ਨੂੰ ਕੀਤਾ ਲਾਮਬੰਦ ਸੰਗਰੂਰ,24 ਦਸੰਬਰ (ਜਗਸੀਰ ਲੌਂਗੋਵਾਲ)- ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ 5 ਜਨਵਰੀ ਦੇ ਪ੍ਰਦਰਸਨ ਲਈ ਮਜ਼ਦੂਰਾਂ ਨੂੰ ਕੀਤਾ ਲਾਮਬੰਦ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਮਾਲਵਾ ਜੋਨ ਦੀ ਸੂਬਾ ਪੱਧਰੀ ਕਮੇਟੀ ਦੇ ਫੈਸਲੇ ਤਹਿਤ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਦੇ ਵਿਰੋਧ ਵਜੋਂ 5 ਜਨਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ੀ ਕੋਠੀ ਅੱਗੇ ਹੋ ਰਹੀ ਰੈਲੀ ਨੂੰ ਸਫ਼ਲ ਬਣਾਉਣ ਲਈ ਅੱਜ ਪਿੰਡ ਖੋਖਰ ਕਲਾਂ ਖੋਖਰ ਖ਼ੁਰਦ ਅਤੇ ਗੋਬਿੰਦਗੜ੍ਹ ਜੇਜੀਆ ਵਿਖੇ ਮਜ਼ਦੂਰਾਂ ਦਿਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਲਿਬਰੇਸ਼ਨ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਮਜ਼ਦੂਰਾਂ ਦੇ ਕੁਰਬਾਨੀਆਂ ਦੇ ਕੇ ਬਣਾਏ ਗਏ ਕਿਰਤ ਕਨੂੰਨਾਂ ਨੂੰ ਤੋੜ ਮਰੋੜ ਕਰਨਾ ਸਾਡੇ ਅਖੌਤੀ ਮੁੱਖ ਮੰਤਰੀ ਨੇ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਹੈ ਜਿਸ ਨੂੰ ਮਜ਼ਦੂਰ ਜਮਾਤ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਿਆਂ ਵੋਟਾਂ ਵਟੋਰਨ ਸਮੇਂ ਮੁੱਖ ਮੰਤਰੀ ਮਾਨ ਦੇ ਆਮ ਘਰ ਦਾ ਮੁੰਡਾ ਹੋਣ ਦਾ ਡਰਾਮਾ ਕੀਤਾ ਪਰ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਮਜ਼ਦੂਰਾਂ ਦੀ ਲੁੱਟ ਕਰ ਰਹੇ ਕਾਰਪੋਰੇਟ ਘਰਾਣਿਆਂ ਦਾ ਸਾਥ ਦੇ ਰਹੇ ਹਨ ਭਾਵੇਂ ਮਜ਼ਦੂਰਾਂ ਨੂੰ ਗੁਮਰਾਹ ਕਰਨ ਲਈ ਮੁੱਖ ਨੇ ਕਿਰਤ ਕਨੂੰਨਾਂ ਚ ਛੇੜਛਾੜ ਨਾ ਕਰਨ ਦੀ ਬਿਆਨਬਾਜ਼ੀ ਕੀਤੀ ਹੈ ਪਰ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ । ਉਨ੍ਹਾਂ ਮਜ਼ਦੂਰਾਂ ਨੂੰ 5 ਜਨਵਰੀ ਨੂੰ ਹੋ ਰਹੀ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸ਼ਾਮਲ ਹੋਣ ਦਾ ਸੱਦਾ ਦਿੱਤਾ । ਇਸ ਮੌਕੇ ਤਹਿਸੀਲ ਪ੍ਰਧਾਨ ਬਿੱਟੂ ਸਿੰਘ ਖੋਖਰ,ਪੱਪੂ ਸਿੰਘ,

ਸੰਗਰੂਰ:—

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਮਾਲਵਾ ਜੋਨ ਦੀ ਸੂਬਾ ਪੱਧਰੀ ਕਮੇਟੀ ਦੇ ਫੈਸਲੇ ਤਹਿਤ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਦੇ ਵਿਰੋਧ ਵਜੋਂ  5 ਜਨਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ੀ ਕੋਠੀ ਅੱਗੇ ਹੋ ਰਹੀ ਰੈਲੀ ਨੂੰ ਸਫ਼ਲ ਬਣਾਉਣ ਲਈ ਅੱਜ ਪਿੰਡ ਖੋਖਰ ਕਲਾਂ ਖੋਖਰ ਖ਼ੁਰਦ ਅਤੇ ਗੋਬਿੰਦਗੜ੍ਹ ਜੇਜੀਆ ਵਿਖੇ ਮਜ਼ਦੂਰਾਂ ਦਿਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਲਿਬਰੇਸ਼ਨ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਮਜ਼ਦੂਰਾਂ ਦੇ ਕੁਰਬਾਨੀਆਂ ਦੇ ਕੇ ਬਣਾਏ ਗਏ ਕਿਰਤ ਕਨੂੰਨਾਂ ਨੂੰ  ਤੋੜ ਮਰੋੜ ਕਰਨਾ ਸਾਡੇ ਅਖੌਤੀ ਮੁੱਖ ਮੰਤਰੀ ਨੇ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਹੈ ਜਿਸ ਨੂੰ ਮਜ਼ਦੂਰ ਜਮਾਤ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਿਆਂ ਵੋਟਾਂ ਵਟੋਰਨ ਸਮੇਂ ਮੁੱਖ ਮੰਤਰੀ ਮਾਨ ਦੇ ਆਮ ਘਰ ਦਾ ਮੁੰਡਾ ਹੋਣ ਦਾ ਡਰਾਮਾ ਕੀਤਾ ਪਰ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਮਜ਼ਦੂਰਾਂ ਦੀ ਲੁੱਟ ਕਰ ਰਹੇ ਕਾਰਪੋਰੇਟ ਘਰਾਣਿਆਂ ਦਾ ਸਾਥ ਦੇ ਰਹੇ ਹਨ ਭਾਵੇਂ ਮਜ਼ਦੂਰਾਂ ਨੂੰ ਗੁਮਰਾਹ ਕਰਨ ਲਈ ਮੁੱਖ ਨੇ ਕਿਰਤ ਕਨੂੰਨਾਂ ਚ ਛੇੜਛਾੜ ਨਾ ਕਰਨ ਦੀ ਬਿਆਨਬਾਜ਼ੀ ਕੀਤੀ ਹੈ ਪਰ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ । ਉਨ੍ਹਾਂ ਮਜ਼ਦੂਰਾਂ ਨੂੰ 5 ਜਨਵਰੀ ਨੂੰ ਹੋ ਰਹੀ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸ਼ਾਮਲ ਹੋਣ ਦਾ ਸੱਦਾ ਦਿੱਤਾ । ਇਸ ਮੌਕੇ ਤਹਿਸੀਲ ਪ੍ਰਧਾਨ ਬਿੱਟੂ ਸਿੰਘ ਖੋਖਰ,ਪੱਪੂ ਸਿੰਘ, ਚਰਨਾ ਸਿੰਘ,ਕਰਤਾਰ ਸਿੰਘ ਗੋਬਿੰਦਗੜ੍ਹ, ਲੀਲਾ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published.


*