ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਵੋਟਾਂ ਲਈ 15 ਜਨਵਰੀ ਤੱਕ ਬਣਾਈਆਂ ਜਾਣਗੀਆਂ ਪੱਤਰਕਾਰਾਂ ਦੀਆਂ ਵੋਟਾਂ

ਅੰਮ੍ਰਿਤਸਰ:- ਪ੍ਰੈਸ ਕਲੱਬ ਅੰਮ੍ਰਿਤਸਰ ਦੀਆਂ ਚੋਣਾਂ ਲਈ ਲੋਕ ਸੰਪਰਕ ਵਿਭਾਗ ਦੁਆਰਾ ਐਕਰੀਡਟਿਡ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਤੋਂ ਇਲਾਵਾ ਜੇਕਰ ਪੱਤਰਕਾਰੀ ਦੇ ਫ਼ੀਲਡ ਵਿੱਚ ਕੰਮ ਕਰਦਾ ਕੋਈ ਵੀ ਪੱਤਰਕਾਰ ਆਪਣੀ ਵੋਟ ਬਨਾਉਣਾ ਚਾਹੁੰਦੇ ਹਨ, ਤਾਂ ਉਹ [email protected] ਮੇਲ ਆਈ ਡੀ ਉੱਤੇ 15 ਜਨਵਰੀ 2024 ਤੱਕ ਆਪਣੇ ਅਦਾਰੇ ਦੇ ਅਥਾਰਟੀ ਪੱਤਰ ਦੀ ਕਾਪੀ ਨੱਥੀ ਕਰਕੇ ਈ-ਮੇਲ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰਜੰਗ ਸਿੰਘ ਨੇ ਦੱਸਿਆਂ ਕਿ ਉਕਤ ਈ ਮੇਲ ਤੋਂ ਇਲਾਵਾ ਦਸਤੀ, ਵੱਟਸਐਪ ਜਾਂ ਹੋਰ ਕਿਸੇ ਵੀ ਸਾਧਨ ਜ਼ਰੀਏ ਭੇਜਿਆ ਗਿਆ ਵੋਟਰ ਦਾ ਦਾਅਵਾ ਸਵਿਕਾਰ ਨਹੀਂ ਕੀਤਾ ਜਾਵੇਗਾ। 15 ਜਨਵਰੀ 2024 ਤੋਂ ਬਾਅਦ ਆਈ ਈ-ਮੇਲ ਉੱਤੇ ਵੀ ਵਿਚਾਰ ਨਹੀਂ ਕੀਤਾ ਜਾਵੇਗਾ।
ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਦੱਸਿਆਂ ਕਿ ਅੰਮ੍ਰਿਤਸਰ ਤੋਂ ਨਿਕਲਣ ਵਾਲੇ ਮਾਸਕ ਤੇ ਸਪਤਾਹਿਕ ਮੈਗਜੀਨ ਦੇ ਸੰਪਾਦਕ, ਟੈਲੀਵਿਜ਼ਨ ਚੈਨਲਾਂ ਦੇ ਪੱਤਰਕਾਰ, ਰੋਜ਼ਾਨਾ ਅਖਬਾਰਾਂ ਦੇ ਪੱਤਰਕਾਰ ਅਤੇ ਫ਼ੋਟੋਗ੍ਰਾਫਰ ਵੋਟਰ ਵੱਜੋਂ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਉਨਾਂ ਦੱਸਿਆਂ ਕਿ ਵੋਟਰ ਦੇ ਦਾਅਵਾ ਬਾਰੇ ਅੰਤਿਮ ਫ਼ੈਸਲਾ ਪੰਜ ਮੈਂਬਰੀ ਕਮੇਟੀ ਕਰੇਗੀ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਹੈ। ਉਨਾਂ ਦੱਸਿਆ ਕਿ ਵੋਟਰ ਸੂਚੀ ਫਾਈਨਲ ਹੋਣ ਮਗਰੋਂ ਉਕਤ ਕਮੇਟੀ ਆਪਣੀ ਰਿਪੋਰਟ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੂੰ ਦੇਵੇਗੀ ਅਤੇ ਵੋਟਾਂ ਦਾ ਐਲਾਨ ਕੀਤਾ ਜਾਵੇਗਾ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin