ਸਨੈਚਿੰਗ ਤੇ ਅਸਲ੍ਹਾ ਐਕਟ ਮੁਕੱਦਮਿਆਂ ‘ਚ ਵਧੀਆਂ ਕਰਗੁਜ਼ਾਰੀ ਕਰਨ ਵਾਲੇ 45 ਪੁਲਿਸ ਜਵਾਨਾਂ ਨੂੰ ਕੀਤਾ ਸਮਨਾਨਿਤ

ਅੰਮ੍ਰਿਤਸਰ :- ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ਾ ਤੱਸਕਰਾਂ, ਨਜ਼ਾਇਜ਼ ਹਥਿਆਰਾਂ ਦੀ ਤੱਸਕਰੀ, ਸਨੈਚਰਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਖ-ਵੱਖ ਸਟਾਫ਼ ਅਤੇ ਥਾਣਿਆਂ ਵੱਲੋਂ ਨਸ਼ਾਂ ਤੱਸਕਰਾ, ਨਜ਼ਾਇਜ਼ ਅਸਲ੍ਹਾਂ ਤੱਸਕਰਾਂ, ਸਨੈਚਰਾਂ ਨੂੰ ਕਾਬੂ ਕਰਕੇ ਬ੍ਰਾਮਦੀ ਕੀਤੀ ਜਾ ਰਹੀ ਹੈ। ਵਧੀਆਂ ਕਾਰਗੁਜ਼ਾਰੀ ਦਿਖਾਉਂਣ ਵਾਲੇ ਪੁਲਿਸ ਕਰਮਚਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਸਮੇਂ-ਸਮੇਂ ਸਿਰ ਉਹਨਾਂ ਨੂੰ ਪ੍ਰਸ਼ੰਸ਼ਾ ਪੱਤਰ ਕੇ ਸਮਨਮਾਨਿਤ ਕੀਤਾ ਜਾ ਰਿਹਾ ਹੈ।
ਜਿਸਦੀ ਲੜੀ ਵਿੱਚ ਅੱਜ ਕਾਨਫਰੰਸ ਹਾਲ ਅੰਮ੍ਰਿਤਸਰ ਸ਼ਹਿਰ ਵਿੱਖੇ ਜੋਨ-1 ਅਤੇ ਜੋਨ-2 ਦੇ ਥਾਣੇ ਗੇਟ ਹਕੀਮਾਂ, ਇਸਲਾਮਾਬਾਦ ਅਤੇ ਸਦਰ ਤੇ ਸਿਵਲ ਲਾਈਨ, ਅੰਮ੍ਰਿਤਸਰ ਵੱਲੋਂ ਪਿੱਛਲੇ 24 ਘੰਟਿਆਂ ਵਿੱਚ ਸਨੈਚਿਗ ਕੇਸ ਟਰੇਸ ਕਰਨ ਅਤੇ ਅਸਲ੍ਹਾ ਐਕਟ ਵਿੱਚ ਬ੍ਰਾਮਦਗੀ ਕਰਨ ਵਾਲੇ 45 ਪੁਲਿਸ ਕਰਮਚਾਰੀਆਂ ਸਮੇਤ ਮੁੱਖ ਅਫ਼ਸਰਾਂ ਥਾਣਾ, ਦੀ ਹੌਸਲਾਂ ਅਫ਼ਜ਼ਾਈ ਲਈ ਉਹ ਨੂੰ ਪ੍ਰਸੰਸ਼ਾ ਪੱਤਰ ਦਰਜ਼ਾ ਪਹਿਲਾਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਹੋਰ ਵਧੀਆਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸਦੇ ਨਾਲ ਸਮੂਹ ਕਰਮਚਾਰੀਆਂ ਨੂੰ ਚਾਹ ਵੀ ਸਾਂਝੀ ਕੀਤੀ ਗਈ।
ਇਸ ਸਮੇਂ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ, ਪਰਵਿੰਦਰ ਕੌਰ, ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਡਾ. ਮਹਿਤਾਬ ਸਿੰਘ, ਏ.ਡੀ.ਸੀ.ਪੀ ਸਿਟੀ-1, ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਸੁਰਿੰਦਰ ਸਿੰਘ ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਹਾਜ਼ਰ ਸਨ।

Leave a Reply

Your email address will not be published.


*