ਮਾਰਚ ਦੇ ਪ੍ਰੋਪਰ ਟੈਕਸ ‘ਤੇ ਮਿਲੇਗੀ 15 ਫੀਸਦੀ ਦੀ ਛੋਟ

ਚੰਡੀਗੜ੍ਹ, :– -ਹਰਿ ਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਮ ਜਨਤਾ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਸੰਪਤੀ ਟੈਕਸ ਪੇਅਰ ਨੂੰ ਨਗਰ ਨਿਗਮ ਏਰਿਆ ਵਿਚ ਆਪਣੀ ਪ੍ਰੋਪਰਟੀ ਡਾਟਾ ਦੀ ਸੰਤੁਸ਼ਟੀ ਕਰ ਕੇ ਸਵੈ-ਪ੍ਰਮਾਣਿਤ ਕਰਨ ‘ਤੇ ਪ੍ਰੋਪਰਟੀ ਟੈਕਸ ਵਿਚ ਛੋਟ ਪ੍ਰਦਾਨ ਕੀਤੀ ਗਈ ਹੈ।

          ਡਾ. ਗੁਪਤਾ ਨੇ ਕਿਹਾ ਕਿ 31 ਦਸੰਬਰ, 2023 ਤਕ ਮਾਰਚ 2023 ਤਕ ਦੇ ਪ੍ਰੋਪਰਟੀ ਟੈਕਸ ਦੇ ਵਿਆਜ ‘ਤੇ ਸੌ-ਫੀਸਦੀ ਛੋਟ ਤੇ ਸਾਲ 2023-24 ਦੇ ਸੰਪਤੀ ਟੈਕਸ ‘ਤੇ 15 ਫੀਸਦੀ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਨਗਰ ਨਿਗਮ ਖੇਤਰ ਵਿਚ ਆਉਣ ਵਾਲੇ ਸਾਰੀ ਸੰਪਤੀ ਟੈਕਸ ਪੇਅਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਊਹ ਤੁਰੰਤ ਆਪਣੀ ਪ੍ਰੋਪਰਟੀ ਨੂੰ ਸਵੈ-ਪ੍ਰਮਾਣਿਤ ਕਰ ਕੇ ਇਸ ਛੋਟ ਦਾ ਲਾਭ ਚੁੱਕਣ। ਜੇਕਰ ਕਿਸੇ ਸੰਪਤੀ ਟੈਕਸ ਪੇਅਰ ਨੂੰ ਆਪਣੀ ਪ੍ਰੋਪਰਟੀ ਸਵੈ-ਪ੍ਰਮਾਣਤ ਕਰਨ ਵਿਚ ਕੋਈ ਮੁਸ਼ਕਲ ਆ ਰਹੀ ਹੈ ਤਾਂ ਉਹ ਸਬੰਧਿਤ ਨਗਰ ਨਿਗਮ ਦਫਤਰ ਵਿਚ ਸਥਿਤ ਨਾਗਰਿਕ ਸਹੂਲਤ ਕੇਂਦਰ ਵਿਚ ਆਪਣੀ ਪ੍ਰੋਪਰਟੀ ਸਵੈ -ਪ੍ਰਮਾਣਤ ਕਰਵਾ ਸਕਦਾ ਹੈ, ਜੋ ਕਿ ਬਿਲਕੁੱਲ ਫਰੀ ਕੀਤਾ ਜਾ ਰਿਹਾ ਹੈ।

Leave a Reply

Your email address will not be published.


*