਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕਿ 12ਘੰਟੇ ਕਰ ਦਿੱਤੀ,ਰੈਗੂਲਰ ਭਰਤੀ ਕਰਨ ਦੀ ਵਜਾਏ ਠੇਕੇਦਾਰੀ , ਅਉਟ ਸੋਰਸਿੰਗ ਰਾਹੀਂ ਭਰਤੀ ਕਰਕੇ ,ਮਨਰੇਗਾ ਵਰਕਰਾਂ , ਆਸ਼ਾ ਵਰਕਰਾਂ , ਆਂਗਨ ਵਾਡੀ ਵਰਕਰਾਂ, ਸਕੀਮ ਵਰਕਰਾਂ ,ਆਮ ਮਜਦੂਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਤੋਂ ਬਾਹਰ ਰੱਖ ਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਮਜ਼ਦੂਰਾ ,ਸਕੀਮ ਵਰਕਰਾਂ ,ਠੇਕੇਦਾਰੀ ਮੁਲਾਜ਼ਮਾਂ ਦੀ ਲੁੱਟ ਨੂੰ ਬੰਦ ਕਰਵਾਉਣ ਲਈ  ਸੀਟੂ ਨੂੰ ਮਜ਼ਬੂਤ ਕਰਕੇ ਸੰਘਰਸ਼ ਦੇ ਮੈਦਾਨ ਚ ਕੁਦ ਪੈਣਾ ਹੀ ਇਸ ਵਰਕਸ਼ਾਪ ਦਾ ਮੁੱਖ ਮਕਸਦ ਹੈ। ਅੰਤ ਚ ਉਹਨਾਂ ਕਿਹਾ ਕਿ ਉਮੀਦ ਹੈ ਕਿ ਪੰਜਾਬ ਦੀ  ਸੀਟੂ ਆਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਹਰ ਮਜਦੂਰ ਤਕ ਪਹੁੰਚ ਕਰੇਗੀ। ਇਸ ਵਰਕਸ਼ਾਪ ਦੇ ਦੌਰਾਨ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਚੰਦਰ ਸ਼ੇਖਰ, ਆਗਣਵਾਡੀ ਮੁਲਾਜ਼ਮ ਯੂਨੀਅਨ  ਦੇ ਕੁਲ ਹਿੰਦ ਪ੍ਰਧਾਨ ਊਸ਼ਾ ਰਾਣੀ ਨੇ  ਸੀਟੂ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਪਰਚੇ ਪੜੇ। ਜਿਸ ਤੇ ਆਏ ਹੋਏ ਡੇਲੀ ਗੇਟਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੀਟੂ ਨੂੰ ਪੰਜਾਬ ਅੰਦਰ ਪਹਿਲਾਂ ਨਾਲੋਂ ਵੀ ਮਜ਼ਬੂਤ ਕਰਨ ਦਾ ਪ੍ਰਣ ਕੀਤਾ ।

Leave a Reply

Your email address will not be published.


*